ਓਹਮੀਅਮ, ਐਕਵਾਸਟਿਲ ’ਚ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਲਈ ਰਣਨੀਤਿਕ ਸਮਝੌਤਾ
Saturday, Jul 15, 2023 - 06:14 PM (IST)
ਨਵੀਂ ਦਿੱਲੀ (ਭਾਸ਼ਾ) – ਗ੍ਰੀਨ ਹਾਈਡ੍ਰੋਜਨ ਫਰਮ ਓਹਮੀਅਮ ਇੰਟਰਨੈਸ਼ਨਲ ਨੇ ਖਾਰੇਪਨ ਤੋਂ ਮੁਕਤ ਸਮੁੰਦਰੀ ਜਲ ਤੋਂ ਗੈਸ ਦਾ ਉਤਪਾਦਨ ਕਰਨ ਲਈ ਐਕਵਾਸਟਿਲ ਨਾਲ ਰਣਨੀਤਿਕ ਸਮਝੌਤਾ ਕੀਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਮਝੌਤਾ ਓਹਮੀਅਮ ਨੂੰ ਗ੍ਰੀਨ ਹਾਈਡ੍ਰੋਜਨ ਉਤਪਾਦਨ ’ਚ ਲੂਣੇ ਸਮੁੰਦਰੀ ਪਾਣੀ ਦੀ ਵਰਤੋਂ ਕਰਨ ’ਚ ਸਮਰੱਥਾ ਬਣਾਏਗਾ। ਓਹਮੀਅਮ ਇੰਟਰਨੈਸ਼ਨਲ ਪ੍ਰੋਟਾਨ ਐਕਸਚੇਂਜ ਮੇਮਬ੍ਰੇਨ (ਪੀ. ਈ. ਐੱਮ.) ਇਲੈਕਟ੍ਰੋਲਾਈਜਰ ਦਾ ਨਿਰਮਾਣ ਕਰਦੀ ਹੈ।
ਬਿਆਨ ਮੁਤਾਬਕ ਓਹਮੀਅਮ ਦੇ ਮਾਡਿਊਲਰ ਗ੍ਰੀਨ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਨਾਲ ਐਕਵਾਸਟਿਲ ਦੀਆਂ ਖਾਰਾਪਨ ਦੂਰ ਕਰਨ ਵਾਲੀਆਂ ਸਮਰੱਥਾਵਾਂ ਨੂੰ ਜੋਡ ਕੇ ਇਹ ਸਹਿਯੋਗ ਸਵੱਛ ਊਰਜਾ ਉਤਪਾਦਨ ਦਾ ਵਧੇਰੇ ਕੁਸ਼ਲ, ਟਿਕਾਊ ਅਤੇ ਰਿਆਇਤੀ ਤਰੀਕਾ ਮੁਹੱਈਆ ਕਰੇਗਾ। ਇਸ ਨਾਲ ਤਟੀ ਖੇਤਰਾਂ ’ਚ ਸਰਗਰਮ ਕਾਰੋਬਾਰਾਂ ਲਈ ਕਾਰਬਨ ਨਿਕਾਸ ਘੱਟ ਕਰਨ ਦੇ ਨਵੇਂ ਮੌਕੇ ਪੈਦਾ ਹੋਣਗੇ। ਕੰਪਨੀ ਨੇ ਕਿਹਾ ਕਿ ਓਹਮੀਅਮ ਅਤੇ ਐਕਵਾਸਟਿਲ ਨੇ ਇਨ੍ਹਾਂ ਤਕਨਾਲੋਜੀਆਂ ਦੇ ਵੱਧ ਤੋਂ ਵੱਧ ਏਕੀਕਰਣ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਇੱਛਾ ਇਨ੍ਹਾਂ ਉੱਨਤ ਮਾਡਿਊਲ ਨੂੰ ਛੇਤੀ ਤੋਂ ਛੇਤੀ ਕਾਰੋਬਾਰੀ ਤੌਰ ’ਤੇ ਮੁਹੱਈਆ ਕਰਵਾਉਣ ਦੀ ਹੈ।