ਸਟੈਂਟ ਤੋਂ ਬਾਅਦ ਹਾਰਟ ਵਾਲਵ ਹੋ ਸਕਦੇ ਹਨ 50 ਫੀਸਦੀ ਸਸਤੇ

Friday, Aug 25, 2017 - 09:43 PM (IST)

ਸਟੈਂਟ ਤੋਂ ਬਾਅਦ ਹਾਰਟ ਵਾਲਵ ਹੋ ਸਕਦੇ ਹਨ 50 ਫੀਸਦੀ ਸਸਤੇ

ਨਵੀਂ ਦਿੱਲੀ— ਸਟੈਂਟ ਅਤੇ ਘੁਟਨਾ ਇੰਮਪਲਾਂਟ ਤੋਂ ਬਾਅਦ ਹੁਣ ਆਰਟ ਵਾਲਵ ਅਤੇ ਅੱਖਾਂ ਦੇ ਲੈਂਸ ਸਹਿਤ ਕਈ ਜਰੂਰੀ ਮੈਡੀਕਲ ਡਿਵਾਇਸ ਦੀਆਂ ਕੀਮਤਾਂ 50 ਫੀਸਦੀ ਤੱਕ ਘੱਟ ਹੋ ਸਕਦੀ ਹੈ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਤੋਂ ਇੰਪੋਰਟ ਕੀਤੇ ਜਾਣ ਵਾਲੇ ਮਾਡੀਕਲ ਡਿਵਾਇਸ 'ਤੇ ਇੰਪੋਰਟ ਡਿਊਟੀ ਮੌਜੂਦਾ 7.5 ਫੀਸਦੀ ਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ।
ਫਿਲਹਾਲ ਪੇਸ਼ੈਂਟ ਸੈਫਟੀ ਦੇ ਨਾਲ ਹੀ ਉਪਭੋਗਤਾਂ ਅਤੇ ਡੋਮੈਸਟਿਕ ਇੰਡਸਟ੍ਰੀ ਨੂੰ ਰਾਹਤ ਦੇਣ ਲਈ ਸਰਕਾਰ ਅਗਲੇ 10 ਦਿਨਾਂ 'ਚ ਨਵਾਂ ਮੈਡੀਕਲ ਡਿਵਾਇਸ ਡ੍ਰਾਫਟ ਪਾਲਿਸੀ ਲੈ ਕੇ ਆ ਸਕਦੀ ਹੈ। ਹਾਰਟ ਲਾਵਲ ਅਤੇ ਇਟ੍ਰਾ ਆਕਯੂਲਰ ਸਹਿਤ ਕਈ ਜਰੂਰੀ ਮੈਡੀਕਲ ਡਿਵਾਇਸ ਨੂੰ ਪ੍ਰਾਇਜ਼ ਕੋਟਰੋਲ ਦੇ ਦਾਇਰੇ 'ਚ ਲੈ ਕੇ ਆਉਣ ਦੀ ਤਿਆਰੀ ਹੈ। ਇਸ ਨਾਲ ਇਸ ਦੀਆਂ ਕੀਮਤਾਂ 50 ਫੀਸਦੀ ਤੱਕ ਸਸਤੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਇਸ ਤੋਂ ਪਹਿਲਾਂ ਸਟੈਂਟ ਦੀਆਂ ਕੀਮਤਾਂ 85 ਫੀਸਦੀ ਤੱਕ ਅਤੇ ਨੀ ਟ੍ਰਾਂਸਪਲਾਂਟ ਦੀਆਂ ਕੀਮਤਾਂ 70 ਫੀਸਦੀ ਤੱਕ ਘਟਾਈਆਂ ਸੀ।
ਇਨ੍ਹਾਂ ਮੈਡੀਕਲ ਡਿਵਾਇਸੇਜ਼ ਦੀਆਂ ਕੀਮਤਾਂ ਘੱਟ ਸਕਦੀਆਂ ਹਨ
ਜਾਣਕਾਰੀ ਦੇ ਅਨੁਸਾਰ ਪਾਲਿਸੀ ਦਾ ਖਾਸ ਫੋਕਸ ਪੈਸ਼ੈਂਟ ਸੈਫਟੀ ਇਲਾਜ਼ ਸਸਤਾ ਕਰਨ ਦੇ ਨਾਲ ਹੀ ਘਰੇਲੂ ਇੰਡਸਟ੍ਰੀ ਨੂੰ ਵਾਧਾ ਦੇਣ 'ਤੇ ਹੈ। ਜਿਨ੍ਹਾਂ ਮੈਡੀਕਲ ਡਿਵਾਇਜ਼ ਦੀਆਂ ਕੀਮਤਾਂ ਸਸਤੀਆਂ ਕੀਤੇ ਜਾਣ ਦੀ ਗੱਲ ਹੈ ਉਨ੍ਹਾਂ 'ਚ ਹਾਰਟ ਵਾਲਵ, ਇੰਟ੍ਰਾ ਆਕਯੂਲਰ ਲੈਂਸ, ਆਥੋਰਪੈਡਿਕ ਇਮਪਲਾਂਟ, ਕੈਥਟਰ, ਇੰਟਰਨਲ ਪ੍ਰੋਸਥੈਟਿਕ ਰਿਪਲੇਸਮੈਂਟ, ਡਿਸਪੋਜੇਬਲ ਹਾਇਪੋਡਰਮਿਕ ਨੀਡਲ, ਬੋਨ ਸੀਮੇਂਟ, ਸਜਕਲ ਡ੍ਰੈਸਿੰਗ, ਅਮਬਿਲਿਕਲ ਟੇਪ ਅਤੇ ਸਕੈਲਪ ਵੈਨ ਸੈਟ ਜਿਹੇ ਡਿਵਾਇਜ਼ ਹਨ।
ਪੀ. ਐੱਮ. ਮੋਦੀ ਨੇ ਵੀ ਕੀਤਾ ਸੰਕੇਤ
ਹਾਲ ਹੀ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਸੰਕੇਤ ਦਿੱਤਾ ਸੀ ਕਿ ਇਲਾਜ਼ ਸਸਤਾ ਕਰਨ ਲਈ ਮੈਡੀਕਲ ਡਿਵਾਇਜ਼ ਦੇ ਮਾਮਲੇ 'ਚ ਮੇਕ ਇਨ ਇੰਡੀਆ ਨੂੰ ਵਾਧਾ ਦੇਣ ਦੀ ਯੋਜਨਾ ਹੈ। ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਦੇਸ਼ 'ਚ 70 ਫੀਸਦੀ ਤੋਂ ਜ਼ਿਆਦਾ ਮੈਡੀਕਲ ਡਿਵਾਇਜ਼ ਵਿਦੇਸ਼ ਤੋਂ ਇੰਪੋਰਟ ਕੀਤੇ ਜਾਂਦੇ ਹਨ। ਇਸ ਨਾਲ ਇਲਾਜ਼ ਕਾਫੀ ਮਹਿੰਗਾ ਪੈਂਦਾ ਹੈ। ਮੋਦੀ ਨੇ ਇੰਪੋਰਟ ਘੱਟ ਕਰਨ ਦੀ ਗੱਸ ਕੀਤੀ ਸੀ ਜਿਸ ਨਾਲ ਮਰੀਜ਼ਾਂ ਦੀ ਜੇਬ 'ਤੇ ਭਾਰ ਘੱਟ ਹੋ ਸਕੇ।
27 ਹਜ਼ਾਰ ਕਰੋੜ ਤੋਂ ਜ਼ਿਆਦਾ ਇੰਪੋਰਟ ਕਾਰੋਬਾਰ
ਲਾਨਸੇਟ ਦੀ ਰਿਪੋਰਟ ਦੇ ਅਨੁਸਾਰ ਦੇਸ਼ 'ਚ ਮੌਜੂਦਾ 80 ਫੀਸਦੀ ਮੈਡੀਕਲ ਡਿਵਾਇਜ਼ ਦੂਜੇ ਦੇਸ਼ ਨਾਲ ਮੰਗਵਾਏ ਗਏ ਹਨ। ਭਾਰਤ 'ਚ ਮੈਡੀਕਲ ਡਿਵਾਇਜ਼ ਦਾ ਕੁਲ ਸਾਲਾਨਾ ਕਾਰੋਬਾਰ 35,000 ਕਰੋੜ ਰੁਪਏ ਦਾ ਹੈ ਜਿਸ 'ਚੋਂ 27,000 ਕਰੋੜ ਰੁਪਏ ਦੇ ਮੈਡੀਕਲ ਡਿਵਾਇਜ਼ ਦੂਜੇ ਦੇਸ਼ਾਂ ਤੋਂ ਇੰਪੋਰਟ ਕੀਤੇ ਜਾਂਦੇ ਹਨ। ਇਪੋਰਟ ਹੋਣ ਵਾਲੇ ਮੈਡੀਕਲ ਡਿਵਾਇਜ਼ 'ਚ 30 ਫੀਸਦੀ ਸੈਂਕਿੰਡ ਹੈਂਡ ਹੁੰਦੇ ਹਨ।


Related News