Budget 2024: ਬਜਟ ਤੋਂ ਪਹਿਲਾਂ ਨਵੀਂ ਸ਼ੁਰੂਆਤ, ਸਰਕਾਰ ਨੇ ਜਾਰੀ ਕੀਤੀ ਆਰਥਿਕ ਸਿਹਤ ਰਿਪੋਰਟ

01/30/2024 11:34:38 AM

ਬਿਜ਼ਨੈੱਸ ਡੈਸਕ : ਕੇਂਦਰੀ ਵਿੱਤ ਮੰਤਰਾਲੇ ਨੇ ਦੇਸ਼ ਦੀ ਆਰਥਿਕ ਸਿਹਤ 'ਤੇ ਇੱਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਦੇ ਅਨੁਸਾਰ ਅਗਲੇ ਵਿੱਤੀ ਸਾਲ 2025 ਵਿੱਚ ਜੀਡੀਪੀ ਦੀ ਅਸਲ ਵਿਕਾਸ ਦਰ 7 ਫ਼ੀਸਦੀ ਦੇ ਕਰੀਬ ਹੋ ਸਕਦੀ ਹੈ। ਚੋਣਾਂ ਦਾ ਸਾਲ ਹੋਣ ਕਾਰਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਇਸ ਸਾਲ ਅੰਤਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਇਸ ਵਾਰ ਨਿਯਮਾਂ 'ਚ ਕੁਝ ਬਦਲਾਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ

ਬਦਲਾਅ ਇਹ ਹੋਇਆ ਹੈ ਕਿ ਚੋਣਾਂ ਦਾ ਸਾਲ ਹੋਣ ਕਾਰਨ ਬਜਟ ਸੈਸ਼ਨ ਤੋਂ ਪਹਿਲਾਂ ਆਰਥਿਕ ਸਰਵੇਖਣ ਦੀ ਰਿਪੋਰਟ ਪੇਸ਼ ਨਹੀਂ ਕੀਤੀ ਜਾ ਰਹੀ ਪਰ ਇਸ ਵਾਰ ਵੋਟਿੰਗ ਅਕਾਊਂਟ ਯਾਨੀ ਅੰਤਰਿਮ ਬਜਟ ਪੇਸ਼ ਹੋਣ ਤੋਂ ਦੋ ਦਿਨ ਪਹਿਲਾਂ ਪੇਸ਼ ਕੀਤਾ ਗਿਆ। ਹਾਲਾਂਕਿ, ਇਹ ਆਰਥਿਕ ਸਰਵੇਖਣ ਰਿਪੋਰਟ ਨਹੀਂ ਸਗੋਂ ਸਮੀਖਿਆ ਰਿਪੋਰਟ ਹੈ। ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਆਰਥਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਤਿਆਰ ਕੀਤੀ ਆਰਥਿਕ ਸਰਵੇਖਣ ਰਿਪੋਰਟ ਚੋਣਾਂ ਤੋਂ ਬਾਅਦ ਪੂਰੇ ਬਜਟ ਤੋਂ ਪਹਿਲਾਂ ਪੇਸ਼ ਕੀਤੀ ਜਾਵੇਗੀ। 

ਇਹ ਵੀ ਪੜ੍ਹੋ - Flipkart ਦੀ ਵੱਡੀ ਕਾਰਵਾਈ, ਖ਼ਰਾਬ ਪ੍ਰਦਰਸ਼ਨ ਕਾਰਨ ਕਰੀਬ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗਾ ਬਾਹਰ

ਸਰਕਾਰ ਦੀਆਂ ਨੀਤੀਆਂ ਤੋਂ ਆਰਥਿਕਤਾ ਨੂੰ ਵੱਡਾ ਸਮਰਥਨ
ਇਸ ਰਿਪੋਰਟ 'ਚ ਚੈਪਟਰ 'ਦਿ ਇੰਡੀਅਨ ਇਕਾਨਮੀ: ਏ ਰਿਵਿਊ' ਦੇ ਤਹਿਤ ਮੰਤਰਾਲੇ ਨੇ ਲਿਖਿਆ ਹੈ ਕਿ ਘਰੇਲੂ ਮੰਗ ਦੀ ਮਜ਼ਬੂਤੀ ਨੇ ਪਿਛਲੇ ਤਿੰਨ ਸਾਲਾਂ 'ਚ ਅਰਥਵਿਵਸਥਾ ਦੀ ਰਫ਼ਤਾਰ 7 ਫ਼ੀਸਦੀ ਤੋਂ ਜ਼ਿਆਦਾ ਰੱਖੀ ਹੈ। ਨਿੱਜੀ ਖ਼ਰਚ ਅਤੇ ਨਿਵੇਸ਼ ਵਿੱਚ ਤੇਜ਼ੀ ਨਾਲ ਆਰਥਿਕਤਾ ਨੂੰ ਮਜ਼ਬੂਤੀ ਮਿਲੀ ਹੈ ਅਤੇ ਇਸ ਨਾਲ ਪਿਛਲੇ ਦਸ ਸਾਲਾਂ ਵਿੱਚ ਸਰਕਾਰੀ ਸੁਧਾਰਾਂ ਅਤੇ ਪਹਿਲਕਦਮੀਆਂ ਨੂੰ ਸਪੋਰਟ ਮਿਲਿਆ ਹੈ। ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ਦੁਆਰਾ ਸਪਲਾਈ ਪੱਖ ਨੂੰ ਮਜ਼ਬੂਤ ​​ਕੀਤਾ ਗਿਆ ਹੈ। ਇਹ ਸਭ ਮਿਲ ਕੇ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੂੰ ਗਤੀ ਪ੍ਰਦਾਨ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਵਿੱਤੀ ਸਾਲ 2024-25 ਵਿੱਚ ਅਸਲ ਜੀਡੀਪੀ ਵਿਕਾਸ ਦਰ ਲਗਭਗ 7 ਫ਼ੀਸਦੀ ਹੋ ਸਕਦੀ ਹੈ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ 2014-2019 ਦਰਮਿਆਨ ਵਿਸ਼ਵ ਪੱਧਰ 'ਤੇ ਕਮਜ਼ੋਰ ਆਰਥਿਕ ਰੁਝਾਨ ਦੇ ਬਾਵਜੂਦ ਭਾਰਤੀ ਅਰਥਵਿਵਸਥਾ 7 ਫ਼ੀਸਦੀ ਤੋਂ ਵੱਧ ਦੀ ਰਫ਼ਤਾਰ ਨਾਲ ਵੱਧ ਸਕਦੀ ਹੈ। ਹੁਣ ਅੱਗੇ ਵੀ ਇਹ ਸੰਭਵ ਹੈ ਕਿ ਵਿੱਤੀ ਖੇਤਰ ਦੀ ਮਜ਼ਬੂਤੀ ਦੇ ਨਾਲ-ਨਾਲ ਮੌਜੂਦਾ ਅਤੇ ਆਉਣ ਵਾਲੇ ਸੁਧਾਰਾਂ ਦੇ ਆਧਾਰ 'ਤੇ ਇਹ 7 ਫ਼ੀਸਦੀ ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਵਧ ਸਕਦਾ ਹੈ। ਅਰਥਵਿਵਸਥਾ ਲਈ ਇਕੋ-ਇਕ ਖ਼ਤਰਾ ਭੂ-ਰਾਜਨੀਤਿਕ ਪੱਧਰ 'ਤੇ ਵਧ ਰਿਹਾ ਤਣਾਅ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਵਿੱਤ ਮੰਤਰਾਲੇ ਦਾ ਦਾਅਵਾ ਹੈ ਕਿ ਭਾਰਤੀ ਅਰਥਵਿਵਸਥਾ ਵਿੱਚ ਅਗਲੇ 6-7 ਸਾਲਾਂ ਵਿੱਚ 7 ​​ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News