ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਤੋਂ ਵੀ ਲੋਕਾਂ ਨੂੰ ਮਿਲੀ ਰਾਹਤ, ਜਨਵਰੀ ''ਚ WPI 0.27 ਫ਼ੀਸਦੀ ਰਹੀ

02/14/2024 3:27:40 PM

ਬਿਜ਼ਨੈੱਸ ਡੈਸਕ : ਜਨਵਰੀ 'ਚ ਭਾਰਤ ਦੀ ਥੋਕ ਮਹਿੰਗਾਈ ਦਰ 0.27 ਫ਼ੀਸਦੀ 'ਤੇ ਆ ਗਈ ਹੈ। ਦਸੰਬਰ 'ਚ ਇਹ 0.73 ਫ਼ੀਸਦੀ 'ਤੇ ਸੀ। ਜਦੋਂ ਕਿ ਨਵੰਬਰ ਵਿੱਚ ਇਹ 0.26 ਫ਼ੀਸਦੀ ਸੀ ਅਤੇ ਅਕਤੂਬਰ ਵਿੱਚ ਇਹ -0.52 ਫ਼ੀਸਦੀ ਰਹੀ ਸੀ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਡਿੱਗਣ ਕਾਰਨ ਮਹਿੰਗਾਈ ਘਟ ਹੋ ਗਈ ਹੈ। ਜਨਵਰੀ 'ਚ ਪ੍ਰਚੂਨ ਮਹਿੰਗਾਈ ਅਤੇ ਥੋਕ ਮਹਿੰਗਾਈ ਦੋਵਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਨਵਰੀ 'ਚ ਖੁਰਾਕੀ ਮਹਿੰਗਾਈ ਦਰ ਘਟੀ  
. ਖੁਰਾਕ ਮਹਿੰਗਾਈ ਦਰ ਦਸੰਬਰ ਦੇ ਮੁਕਾਬਲੇ 5.39 ਫ਼ੀਸਦੀ ਤੋਂ ਘਟ ਕੇ 3.79 ਫ਼ੀਸਦੀ ਰਹਿ ਗਈ ਹੈ।
. ਰੋਜ਼ਾਨਾ ਜ਼ਰੂਰੀ ਵਸਤਾਂ ਦੀ ਮਹਿੰਗਾਈ ਦਰ 5.78 ਫ਼ੀਸਦੀ ਤੋਂ ਘਟ ਕੇ 3.84 ਫ਼ੀਸਦੀ ਹੋ ਗਈ ਹੈ।
. ਈਂਧਨ ਅਤੇ ਬਿਜਲੀ ਦੀ ਥੋਕ ਮਹਿੰਗਾਈ ਦਰ -2.41 ਫ਼ੀਸਦੀ ਤੋਂ ਵਧ ਕੇ -0.51 ਫ਼ੀਸਦੀ ਹੋ ਗਈ ਹੈ।
. ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ -0.71 ਫ਼ੀਸਦੀ ਤੋਂ ਘਟ ਕੇ -1.13 ਫ਼ੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਪ੍ਰਚੂਨ ਮਹਿੰਗਾਈ 'ਚ ਵੀ ਆਈ ਸੀ ਗਿਰਾਵਟ 
ਇਸ ਤੋਂ ਪਹਿਲਾਂ 12 ਫਰਵਰੀ ਨੂੰ ਸਰਕਾਰ ਨੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਸਨ। ਭਾਰਤ ਦੀ ਪ੍ਰਚੂਨ ਮਹਿੰਗਾਈ ਜਨਵਰੀ 2024 ਵਿੱਚ ਘਟ ਕੇ 5.1 ਫ਼ੀਸਦੀ 'ਤੇ ਆ ਗਈ ਹੈ। ਇਹ ਤਿੰਨ ਮਹੀਨਿਆਂ ਵਿੱਚ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਮਹਿੰਗਾਈ ਦਰ 5.69 ਫ਼ੀਸਦੀ ਸੀ। ਜਦੋਂ ਕਿ ਨਵੰਬਰ ਵਿੱਚ ਇਹ 5.55 ਫ਼ੀਸਦੀ, ਅਕਤੂਬਰ ਵਿੱਚ 4.87 ਫ਼ੀਸਦੀ ਅਤੇ ਸਤੰਬਰ ਵਿੱਚ 5.02 ਫ਼ੀਸਦੀ ਸੀ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News