ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ
Saturday, Jun 12, 2021 - 07:40 PM (IST)
ਨਵੀਂ ਦਿੱਲੀ : ਸਸਤੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਨਿੱਜੀ ਕੰਪਨੀ ਏਅਰ ਏਸ਼ੀਆਂ ਇੰਡੀਆ ਨੇ ਦੇਸ਼ ਵਿਚ ਆਪਣੀ ਲਾਂਚਿੰਗ ਦੀ 7 ਵੀਂ ਵਰ੍ਹੇਗੰਢ ਦੇ ਮੌਕੇ 'ਤੇ 'ਸੇਵੈਂਨਟੇਸਟਿਕ ਸੇਲ' ਦਾ ਐਲਾਨ ਕੀਤਾ ਹੈ, ਜਿਸ ਦਾ ਕਿਰਾਇਆ 1,177 ਰੁਪਏ ਤੋਂ ਸ਼ੁਰੂ ਹੋਵੇਗਾ। ਏਅਰ ਲਾਈਨ ਨੇ ਅੱਜ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਵਿਸ਼ੇਸ਼ ਸੇਲ ਦੇ ਤਹਿਤ 12 ਜੂਨ ਤੋਂ 14 ਜੂਨ ਤੱਕ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਪੇਸ਼ਕਸ਼ ਸਿਰਫ 01 ਅਗਸਤ 2021 ਨੂੰ ਜਾਂ ਇਸ ਤੋਂ ਬਾਅਦ ਦੀ ਯਾਤਰਾ ਲਈ ਲਾਗੂ ਹੋਵੇਗੀ। ਗਾਹਕ ਕਿਸੇ ਵੀ ਮਾਧਿਅਮ ਰਾਹੀਂ ਬੁਕਿੰਗ ਕਰਕੇ ਸੇਲ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਕੰਪਨੀ ਦੀ ਨਵੀਂ ਵੈਬਸਾਈਟ airasia.code.in ਜ਼ਰੀਏ ਟਿਕਟ ਬੁੱਕ ਕਰਨ ਵਾਲੇ ਗਾਹਕਾਂ ਲਈ 'ਬੁੱਕਫਾਸਟਫਲਾਈਫਰੀ' ਦੇ ਨਾਂ ਨਾਲ ਇਕ ਮੁਕਾਬਲਾ ਵੀ ਰੱਖਿਆ ਹੈ । ਏਅਰ ਏਸ਼ੀਆ ਇੰਡੀਆ ਨੇ 12 ਜੂਨ 2014 ਨੂੰ ਦੇਸ਼ ਵਿਚ ਉਡਾਣਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ। ਇਸ ਦੀਆਂ ਮੰਜ਼ਲਾਂ ਵਿਚ ਇਸ ਸਮੇਂ 17 ਸ਼ਹਿਰ ਸ਼ਾਮਲ ਹਨ। ਕੰਪਨੀ ਕੋਲ 32 ਏਅਰਬੱਸ ਏ320 ਜਹਾਜ਼ ਹਨ।
ਪੇਸ਼ਕਸ਼ ਦੇ ਤਹਿਤ ਸਭ ਤੋਂ ਸਸਤੇ ਕਿਰਾਏ ਵਾਲੇ ਮਾਰਗਾਂ ਵਿਚ ਗੁਹਾਟੀ-ਕੋਲਕਾਤਾ ਅਤੇ ਚੇਨਈ-ਹੈਦਰਾਬਾਦ (1,177 ਰੁਪਏ ਤੋਂ), ਹੈਦਰਾਬਾਦ-ਚੇਨਈ, ਬੰਗਲੁਰੂ-ਚੇਨਈ ਅਤੇ ਬੰਗਲੁਰੂ-ਚੇਨਈ (1,377 ਰੁਪਏ ਤੋਂ), ਕੋਲਕਾਤਾ-ਗੁਹਾਟੀ ਅਤੇ ਦਿੱਲੀ-ਜੈਪੁਰ (1,477 ਰੁਪਏ ਤੋਂ) , ਬੰਗਲੁਰੂ-ਪੁਣੇ, ਇੰਫਾਲ-ਗੁਹਾਟੀ ਅਤੇ ਚੇਨਈ-ਮੁੰਬਈ (1,577 ਰੁਪਏ ਤੋਂ) ਅਤੇ ਮੁੰਬਈ-ਚੇਨਈ 1,677 ਰੁਪਏ ਤੋਂ ਸ਼ਾਮਲ ਹਨ।
ਇਹ ਵੀ ਪੜ੍ਹੋ : ਬਾਇਡੇਨ ਨੇ ਗਲੋਬਲ ਕੰਪਨੀਆਂ 'ਤੇ ਨਵੇਂ ਟੈਕਸ ਢਾਂਚੇ ਤੇ G7 ਨੂੰ ਰਾਜ਼ੀ ਕੀਤਾ, ਅਮਰੀਕੀ ਸੰਸਦ ਹੋਵੇਗੀ ਚੁਣੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।