AGR ਮਾਮਲਾ : ਵੋਡਾਫੋਨ-ਆਈਡੀਆ ਨੇ ਕੀਤਾ 3,354 ਕਰੋੜ ਰੁਪਏ ਦਾ ਹੋਰ ਭੁਗਤਾਨ

03/16/2020 3:09:38 PM

ਨਵੀਂ ਦਿੱਲੀ — ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ AGR ਦੇ ਬਕਾਏ ਨੂੰ ਲੈ ਕੇ ਦੂਰਸੰਚਾਰ ਵਿਭਾਗ ਨੂੰ 3,354 ਕਰੋੜ ਰੁਪਏ ਦਾ ਹੋਰ ਭੁਗਤਾਨ ਕਰ ਦਿੱਤਾ ਹੈ। ਕੰਪਨੀ ਨੇ ਬੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਉਸਨੇ ਸਵੈ-ਮੁਲਾਂਕਣ ਦੇ ਹਿਸਾਬ ਨਾਲ AGR ਬਕਾਏ ਦੀ ਮੂਲ ਰਾਸ਼ੀ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਇਸ ਭੁਗਤਾਨ ਦੇ ਨਾਲ ਹੀ ਕੰਪਨੀ ਨੇ ਅਜੇ ਤੱਕ ਸਰਕਾਰ ਨੂੰ 000 ਬਕਾਏ ਨੂੰ ਲੈ ਕੇ 6,854 ਕਰੋੜ ਰੁਪਏ ਦਿੱਤੇ ਹਨ।

ਕੰਪਨੀ ਨੇ ਕਿਹਾ, 'ਕੰਪਨੀ ਨੇ ਅੱਜ(ਸੋਮਵਾਰ ਨੂੰ) ਦੂਰਸੰਚਾਰ ਵਿਭਾਗ ਨੂੰ 3,354 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਨਾਲ ਏਜੀਆਰ ਬਕਾਏ ਦੀ ਮੂਲ ਰਾਸ਼ੀ 'ਚ ਬਚੇ ਹੋਏ ਦਾ ਭੁਗਤਾਨ ਹੋ ਗਿਆ ਹੈ। ਕੰਪਨੀ ਨੇ ਏਜੀਆਰ ਬਕਾਏ ਦੀ 6,854 ਕਰੋੜ ਰੁਪਏ ਦੀ ਪੂਰੀ ਮੂਲ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਹੈ।'

ਦੂਰਸੰਚਾਰ ਵਿਭਾਗ ਨੇ ਵੋਡਾਫੋਨ-ਆਈਡੀਆ ਤੋਂ ਏਜੀਆਰ ਭੁਗਤਾਨ ਨੂੰ ਲੈ ਕੇ ਕਰੀਬ 53 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਵਿਚ ਵਿਆਜ, ਜੁਰਮਾਨਾ ਅਤੇ ਰਾਸ਼ੀ ਦੇ ਭੁਗਤਾਨ 'ਚ ਕੀਤੀ ਗਈ ਦੇਰੀ ਦੇ ਵਿਆਜ ਦਾ ਵਿਆਜ ਵੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਉਹ ਏਜੀਆਰ ਦੇਣਦਾਰੀ ਦੇ ਮੁਲਾਂਕਣ ਦੀ ਰਿਪੋਰਟ ਦੂਰਸੰਚਾਰ ਵਿਭਾਗ ਨੂੰ 6 ਮਾਰਚ ਨੂੰ ਸੌਂਪ ਚੁੱਕੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਏਜੀਆਰ ਬਕਾਏ ਨੂੰ ਲੈ ਕੇ 17 ਫਰਵਰੀ ਨੂੰ 2,500 ਕਰੋੜ ਰੁਪਏ ਅਤੇ 20 ਫਰਵਰੀ ਨੂੰ ਇਕ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।
 


Related News