ਤਿੰਨ ਦਿਨਾਂ ਦੇ ਵਾਧੇ ਤੋਂ ਬਾਅਦ ਅੱਜ 487 ਅੰਕ ਟੁੱਟਿਆ ਸੈਂਸੈਕਸ, ਨਿਫਟੀ ਵੀ ਡਿੱਗਿਆ

Friday, Mar 12, 2021 - 04:01 PM (IST)

ਮੁੰਬਈ - ਤਿੰਨ ਦਿਨਾਂ ਦੇ ਵਾਧੇ ਤੋਂ ਬਾਅਦ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 487.43 ਅੰਕ ਭਾਵ 0.97 ਫੀਸਦੀ ਦੀ ਗਿਰਾਵਟ ਨਾਲ 50792.08 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 143.85 ਅੰਕ ਭਾਵ 0.95 ਫੀਸਦੀ ਦੀ ਗਿਰਾਵਟ ਨਾਲ 15030.95 ਦੇ ਪੱਧਰ 'ਤੇ ਬੰਦ ਹੋਇਆ ਹੈ। ਵੀਰਵਾਰ ਨੂੰ ਮਹਾ ਸ਼ਿਵਰਾਤਰੀ ਦੇ ਮੌਕੇ 'ਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਛੁੱਟੀ ਕਾਰਨ ਕਾਰੋਬਾਰ ਬੰਦ ਸੀ। ਸੈਂਸੇਕਸ ਪਿਛਲੇ ਹਫਤੇ 'ਚ 1,305.33 ਅੰਕ ਭਾਵ 2.65 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ।

ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

ਇਸ ਕਾਰਨ ਆਈ ਗਿਰਾਵਟ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਹੋਏ ਵਾਧੇ ਦਾ ਘਰੇਲੂ ਬਜ਼ਾਰ ਵਿਚ ਅਸਰ ਪਿਆ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਮਹਾਰਾਸ਼ਟਰ ਦੇ ਅਕੋਲਾ ਵਿਚ ਅੱਜ ਰਾਤ 8 ਵਜੇ ਤੋਂ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਰੋਜ਼ਾਨਾ 23,000 ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿਚ ਇਹ ਸਭ ਤੋਂ ਵੱਡਾ ਅੰਕੜਾ ਹੈ। ਯੂਰਪ ਦੇ ਸ਼ੇਅਰ ਬਾਜ਼ਾਰਾਂ ਵਿਚ ਵੀ ਗਿਰਾਵਟ ਆਈ ਹੈ। ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ ਵੀ 2.3 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ।

ਇਹ ਵੀ ਪੜ੍ਹੋ :  ਵਾਰਨ ਬਫੇ ਨੇ 90 ਸਾਲ ਦੀ ਉਮਰ 'ਚ ਕੀਤਾ ਕਮਾਲ, 100 ਅਰਬ ਡਾਲਰ ਦੇ ਕਲੱਬ ਵਿਚ ਹੋਏ ਸ਼ਾਮਲ

 ਟਾਪ ਗੇਨਰਜ਼

ਬੀ.ਪੀ.ਸੀ.ਐਲ., ਪਾਵਰ ਗਰਿੱਡ, ਆਈ.ਓ.ਸੀ., ਜੇ.ਐਸ.ਡਬਲਯੂ. ਸਟੀਲ, ਟਾਈਟਨ 

ਟਾਪ ਲੂਜ਼ਰਜ਼

ਐਚ.ਡੀ.ਐਫ.ਸੀ. ਲਾਈਫ, ਬਜਾਜ ਆਟੋ, ਅਡਾਨੀ ਪੋਰਟਸ, ਹਿੰਡਾਲਕੋ. ਐਸ.ਬੀ.ਆਈ. ਲਾਈਫ

ਇਹ ਵੀ ਪੜ੍ਹੋ :  Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News