AIR INDIA ਦੇ ਮੁਸਾਫ਼ਰਾਂ ਲਈ ਬੁਰੀ ਖ਼ਬਰ, ਇਸ ਮੁਲਕ ਲਈ ਉਡਾਣਾਂ ਰੱਦ

Wednesday, Apr 21, 2021 - 02:16 PM (IST)

AIR INDIA ਦੇ ਮੁਸਾਫ਼ਰਾਂ ਲਈ ਬੁਰੀ ਖ਼ਬਰ, ਇਸ ਮੁਲਕ ਲਈ ਉਡਾਣਾਂ ਰੱਦ

ਨਵੀਂ ਦਿੱਲੀ- ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਯੂ. ਕੇ. ਜਾਣ ਅਤੇ ਆਉਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ 24 ਤੋਂ 30 ਅਪ੍ਰੈਲ ਤੱਕ ਲਈ ਰੱਦ ਕਰ ਦਿੱਤੀਆਂ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਬ੍ਰਿਟੇਨ ਵੱਲੋਂ ਲਾਗੂ ਤਾਜ਼ਾ ਪਾਬੰਦੀਆਂ ਦੀ ਵਜ੍ਹਾ ਨਾਲ ਇਹ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਬ੍ਰਿਟੇਨ ਨੇ ਕੋਵਿਡ-19 ਕਾਰਨ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਾਈ ਹੈ।

 


ਏਅਰ ਇੰਡੀਆ ਨੇ ਬੁੱਧਵਾਰ ਟਵੀਟ ਕਰਕੇ ਕਿਹਾ, ''ਜਿਹੜੇ ਯਾਤਰੀ ਭਾਰਤ ਅਤੇ ਬ੍ਰਿਟੇਨ ਦਰਮਿਆਨ ਯਾਤਰਾ ਕਰਨ ਵਾਲੇ ਸਨ, ਉਹ ਧਿਆਨ ਦੇਣ ਕਿ ਯੂ. ਕੇ. ਵੱਲੋਂ ਹਾਲ ਹੀ ਵਿਚ ਐਲਾਨ ਪਾਬੰਦੀਆਂ ਦੇ ਮੱਦੇਨਜ਼ਰ ਯੂ. ਕੇ. ਜਾਣ-ਆਉਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ ਤੱਕ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਯਾਤਰਾ ਦੇ ਨਵੇਂ ਸਮੇਂ ਤੇ ਰਿਫੰਡ ਬਾਰੇ ਜਲਦ ਜਾਣਕਾਰੀ ਦਿੱਤੀ ਜਾਵੇਗੀ।'' 

ਇਹ ਵੀ ਪੜ੍ਹੋ- ਕੋਵਿਡ-19 ਦਾ ਅਸਰ : ਹੀਰੋ ਨੇ ਭਾਰਤ 'ਚ ਆਪਣੇ ਸਾਰੇ ਕਾਰਖ਼ਾਨੇ ਬੰਦ ਕੀਤੇ

ਏਅਰਲਾਈਨ ਨੇ ਕਿਹਾ ਕਿ ਉਹ ਹਫ਼ਤੇ ਵਿਚ ਇਕ ਵਾਰ ਯੂ. ਕੇ. ਤੋਂ ਦਿੱਲੀ ਅਤੇ ਮੁੰਬਈ ਵਿਚਕਾਰ ਉਡਾਣ ਦੀ ਤਿਆਰੀ ਵਿਚ ਹੈ। ਇਸ ਬਾਰੇ ਵੀ ਜਾਣਕਾਰੀ ਆਪਣੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਚੈਨਲਾਂ 'ਤੇ ਅਪਡੇਟ ਕੀਤੀ ਜਾਏਗੀ। ਗੌਰਤਲਬ ਹੈ ਕਿ ਬ੍ਰਿਟੇਨ ਨੇ ਕੋਵਿਡ-19 ਕਾਰਨ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਹੈ, ਜਿਨ੍ਹਾਂ ਤੋਂ ਬ੍ਰਿਟਿਸ਼ ਨਾਗਰਿਕਾਂ ਤੋਂ ਇਲਾਵਾ ਹੋਰ ਕਿਸੇ ਨਾਗਰਿਕ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਭਾਰਤ ਤੋਂ ਜਾਣ ਵਾਲੇ ਬ੍ਰਿਟਿਸ਼ ਲੋਕਾਂ ਨੂੰ ਵੀ ਉੱਥੇ ਪਹੁੰਚ ਕੇ 10 ਦਿਨਾਂ ਤੱਕ ਲਈ ਹੋਟਲ ਵਿਚ ਇਕਾਂਤਵਾਸ ਹੋਣਾ ਹੋਵੇਗਾ।

ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੀ ਦਵਾਈ ਰੈਮਡੇਸਿਵਿਰ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News