AIR INDIA ਵੱਲੋਂ ਕੁੰਡਾਬੰਦੀ ਦੌਰਾਨ ਪੱਕੀਆਂ ਕਰਾਈਆਂ ਟਿਕਟਾਂ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

06/01/2020 3:08:53 PM

ਨਵੀਂ ਦਿੱਲੀ— ਲਾਕਡਾਊਨ ਯਾਨੀ ਤਾਲਾਬੰਦੀ ਦੌਰਾਨ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਟਿਕਟ ਪੱਕੀ ਕੀਤੀ ਸੀ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਏਅਰ ਇੰਡੀਆ ਨੇ ਉਨ੍ਹਾਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਉਡਾਣਾਂ ਰੱਦ ਹੋਣ ਤੋਂ ਪਹਿਲਾਂ ਤਾਲਾਬੰਦੀ ਦੌਰਾਨ ਹਵਾਈ ਯਾਤਰਾ ਕਰਨ ਲਈ ਟਿਕਟਾਂ ਖਰੀਦੀਆਂ ਸਨ, ਹੁਣ ਓਹੀ ਟਿਕਟਾਂ ਦੀ ਵਰਤੋਂ 24 ਅਗਸਤ ਤੱਕ ਸਫ਼ਰ ਕਰਨ ਲਈ ਕੀਤੀ ਜਾ ਸਕਦੀ ਹੈ।


ਰਾਸ਼ਟਰੀ ਜਹਾਜ਼ ਕੰਪਨੀ ਦਾ ਕਹਿਣਾ ਹੈ ਕਿ ਇਸ ਲਈ ਨਾ ਤਾਂ ਕੋਈ ਵਾਧੂ ਪੈਸੇ ਦੇਣੇ ਪੈਣਗੇ ਅਤੇ ਨਾ ਹੀ ਕਿਰਾਏ ਦੇ ਫਰਕ ਦਾ ਭੁਗਤਾਨ ਕਰਨਾ ਪਵੇਗਾ। ਜੇਕਰ ਯਾਤਰੀ ਟਿਕਟ ਦੇ ਪੈਸੇ ਵਾਪਸ ਚਾਹੁੰਦੇ ਹਨ, ਤਾਂ ਬਿਨਾਂ ਕਿਸੇ ਕਟੌਤੀ ਦੇ ਗਾਹਕ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਜਹਾਜ਼ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਕੋਈ ਯਾਤਰੀ ਉਡਾਣ ਭਰਨ ਵਾਲਾ ਮਾਰਗ ਬਦਲਣਾ ਚਾਹੁੰਦਾ ਹੈ ਤਾਂ ਸਿਰਫ 'ਰੀਰੂਟਿੰਗ ਚਾਰਜ' ਮਾਫ ਕੀਤਾ ਜਾਵੇਗਾ ਪਰ ਕਿਰਾਏ 'ਚ ਫਰਕ ਲਿਆ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਘਰੇਲੂ ਜਹਾਜ਼ ਕੰਪਨੀ ਨੇ ਯਾਤਰੀਆਂ ਨੂੰ 25 ਮਾਰਚ ਤੋਂ 31 ਮਈ ਤੱਕ ਦੇ ਲਾਕਡਾਊਨ ਦੀ ਮਿਆਦ ਦੌਰਾਨ ਯਾਤਰਾ ਕਰਨ ਲਈ ਪੱਕੀਆਂ ਕੀਤੀਆਂ ਟਿਕਟਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਏਅਰਲਾਈਨਾਂ ਨੇ ਡੀ. ਜੀ. ਸੀ. ਏ. ਦੇ ਸਰਕੂਲਰ ਦਾ ਸਹਾਰਾ ਲਿਆ ਸੀ, ਜਿਸ ਨੇ ਜਹਾਜ਼ ਕੰਪਨੀਆਂ ਨੂੰ ਸਿਰਫ ਓਹੀ ਟਿਕਟਾਂ ਦੇ ਪੈਸੇ ਵਾਪਸ ਕਰਨ ਲਈ ਕਿਹਾ ਸੀ ਜੋ 25 ਮਾਰਚ ਤੋਂ 14 ਅਪ੍ਰੈਲ ਤੱਕ ਦੀ ਪਹਿਲੀ ਤਾਲਾਬੰਦੀ ਦੌਰਾਨ ਪੱਕੀਆਂ ਕੀਤੀਆਂ ਗਈਆਂ ਸਨ ਅਤੇ ਇਹ ਟਿਕਟਾਂ 3 ਮਈ ਤੱਕ ਦੀ ਯਾਤਰਾ ਲਈ ਸਨ।


Sanjeev

Content Editor

Related News