Air Asia ਨੇ ਪਾਇਲਟਾਂ ਦੀ ਮਈ-ਜੂਨ ਦੀ ਤਨਖਾਹ ''ਚ 40 ਫੀਸਦੀ ਕਟੌਤੀ ਕੀਤੀ

Wednesday, Jun 03, 2020 - 07:50 PM (IST)

Air Asia ਨੇ ਪਾਇਲਟਾਂ ਦੀ ਮਈ-ਜੂਨ ਦੀ ਤਨਖਾਹ ''ਚ 40 ਫੀਸਦੀ ਕਟੌਤੀ ਕੀਤੀ

ਮੁੰਬਈ- ਸਸਤੀਆਂ ਉਡਾਣ ਸੇਵਾਵਾਂ ਦੇਣ ਵਾਲੀ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਆਪਣੇ ਪਾਇਲਟਾਂ ਦੀ ਮਈ ਅਤੇ ਜੂਨ ਦੀ ਤਨਖਾਹ ਵਿਚ 40 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। 

ਹਵਾਬਾਜ਼ੀ ਕੰਪਨੀ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਹਾਲਾਂਕਿ ਪ੍ਰਬੰਧਨ ਦੇ ਉੱਚ ਕਰਮਚਾਰੀਆਂ ਅਤੇ ਹੋਰ ਸ਼੍ਰੇਣੀ ਦੇ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਅਪ੍ਰੈਲ ਦੇ ਪੱਧਰ 'ਤੇ ਹੀ ਰਹੀ ਭਾਵ ਕਿ ਜਿੰਨੀ ਅਪ੍ਰੈਲ ਵਿਚ ਸੀ, ਓਨੀ ਹੀ ਰਹੀ। 

ਅਪ੍ਰੈਲ ਵਿਚ ਉੱਚ ਪ੍ਰਬੰਧਨ ਅਧਿਕਾਰੀਆਂ ਦੀ ਤਨਖਾਹ ਵਿਚ 20 ਫੀਸਦੀ ਦੀ ਕਟੌਤੀ ਕੀਤੀ ਗਈ ਸੀ, ਜਦਕਿ ਹੋਰ ਸ਼੍ਰੇਣੀਆਂ ਦੇ ਕਰਮਚਾਰੀਆਂ ਦੀ ਤਨਖਾਹ ਵਿਚ 7 ਤੋਂ 17 ਫੀਸਦੀ ਦੀ ਕਟੌਤੀ ਕੀਤੀ ਗਈ। ਹਾਲਾਂਕਿ 50,000 ਰੁਪਏ ਪ੍ਰਤੀ ਮਹੀਨਾ ਜਾਂ ਉਸ ਤੋਂ ਘੱਟ ਤਨਖਾਹ ਪਾਉਣ ਵਾਲੇ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਨਹੀਂ ਕੀਤੀ ਗਈ ਹੈ। ਏਅਰ ਏਸ਼ੀਆ ਇੰਡੀਆ ਵਿਚ ਟਾਟਾ ਸਮੂਹ ਅਤੇ ਏਅਰ ਏਸ਼ੀਆ ਇਨਵੈਸਟਮੈਂਟ ਲਿਮਿਟਡ ਦੀ ਹਿੱਸੇਦਾਰੀ ਹੈ। 
ਕੰਪਨੀ ਦੇ ਭਾਰਤ ਵਿਚ 2500 ਕਰਮਚਾਰੀ ਹਨ, ਜਿਨ੍ਹਾਂ ਵਿਚ ਲਗਭਗ 600 ਪਾਇਲਟ ਹਨ। ਸੂਤਰਾਂ ਨੇ ਕਿਹਾ ਕਿ ਪਹਿਲਾਂ ਇਕ ਪਾਇਲਟ ਨੂੰ 70 ਘੰਟੇ ਦੀ ਉਡਾਣ ਸਮੇਂ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਸੀ। ਇਸ ਨੂੰ ਘਟਾ ਕੇ 20 ਘੰਟੇ ਕਰ ਦਿੱਤਾ ਗਿਆ ਹੈ। ਇਸ ਨਾਲ ਇਕ ਸਹਾਇਕ ਪਾਇਲਟ (ਫਸਟ ਅਫਸਰ) ਦੀ ਤਨਖਾਹ 1 ਲੱਖ ਚਾਲੀ ਹਜ਼ਾਰ ਰੁਪਏ ਤੋਂ ਘੱਟ ਕੇ 40,000 ਰੁਪਏ ਪ੍ਰਤੀ ਮਹੀਨਾ ਰਹਿ ਗਈ ਹੈ। ਜਦਕਿ ਮੁੱਖ ਪਾਇਲਟ (ਕੈਪਟਨ) ਦੀ ਤਨਖਾਹ 3.45 ਲੱਖ ਰੁਪਏ ਤੋਂ ਘੱਟ ਕੇ ਪ੍ਰਤੀ ਮਹੀਨਾ ਇਕ ਲੱਖ ਰਹਿ ਗਈ ਹੈ। 


author

Sanjeev

Content Editor

Related News