ਜੁਲਾਈ 2019 ਦੇ ਬਾਅਦ ਗੱਡੀਆਂ ''ਚ ਏਅਰਬੈਗ ਅਤੇ ਪਾਰਕਿੰਗ ਸੈਂਸਰ ਹੋਣਗੇ ਜ਼ਰੂਰੀ

Wednesday, Nov 01, 2017 - 11:10 AM (IST)

ਨਵੀਂ ਦਿੱਲੀ— ਸੜਕ ਹਾਦਸਿਆਂ 'ਚ ਹਰ ਸਾਲ ਵੱਡੀ ਸੰਖਿਆਂ 'ਚ ਲੋਕ ਜਾਨ ਗਵਾਉਂਦੇ ਹਨ। ਇਸ ਲਈ 'ਚ ਰੋਡ ਇੰਜੀਨੀਅਰਿੰਗ ਦੇ ਲਿਹਾਜ ਨਾਲ ਜ਼ਰੂਰੀ ਸੁਧਾਰ ਕਰਨ ਦੇ ਨਾਲ ਹੀ ਗੱਡੀਆਂ 'ਚ ਵੀ ਸੁਧਾਰਾਂ 'ਤੇ ਜੋਰ ਦਿੱਤਾ ਜਾ ਰਿਹਾ ਹੈ। ਸੜਕ ਆਵਾਜਾਈ ਮੰਤਰਾਲੇ ਨੇ ਇਕ ਆਦੇਸ਼ ਪੇਸ਼ ਕੀਤਾ ਹੈ। ਜਿਸਦੇ ਤਹਿਤ ਇਕ ਜੁਲਾਈ 2019 ਦੇ ਬਾਅਦ ਤੋਂ ਦੇਸ਼ 'ਚ ਬਣੀਆਂ ਸਾਰੀਆਂ ਗੱਡੀਆਂ 'ਚ ਏਅਰਬੈਗ, ਸੀਟ ਬੇਲਟ, ਰਿਮਾਇੰਡਰ, ਰੀਵਰਸ ਪਾਰਕਿੰਗ ਸੈਂਸਰ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ। ਉਥੇ ਸੈਂਟਰ ਲਾਕਿੰਗ ਸਿਸਟਮ ਦੇ ਲਈ ਮੈਨੂਅਲ ਓਵਰਰਾਈਡ ਵੀ ਅਹਿਮ ਹੋਵੇਗਾ।
ਮੰਤਰਾਲੇ ਨੇ ਇਨ੍ਹਾਂ ਪ੍ਰਣਾਲੀਆਂ ਨੂੰ ਲਾਗੂ ਕਰਨ ਦੀ ਸਮੇਸੀਮਾ ਪਹਿਲਾ ਹੀ ਤੈਅ ਕਰ ਦਿੱਤੀ ਹੈ, ਜੋ ਕਿ ਅਧਿਕਾਰਿਕ ਰੁਪ ਨਾਲ ਕੁਝ ਦਿਨ੍ਹਾਂ 'ਚ ਅਧਿਸੂਚਿਤ ਕਰ ਦਿੱਤੀ ਜਾਵੇਗੀ।
ਸਰਕਾਰ ਨੇ ਸੁਰੱਖਿਆ ਨੂੰ ਲੈ ਕੇ ਦਿੱਤੀ ਮਨਜ਼ੂਰੀ-
ਮੀਡੀਆ ਰਿਪੋਟਰਸ ਦੇ ਮੁਤਾਬਿਕ ਪਰਿਵਹਨ ਮੰਤਰੀ ਨਿਤਿਨ ਗਡਕਰੀ ਨੇ ਸੜਕ ਦੁਰਘਟਨਾਵਾਂ 'ਚ ਮੌਤਾਂ ਨੂੰ ਦੇਖਦੇ ਹੋਏ ਪੈਸੇਂਜਰ ਅਤੇ ਪੈਦਲ ਯਾਤਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਈ ਅਹਿਮ ਪਰਿਵਰਤਨਾਂ ਨੂੰ ਮਨਜ਼ੂਰੀ ਦਿੱਤੀ ਹੈ। ਸ਼ਹਿਰ ਦੀਆਂ ਸੜਕਾਂ 'ਤੇ ਦੌੜ ਰਹੀਆਂ ਕਈ ਬਜਟ ਕਾਰਾਂ 'ਚ ਇਨ੍ਹਾਂ 'ਚੋਂ ਇਕ ਤੋਂ ਜ਼ਿਆਦਾ ਫੀਚਰਸ ਮੌਜੂਦ ਨਹੀਂ ਹੈ।
ਆਵਾਜਾਈ ਮੰਤਰਾਲੇ ਦਾ ਫੈਸਲਾ ਵਿਸ਼ਵ ਸੁਰੱਖਿਆਂ ਮਾਨਕਾਂ ਦੇ ਅਨੁਸਾਰ ਹੈ, ਜਿਸ 'ਚ ਕਿਹਾ ਗਿਆ ਹੈ ਕਿ ''ਕੋਈ ਵੀ ਵਾਹਨ ਮੌਤ ਦਾ ਜਾਲ ਨਹੀਂ ਹੋਣਾ ਚਾਹੀਦਾ।'' ਇਸਦੇ ਨਾਲ ਹੀ ਮੌਜੂਦਾ ਕਾਰ ਮਾਡਲਸ ਨੂੰ 1 ਅਕਤੂਬਰ 2019 ਤੱਕ ਸੁਰੱਖਿਆ ਉਪਾਅ ਨੂੰ ਪਾਲਣ ਕਰਨਾ ਹੋਵੇਗਾ।
ਹਰ ਸਾਲ ਲੱਖਾਂ ਲੋਕ ਸੜਕ ਹਾਦਸਿਆਂ 'ਚ ਗਵਾਉਂਦੇ ਹਨ ਜਾਨ-
ਹਰ ਸਾਲ ਲੱਖਾਂ ਲੋਕ ਸੜਕ ਦੁਰਘਟਨਾ 'ਚ ਮਾਰੇ ਜਾਂਦੇ ਹਨ, ਅੰਦਾਜਾ ਇਸੇ ਗੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2016 'ਚ ਢਾਈ ਲੱਖ ਸੜਕ ਦੁਰਘਟਨਾਵਾਂ 'ਚੋਂ 74 ਹਜ਼ਾਰ ਸਿਰਫ ਤੇਜ ਰਫਤਾਰ ਦੀ ਵਜ੍ਹਾਂ ਨਾਲ ਹੋਈ। ਅਜਿਹਾ ਇਸ ਲਈ, ਕਿਉਂ ਕਿ ਆਮ ਗੱਡੀਆਂ 'ਚ ਬਿਹਤਰ ਸੇਫਟੀ ਫੀਚਰਸ ਨਹੀਂ ਰਹਿੰਦੇ ਹਨ।
ਇਸ ਲਈ ਹੁਣ ਸਾਰੀਆਂ ਗੱਡੀਆਂ 'ਚ ਸਪੀਡ ਲਿਮਿਟ ਤੈਅ ਕੀਤੀ ਜਾਵੇਗੀ। ਤਾਂਕਿ ਕਿਸੇ ਵੀ ਸੂਰਤ 'ਚ ਗੱਡੀਆਂ ਦੀ ਰਫਤਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਜ਼ਿਆਦਾ ਨਾ ਹੋਵੇ।
ਇਸਦੇ ਨਾਲ ਹੀ ਜਦੋਂ ਵੀ ਗੱਡੀ ਟਰਨ ਲੈ ਰਹੀ ਹੋਵੇਗੀ ਜਾਂ ਕਿਤੇ ਪਾਰਕਿੰਗ 'ਚ ਖੜੀ ਹੋਣ ਜਾ ਰਹੀ ਹੋਵੇਗੀ ਤਾਂ ਇਕ ਸਿਗਨਲ ਸ਼ੋ ਕੀਤਾ ਜਾਵੇਗਾ, ਤਾਂਕਿ ਗੱਡੀ ਰਿਵਰਸ ਕਰਦੇ ਸਮੇਂ ਕਿਸੇ ਨਾਲ ਨਾ ਟਕਰਾਏ। ਸਰਕਾਰ ਨੇ ਅਜਿਹੇ ਹੀ ਕਈ ਤਰ੍ਹਾਂ ਨਾਲ ਸੈਫਟੀ ਫੀਚਰਸ ਨੂੰ ਧਿਆਨ 'ਚ ਰੱਖਿਆ ਹੈ।


Related News