ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਇਸ ਸਾਲ 3900 ਤੋਂ ਵੱਧ ਲੋਕਾਂ ਦੀ ਕੀਤੀ ਭਰਤੀ : ਕੈਂਪਬੇਲ ਵਿਲਸਨ

05/20/2023 1:46:44 PM

ਨਵੀਂ ਦਿੱਲੀ (ਭਾਸ਼ਾ) – ਏਅਰ ਇੰਡੀਆ ਦੇ ਮੁਖੀ ਕੈਂਪਬੇਲ ਵਿਲਸਨ ਨੇ ਕਿਹਾ ਕਿ ਏਅਰਲਾਈਨ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਇਸ ਸਾਲ ਹੁਣ ਤੱਕ 3900 ਤੋਂ ਵੱਧ ਲੋਕਾਂ ਨੂੰ ਭਰਤੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ’ਚ 500 ਤੋਂ ਵੱਧ ਪਾਇਲਟ ਅਤੇ 2400 ਤੋਂ ਵੱਧ ਕੈਬਿਨ ਕਰੂ ਦੇ ਮੈਂਬਰ ਸ਼ਾਮਲ ਹਨ। ਟਾਟਾ ਸਮੂਹ ਦੀ ਅਗਵਾਈ ’ਚ ਏਅਰ ਇੰਡੀਆ ਆਪਣੇ ਸੰਚਾਲਨ ’ਚ ਸੁਧਾਰ ਕਰ ਰਹੀ ਹੈ ਅਤੇ ਬੇੜੇ ਦੇ ਨਾਲ ਹੀ ਸੰਚਾਲਨ ਦਾ ਵਿਸਤਾਰ ਕੀਤਾ ਜਾ ਰਿਹਾ ਹੈ।

ਏਅਰ ਇੰਡੀਆ ਦੇ ਸੀ. ਈ. ਓ. ਅਤੇ ਮੈਨੇਜਿੰਗ ਡਾਇਰੈਕਟਰ ਨੇ ਏਅਰ ਇੰਡੀਆ ਦੇ ਕਰਮਚਾਰੀਆਂ ਲਈ ਇਕ ਸੰਦੇਸ਼ ’ਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 500 ਤੋਂ ਵੱਧ ਪਾਇਲਟਾਂ 2400 ਕੈਬਿਨ ਕਰੂ ਦੇ ਮੈਂਬਰਾਂ ਅਤੇ 1,000 ਹੋਰ ਕਰਮਚਾਰੀਆਂ ਨੂੰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸ ਨੇ ਭਰਤੀ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਰਤੀ ਅਤੇ ਪਰੀਖਣ ਸਮਰੱਥਾਵਾਂ ਨੂੰ ਵਧਾਉਣ ਲਈ ਬਿਹਤਰੀਨ ਕੰਮ ਕੀਤਾ ਗਿਆ ਹੈ। ਏਅਰ ਇੰਡੀਆ ਵਿਚ ਲਗਭਗ 11,000 ਕਰਮਚਾਰੀ ਹਨ ਅਤੇ ਏਅਰ ਇੰਡੀਆ ਐਕਸਪ੍ਰੈੱਸ (ਏ. ਆਈ. ਐਕਸ.) ਵਿਚ ਲਗਭਗ 1900 ਕਰਮਚਾਰੀ ਹਨ, ਜਿਨ੍ਹਾਂ ’ਚ ਤੀਜੇ ਪੱਖ ਦੇ ਕਰਮਚਾਰੀ ਸ਼ਾਮਲ ਹਨ।


rajwinder kaur

Content Editor

Related News