ਆਮ ਆਦਮੀ ਨੂੰ ਲੱਗੇਗਾ ਇੱਕ ਹੋਰ ਝਟਕਾ, ਗੰਢਿਆਂ ਤੋਂ ਬਾਅਦ ਹੁਣ ਵਧਣਗੀਆਂ ਸਰੋਂ ਦੇ ਤੇਲ ਦੀਆਂ ਕੀਮਤਾਂ

Thursday, Oct 29, 2020 - 11:10 AM (IST)

ਆਮ ਆਦਮੀ ਨੂੰ ਲੱਗੇਗਾ ਇੱਕ ਹੋਰ ਝਟਕਾ, ਗੰਢਿਆਂ ਤੋਂ ਬਾਅਦ ਹੁਣ ਵਧਣਗੀਆਂ ਸਰੋਂ ਦੇ ਤੇਲ ਦੀਆਂ ਕੀਮਤਾਂ

ਨਵੀਂ ਦਿੱਲੀ (ਇੰਟ.) – ਦੇਸ਼ ਭਰ ’ਚ ਇਸ ਸਮੇਂ ਪਿਆਜ਼ ਦੀ ਚਰਚਾ ਜ਼ੋਰ-ਸ਼ੋਰ ਨਾਲ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਿਆਜ਼ 70 ਰੁਪਏ ਕਿਲੋ ਤੋਂ ਲੈ ਕੇ 100 ਰੁਪਏ ਤੱਕ ਵਿਕ ਰਿਹਾ ਹੈ ਪਰ ਸਰੋਂ ਦੇ ਤੇਲ ਵੱਲ੍ਹ ਹਾਲੇ ਕਿਸੇ ਦਾ ਧਿਆ ਨਹੀਂ ਗਿਆ ਹੈ। 4 ਤੋਂ 5 ਦਿਨ ’ਚ ਹੀ ਸਰੋਂ ਦਾ ਤੇਲ 8 ਤੋਂ 15 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਚੁੱਕਾ ਹੈ।

ਫਿਲਹਾਲ ਇਸ ਦੇ ਰੇਟ ਕਾਬੂ ’ਚ ਆਉਂਦੇ ਹੋਏ ਨਜ਼ਰ ਨਹੀਂ ਆ ਰਹੇ ਹਨ। ਬਲੈਂਡਿੰਗ ਦਾ ਖਤਮ ਹੋਣਾ, ਸਰੋਂ ਦਾ ਇਸ ਸਾਲ ਘੱਟ ਉਤਪਾਦਨ ਹੋਣਾ ਅਤੇ ਤੇਲਾਂ ਲਈ ਬਣੀ ਵਿਦੇਸ਼ੀ ਨੀਤੀ ’ਚ ਕੁਝ ਬਦਲਾਅ ਹੋਣ ਕਾਰਣ ਇਹ ਅਸਰ ਪੈ ਰਿਹਾ ਹੈ ਪਰ ਬੀਤੇ 4 ਦਿਨ ਪਹਿਲਾਂ ਪ੍ਰਤੀ ਕੁਇੰਟਲ ਸਰੋਂ ਦੇ ਰੇਟ ’ਚ 300 ਰੁਪਏ ਦੀ ਤੇਜ਼ੀ ਆਉਣ ਤੋਂ ਬਾਅਦ ਤੇਲ ’ਚ ਮੁੜ ਉਛਾਲ ਆ ਗਿਆ ਹੈ।

ਇਹ ਵੀ ਪੜ੍ਹੋ : ਹਾਂਗ-ਕਾਂਗ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਇਸ ਕਾਰਨ ਲਗਾਈ ਪਾਬੰਦੀ

ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਸਰੋਂ ਦੇ ਤੇਲ ’ਚ ਕਿਸੇ ਹੋਰ ਤੇਲ ਦੀ ਮਿਲਾਵਟ ’ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਿਟੀ (ਐੱਫ. ਐੱਸ. ਐੱਸ. ਏ. ਆਈ.) ਵਲੋਂ ਸਰੋਂ ਤੇਲ ’ਚ ਮਿਲਾਵਟ ’ਤੇ ਲਗਾਈ ਗਈ ਰੋਕ 1 ਅਕਤੂਬਰ ਤੋਂ ਲਾਗੂ ਹੋ ਗਈ। ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਖਪਤਕਾਰਾਂ ਦੇ ਨਾਲ-ਨਾਲ ਸਰੋਂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਫੇਸਲੈੱਸ ਅਸੈੱਸਮੈਂਟ ਸਿਸਟਮ ਲਾਗੂ ਕਰਨ ਵਿਚ ਆ ਰਹੀਅਾਂ ਮੁਸ਼ਕਲਾਂ ਨੂੰ ਸੁਧਾਰਨ ’ਚ ਲੱਗਾ CBIC

ਇਕ ਹੀ ਸਾਲ ’ਚ 50 ਰੁਪਏ ਤੱਕ ਮਹਿੰਗਾ ਹੋਇਆ ਤੇਲ

ਪ੍ਰਚੂਨ ਤੇਲ ਕਾਰੋਬਾਰੀ ਹਾਜ਼ੀ ਇਲਿਆਸ ਦੀ ਮੰਨੀਏ ਤਾਂ ਸਾਲ 2019 ਦੇ ਅਕਤੂਬਰ ’ਚ ਸਰੋਂ ਦਾ ਤੇਲ 80 ਤੋਂ 105 ਰੁਪਏ ਲਿਟਰ ਤੱਕ ਵਿਕ ਰਿਹਾ ਸੀ ਪਰ ਜਨਵਰੀ ’ਚ ਪਾਮ ਆਇਲ ’ਤੇ ਲੱਗੀਆਂ ਪਾਬੰਦੀਆਂ ਕਾਰਣ ਇਕ ਲਿਟਰ ਸਰੋਂ ਦੇ ਤੇਲ ਦੇ ਰੇਟ 115 ਤੋਂ 120 ਰੁਪਏ ਲਿਟਰ ਤੱਕ ਪਹੁੰਚ ਗਏ। ਫਿਰ ਲਾਕਡਾਊਨ ਲਗ ਗਿਆ, ਨਵੀਂ ਸਰੋਂ ਦੀ ਫਸਲ ਆਈ ਤਾਂ ਪੈਦਾਵਾਰ ਘੱਟ ਹੋਈ। ਉਥੇ ਹੀ ਦੂਜੇ ਪਾਸੇ ਇਕ ਅਕਤੂਬਰ ਤੋਂ ਐੱਫ. ਐੱਸ. ਐੱਸ. ਏ. ਆਈ. ਨੇ ਸਰੋਂ ਦੇ ਤੇਲ ’ਚ ਬਲੈਂਡਿੰਗ ’ਤੇ ਰੋਕ ਲਗਾ ਦਿੱਤੀ। ਰੇਟ 10 ਤੋਂ 15 ਰੁਪਏ ਲਿਟਰ ਤੱਕ ਵਧ ਗਏ ਪਰ ਸਰੋਂ ਦੇ ਤੇਲ ’ਚ ਵਾਧਾ ਹੁੰਦੇ ਹੀ ਤੇਲ ਦੇ ਰੇਟ ’ਚ ਉਛਾਲ ਆ ਗਿਆ ਹੈ। ਜੇ ਬ੍ਰਾਂਡੇਡ ਸਰੋਂ ਦੇ ਤੇਲ ਦੇ ਰੇਟ ਦੀ ਗੱਲ ਕਰੀਏ ਤਾਂ ਬਾਜ਼ਾਰ ’ਚ 130 ਤੋਂ 145 ਰੁਪਏ ਲਿਟਰ ਤੱਕ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ : ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ


author

Harinder Kaur

Content Editor

Related News