AGR ਮਾਮਲਾ : Airtel 20 ਫਰਵਰੀ ਤੱਕ ਕਰੇਗੀ  10,000 ਕਰੋੜ ਦਾ ਪੇਮੈਂਟ

Saturday, Feb 15, 2020 - 12:07 PM (IST)

AGR ਮਾਮਲਾ : Airtel 20 ਫਰਵਰੀ ਤੱਕ ਕਰੇਗੀ  10,000 ਕਰੋੜ ਦਾ ਪੇਮੈਂਟ

ਨਵੀਂ ਦਿੱਲੀ — ਦੂਰਸੰਚਾਰ ਵਿਭਾਗ ਦੇ ਆਦੇਸ਼ ਦੇ ਬਾਵਜੂਦ ਕੱਲ੍ਹ ਅੱਧੀ ਰਾਤ ਤੱਕ ਕਿਸੇ ਵੀ ਕੰਪਨੀ ਨੇ ਏਜੀਆਰ ਦਾ ਭੁਗਤਾਨ ਨਹੀਂ ਕੀਤਾ। ਭਾਰਤੀ ਏਅਰਟੈਲ ਨੇ 20 ਫਰਵਰੀ ਤੱਕ 10 ਹਜ਼ਾਰ ਕਰੋੜ ਦੀ ਪਹਿਲੀ ਕਿਸ਼ਤ ਦੇਣ ਦਾ ਵਾਅਦਾ ਕੀਤਾ ਹੈ ਅਤੇ ਦੂਜੇ ਪਾਸੇ ਅਜੇ ਤੱਕ ਵੋਡਾਫੋਨ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ।

ਕੰਪਨੀਆਂ ਨੇ ਅਜੇ ਤੱਕ ਏਜੀਆਰ ਦਾ ਭੁਗਤਾਨ ਨਹੀਂ ਕੀਤਾ ਹੈ। DOT ਦੇ ਆਦੇਸ਼ ਦੇ ਬਾਵਜੂਦ ਕਿਸੇ ਨੇ ਵੀ ਬਕਾਇਆ ਨਹੀਂ ਅਦਾ ਕੀਤਾ। ਜ਼ਿਕਰਯੋਗ ਹੈ ਕਿ ਕੱਲ੍ਹ ਅੱਧੀ ਰਾਤ ਤੱਕ ਏਜੀਆਰ ਦੇਣ ਦੀ ਅੰਤਮ ਤਾਰੀਖ ਖ਼ਤਮ ਹੋ ਗਈ ਹੈ। ਇਸ ਦੌਰਾਨ ਭਾਰਤੀ ਏਅਰਟੈਲ ਨੇ ਦੂਰਸੰਚਾਰ ਵਿਭਾਗ ਨੂੰ ਇਕ ਪੱਤਰ ਲਿਖਿਆ ਹੈ। ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਕੰਪਨੀ 20 ਫਰਵਰੀ ਤੱਕ 10,000 ਕਰੋੜ ਦੀ ਅਦਾਇਗੀ ਕਰੇਗੀ।

ਸਵੈ-ਮੁਲਾਂਕਣ(self assessment) ਕਰਨ ਤੋਂ ਬਾਅਦ ਕੰਪਨੀ ਪੇਮੈਂਟ ਕਰੇਗੀ। ਏਅਰਟੈਲ 17 ਮਾਰਚ ਦੀ ਸੁਣਵਾਈ ਤੋਂ ਬਾਅਦ ਬਾਕੀ ਦਾ ਭੁਗਤਾਨ ਕਰੇਗੀ। ਅਜੇ ਤੱਕ ਵੋਡਾਫੋਨ-ਆਈਡੀਆ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।ਇਸ ਦੌਰਾਨ ਐਮ. ਬਿਰਲਾ ਨੇ ਕੱਲ ਸ਼ਾਮ ਦੂਰ ਸੰਚਾਰ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦੂਰ ਸੰਚਾਰ ਮੰਤਰੀ ਨੇ ਪੀਐਮ ਮੋਦੀ ਨਾਲ ਵੀ ਮੁਲਾਕਾਤ ਕੀਤੀ।


Related News