ਵੱਡਾ ਝਟਕਾ! ਹਵਾਈ ਯਾਤਰਾ ਦੇ ਕਿਰਾਏ ’ਚ ਹੋਣ ਜਾ ਰਿਹਾ ਹੈ ਵਾਧਾ, ਜਾਣੋ ਵਜ੍ਹਾ

Saturday, Nov 20, 2021 - 02:16 PM (IST)

ਵੱਡਾ ਝਟਕਾ! ਹਵਾਈ ਯਾਤਰਾ ਦੇ ਕਿਰਾਏ ’ਚ ਹੋਣ ਜਾ ਰਿਹਾ ਹੈ ਵਾਧਾ, ਜਾਣੋ ਵਜ੍ਹਾ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਇਸ ਛੁੱਟੀਆਂ ਦੇ ਮੌਸਮ ’ਚ ਸਾਲ ਦੇ ਅਖੀਰ ’ਚ ਜੇ ਕਿਤੇ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਹਵਾਈ ਕਿਰਾਏ ’ਚ ਵਾਧਾ ਜਾਰੀ ਹੈ। ਟੌਪ ਟ੍ਰੈਵਲ ਸਰਵਿਸ ਪ੍ਰੋਵਾਈਡਰਜ਼ ਨੇ ਇਕ ਮੀਡੀਆ ਰਿਪੋਰਟ ’ਚ ਕਿਹਾ ਕਿ ਮੰਗ-ਸਪਲਾਈ ਬੇਮੇਲ ਹੋਣ ਕਾਰਨ ਕਿਰਾਇਆਂ ਵਿਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ। ਇੰਡੀਗੋ ਸੀ. ਈ. ਓ. ਰੋਨੋਜਾਏ ਦੱਤਾ ਨੇ ਕਿਹਾ ਕਿ ਭਾਰਤ ’ਚ ਕਿਰਾਏ ਸਿਰਫ ਸਰਕਾਰ ਵਲੋਂ ਉੱਚ ਅਸਿੱਧੇ ਟੈਕਸ ਅਤੇ ਰੁਪਏ ’ਚ ਡੈਪਰੀਸੀਏਸ਼ਨ ਕਾਰਨ ਵਧਣਗੇ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਨਾਲ ਤਬਾਹ ਹੋਣ ਤੋਂ ਬਾਅਦ ਏਅਰਲਾਈਨ ਉਦਯੋਗ ਨੂੰ ਜੀਵਤ ਰਹਿਣ ਲਈ ਕਿਰਾਏ ਨੂੰ ਦ੍ਰਿੜ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : Indigo ਚੈੱਕ-ਇਨ ਲਗੇਜ ’ਤੇ ਚਾਰਜ ਲੈਣ ਬਾਰੇ ਕਰ ਰਹੀ ਵਿਚਾਰ, ਜਾਣੋ ਵਜ੍ਹਾ

ਕ੍ਰਿਸਮਸ ਦੇ ਮੌਸਮ ਲਈ ਮੰਗ ’ਚ ਉਛਾਲ

ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਤੋਂ ਪੋਰਟ ਬਲੇਅਰ ਤੱਕ 100 ਫੀਸਦੀ ਦਾ ਵਾਧਾ ਦੁਸਹਿਰੇ ਦੇ ਹਫਤੇ ਦੇ ਅਖੀਰ ਦੌਰਾਨ ਸ਼ੁਰੂ ਹੋਇਆ। ਉਨ੍ਹਾਂ ਨੇ ਕਿਹਾ ਕਿ ਹੋਰ ਮੰਜ਼ਿਲਾਂ ਲਈ ਕ੍ਰਿਸਮਸ ਦੇ ਮੌਸਮ ਲਈ ਮੰਗ ’ਚ ਉਛਾਲ ਜਾਰੀ ਹੈ। ਛੁੱਟੀਆਂ ਦਾ ਪਸੰਦੀਦਾ ਸੈਰ-ਸਪਾਟੇ ਵਾਲਾ ਸਥਾਨ ਗੋਆ ਹੋਣ ਕਾਰਨ ਦਿੱਲੀ, ਮੁੰਬਈ, ਕੋਲਕਾਤਾ ਤੋਂ 10-30 ਫੀਸਦੀ ਅਤੇ ਅਹਿਮਦਾਬਾਦ ਤੋਂ 50 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਮੁੰਬਈ, ਬੇਂਗਲੁਰੂ ਅਤੇ ਕੋਲਕਾਤਾ ਤੋਂ ਕਸ਼ਮੀਰ ਲਈ ਹਵਾਈ ਕਿਰਾਏ ’ਚ 5-10 ਫੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਬੇਂਗਲੁਰੂ ਨੇ ਵੀ ਚੰਡੀਗੜ੍ਹ ਲਈ 10 ਫੀਸਦੀ ਦਾ ਵਾਧਾ ਦੇਖਿਆ ਹੈ। ਇਜ਼ ਮਾਈ ਟ੍ਰਿਪ ਦੇ ਸੀ. ਈ. ਓ. ਅਤੇ ਕੋ ਫਾਊਂਡਰ ਨਿਸ਼ਾਂਤ ਪਿੱਟੀ ਨੇ ਕਿਹਾ ਕਿ ਛੁੱਟੀਆਂ ਦੌਰਾਨ ਯਾਤਰਾ ਦੀ ਕਾਫੀ ਮੰਗ ਹੈ ਅਤੇ ਪਲੇਟਫਾਰਮ ਦੀ ਕੀਮਤ ’ਚ ਹਫਤਾਵਾਰੀ ਆਧਾਰ ’ਤੇ ਲਗਭਗ 10 ਫੀਸਦੀ ਦਾ ਔਸਤ ਵਾਧਾ ਦੇਖਿਆ ਜਾ ਰਿਹਾ ਹੈ ਜੋ ਪਿਛਲੇ ਮਹੀਨੇ ਦੀ ਤੁਲਨਾ ’ਚ 15 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : IPO ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ , SEBI ਨੇ ਕੀਤਾ ਐਲਾਨ

ਕਿਸ ਰੂਟ ਦਾ ਕਿੰਨਾ ਦੇਣਾ ਹੋਵੇਗਾ ਕਿਰਾਇਆ

24 ਦਸੰਬਰ ਤੋਂ 2 ਜਨਵਰੀ ਨੂੰ ਯਾਤਰਾ ਲਈ ਕਲੀਅਰਟ੍ਰਿਪ ’ਤੇ ਦਿੱਲੀ-ਗੋਇਆ ਵਾਪਸੀ ਯਾਤਰਾ ਤੁਹਾਨੂੰ ਹਾਲ ਹੀ ’ਚ ਬੁੱਕ ਕਰਨ ’ਤੇ 21,165 ਰੁਪਏ ’ਚ ਮਿਲ ਸਕਦੀ ਹੈ। ਪੋਰਟਲ ’ਤੇ ਆਉਣ ਵਾਲੇ ਵੀਕੈਂਡ (19-22 ਨਵੰਬਰ) ਲਈ ਇਸੇ ਰੂਟ ਦਾ ਕਿਰਾਇਆ 15,732 ਰੁਪਏ ਹੈ। ਇਕਿਸਗੋ ’ਤੇ 26 ਨਵੰਬਰ ਤੋਂ 1 ਦਸੰਬਰ ਦਰਮਿਆਨ ਯਾਤਰਾ ਲਈ ਮੁੰਬਈ-ਉਦੈਪੁਰ ਰਾਊਂਡ ਟ੍ਰਿਪ ਦਾ ਕਿਰਾਇਆ ਲਗਭਗ 10,000 ਰੁਪਏ ਹੈ ਪਰ ਸਾਲ ਦੇ ਅਖੀਰ ’ਚ ਯਾਤਰਾ ਲਈ ਉਸੇ ਮਾਰਗ ਲਈ ਰਾਊਂਡ ਟ੍ਰਿਪ ਕਿਰਾਇਆ (25 ਦਸੰਬਰ-1 ਜਨਵਰੀ) ਮੌਜੂਦਾ ਸਮੇਂ ’ਚ ਲਗਭਗ 14,176 ਰੁਪਏ ਹੈ। ਥਾਮਸ ਕੁਕ ਨੇ ਕਿਹਾ ਕਿ ਅਕਤੂਬਰ ’ਚ ਮੁੰਬਈ-ਗੋਆ ਵਾਪਸੀ ਦਾ ਕਿਰਾਇਆ ਲਗਭਗ 8000 ਰੁਪਏ ਸੀ ਅਤੇ ਦਸੰਬਰ ਦੇ ਅਖੀਰ ’ਚ ਯਾਤਰਾ ਲਈ 15,000 ਰੁਪਏ ਹੈ। ਕੰਪਨੀ ਨੇ ਕਿਹਾ ਕਿ ਮੁੰਬਈ-ਸ਼੍ਰੀਨਗਰ ਉਡਾਣ ਦਾ ਕਿਰਾਇਆ ਪਹਿਲਾਂ 14,000 ਰੁਪਏ ਸੀ ਪਰ ਹੁਣ ਇਹ ਲਗਭਗ 25,000 ਰੁਪਏ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਭਾਰਤ ਸਰਕਾਰ, ਇਨ੍ਹਾਂ ਪਹਿਲੂਆਂ 'ਤੇ ਹੋ ਰਿਹੈ ਵਿਚਾਰ

ਲਈਅਰ ਟ੍ਰਿਪ ਦੀ ਮੰਗ ’ਚ ਲਗਾਤਾਰ ਵਾਧਾ

ਦੱਤਾ ਨੇ ਕਿਹਾ ਕਿ ਜੇ ਕੋਈ ਪਹਿਲਾਂ ਤੋਂ ਬੁੱਕ ਕਰਦਾ ਹੈ ਤਾਂ ਉਸ ਨੂੰ ਚੰਗੀ ਦਰ ਮਿਲ ਸਕਦੀ ਹੈ। ਪਰ ਔਸਤ ਕਿਰਾਇਆ ਓਹੀ ਹੋਣਾ ਚਾਹੀਦਾ ਹੈ, ਜਿੱਥੇ ਉਹ ਹੈ ਨਹੀਂ ਤਾਂ ਅਸੀ ਵਿਵਸਥਾ ਤੋਂ ਬਾਹਰ ਹੋ ਜਾਵਾਂਗੇ। ਕੋਵਿਡ-19 ਮਾਮਲਿਆਂ ’ਚ ਗਿਰਾਵਟ ਅਤੇ ਟੀਕਾਕਰਨ ਦੀ ਗਿਣਤੀ ਵਧਣ ਨਾਲ ਲਈਅਰ ਟ੍ਰਿਪ ਦੀ ਮੰਗ ਲਗਾਤਾਰ ਵਧੀ ਹੈ। ਥਾਮਸ ਕੁਕ ਇੰਡੀਆ ਅਤੇ ਐੱਸ. ਓ. ਟੀ.ਸੀ. ਵਿਚ ਗਲੋਬਲ ਬਿਜ਼ਨੈੱਸ ਟ੍ਰੈਵਲ ਦੇ ਪ੍ਰਧਾਨ ਅਤੇ ਸਮੂਹ ਮੁਖੀ ਇੰਦੀਵਰ ਰਸਤੋਗੀ ਨੇ ਕਿਹਾ ਕਿ ਕੌਮਾਂਤਰੀ ਮਾਰਗਾਂ ਨੂੰ ਸੀਮਤ ਰੂਪ ਨਾਲ ਮੁੜ ਖੋਲ੍ਹਣ ਕਾਰਨ ਘਰੇਲੂ ਹਵਾਈ ਯਾਤਰਾ ’ਚ ਮਜ਼ਬੂਤ ਮੰਗ ਦੇ ਨਤੀਜੇ ਵਜੋਂ ਘਰੇਲੂ ਹਵਾਈ ਯਾਤਰਾ ’ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News