ਏਅਰ ਇੰਡੀਆ ਦਾ ਵੱਡਾ ਧਮਾਕਾ, ਗਾਹਕਾਂ ਨੂੰ ਦਿੱਤਾ ਇਹ ਖਾਸ ਆਫਰ

Friday, Nov 16, 2018 - 08:32 PM (IST)

ਏਅਰ ਇੰਡੀਆ ਦਾ ਵੱਡਾ ਧਮਾਕਾ, ਗਾਹਕਾਂ ਨੂੰ ਦਿੱਤਾ ਇਹ ਖਾਸ ਆਫਰ

ਨਵੀਂ ਦਿੱਲੀ— ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ 1000 ਰੁਪਏ 'ਚ ਯਾਤਰੀਆਂ ਨੂੰ ਯਾਤਰਾ ਕਰਨ ਦਾ ਮੌਕਾ ਦੇ ਰਿਹਾ ਹੈ। ਕੰਪਨੀ ਨੇ ਇਸ ਆਫਰ ਦਾ ਲਾਭ ਕੁਝ ਖਾਸ ਘਰੇਲੂ ਰੂਟਾਂ 'ਤੇ ਯਾਤਰਾ ਕਰਨ ਵਾਲੇ ਲੋਕੀ ਹੀ ਚੁੱਕ ਸਕਦੇ ਹਨ। ਹਾਲਾਂਕਿ ਇਸ ਦੇ ਲਈ ਯਾਤਰੀਆਂ ਦੇ ਕੋਲ ਸਿਰਫ ਰਾਤ 'ਚ ਯਾਤਰੀਆਂ ਕੋਲ ਸਿਰਫ ਰਾਤ ਨੂੰ ਯਾਤਰਾ ਕਰਨ ਦਾ ਮੌਕਾ ਹੈ। ਏਅਰ ਇੰਡੀਆ ਦੇ ਇਸ ਆਫਰ ਦਾ ਲਾਭ 'ਬੀਟ ਦ ਪੀਕ ਆਵਰ ਰਸ਼ ਆਫਰ' ਦੇ ਤਹਿਤ ਚੁੱਕਿਆ ਜਾ ਸਕਦਾ ਹੈ। ਸਸਤੀ ਜਹਾਜ਼ ਟਿਕਟ ਦੇ ਇਸ ਆਫਰ ਦਾ ਲਾਭ 30 ਨਵੰਬਰ ਦੀ ਸ਼ਾਮ ਤੋਂ ਸ਼ੁਰੂ ਹੋ ਰਹੀਆਂ ਉਡਾਣਾਂ 'ਤੇ ਲਿਆ ਜਾ ਸਕਦਾ ਹੈ।
ਇਸ ਆਫਰ ਦੇ ਤਹਿਤ ਬੈਂਗਲੁਰੂ-ਅਹਿਮਦਾਬਾਦ ਅਤੇ ਅਹਿਮਦਾਬਾਦ-ਬੈਂਗਲੁਰੂ ਰੂਟ 'ਤੇ ਸਿਰਫ 1000 ੍ਰਉਫੇ ਦੇ ਬੇਸਿਕ ਫੇਅਰ 'ਤੇ ਟਿਕਟ ਉਪਲੱਬਧ ਹੈ। ਉੱਥੇ ਹੀ ਦਿੱਲੀ ਤੋਂ ਕੋਯੰਬਟੂਰ ਅਤੇ ਕੋਯੰਬਟੂਰ ਤੋਂ ਦਿੱਲੀ ਦਾ ਇਕ ਪਾਸੇ ਦਾ ਬੇਸਿਕ ਕਿਰਾਇਆ 2500 ਰੁਪਏ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਗੋਆ ਅਤੇ ਗੋਆ ਤੋਂ ਦਿੱਲੀ ਦਾ ਕਿਰਾਇਆ 3000 ਰੁਪਏ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਏਅਰ ਲਾਈਨ ਨੇ ਹਾਲ ਹੀ 'ਚ ਘਰੇਲੂ ਟਿਕਟਾਂ ਦੀ ਵਿਕਰੀ 399 ਰੁਪਏ ਅਤੇ ਅੰਤਰਰਾਸ਼ਟਰੀ ਟਿਕਟਾਂ ਦੀ ਵਿਕਰੀ 1999 ਰੁਪਏ ਤੋਂ ਸ਼ੁਰੂ ਕੀਤੀ ਹੈ। ਇਸ ਆਫਰ ਦਾ ਲਾਭ ਮਈ 2019 ਤੋਂ ਲੈ ਕੇ ਫਰਵਰੀ 2020 ਤੱਕ ਦੀ ਯਾਤਰਾ ਦੇ ਟਿਕਟ ਬੁੱਕ ਕਰ ਚੁੱਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੋ-ਏਅਰ ਨੇ ਵੀ 1313 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਟਿਕਟਾਂ ਦੀ ਵਿਕਰੀ ਦਾ ਐਲਾਨ ਕੀਤਾ ਹੈ। ਗੋ-ਏਅਰ ਦੇ ਆਫਰ ਦਾ ਲਾਭ ਲੈਣ ਲਈ ਯਾਤਰਾ ਦੀ ਤਰੀਖ 5 ਨਵੰਬਰ 2018 ਤੋਂ 4 ਨਵੰਬਰ 2019 ਦੇ ਵਿਚਾਲੇ ਹੋਣੀ ਚਾਹੀਦੀ ਹੈ।


Related News