ਪੈਟਰੋਲ, ਗੈਸ ਸਿਲੰਡਰ ਤੋਂ ਬਾਅਦ ਹੁਣ ਇਨ੍ਹਾਂ ਘਰੇਲੂ ਚੀਜ਼ਾਂ ਦੀਆਂ ਕੀਮਤਾਂ ਪਾਉਣਗੀਆਂ ਜੇਬ 'ਤੇ ਡਾਕਾ
Thursday, Jul 01, 2021 - 02:47 PM (IST)
ਨਵੀਂ ਦਿੱਲੀ - ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਇਨ੍ਹਾਂ ਕੀਮਤਾਂ ਵਿਚ ਵਾਧੇ ਵਿਚਕਾਰ ਅੱਜ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਵਾਧੇ ਦਾ ਐਲਾਨ ਹੋ ਗਿਆ ਹੈ। ਖਾਣ ਵਾਲੇ ਤੇਲ, ਸਾਬਣ, ਸ਼ੈਂਪੂ ਵਰਗੀਆਂ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ 3 ਤੋਂ 42 ਫ਼ੀਸਦੀ ਵਾਧਾ ਹੋ ਰਿਹਾ ਹੈ।
1. ਖ਼ੁਰਾਕੀ ਤੇਲ ਦੇ 10 ਬ੍ਰਾਂਡ ਵਿਚੋਂ 8 ਦੀ ਕੀਮਤ 200 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਹੈ। ਖ਼ੁਰਾਕੀ ਤੇਲ 12-42 ਫ਼ੀਸਦੀ ਤੱਕ ਮਹਿੰਗੇ ਹੋਏ ਹਨ।
2. ਲਾਈਫਬੁਆਏ, ਲੱਕਸ,ਹਮਾਮ, ਡਵ,ਪਤੰਜਲੀ ਆਦਿ ਸਾਬਣ ਦੀ ਕੀਮਤ 4-20 ਫ਼ੀਸਦੀ ਤੱਕ ਵਧ ਗਏ ਹਨ।
3. ਸ਼ੈਂਪੂ ਜਿਵੇਂ ਕਿ ਕਲੀਨਿਕ ਪਲੱਸ, ਸਨਸਿਲਕ, ਡਵ ਆਦਿ ਦੀ ਕੀਮਤ 8-16 ਫ਼ੀਸਦੀ ਤੱਕ ਵਧੀ ਹੈ।
4. ਚਾਹਪੱਤੀ ਦੀ ਕੀਮਤ 4-8 ਫ਼ੀਸਦੀ ਵਧੀ ਹੈ ਅਤੇ ਕੌਫੀ 2-7 ਫ਼ੀਸਦੀ ਤੱਕ ਮਹਿੰਗੀ ਹੋਈ ਹੈ।
ਗਲੋਬਲ ਪੱਧਰ ਤੇ ਪਾਮ ਤੇਲ, ਚਾਹ ਪੱਤੀ, ਕੈਚਪ ਸੋਸ, ਜੈਮ , ਨੂਡਲਸ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਕੰਪਨੀਆਂ ਨੇ ਦੇਸ਼ ਵਿਚ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਆਦੇਸ਼ :31 ਜੁਲਾਈ ਤਕ ਲਾਗੂ ਹੋਵੇ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।