ਕ੍ਰਿਪਟੋ ਕਰੰਸੀ ਤੋਂ ਬਾਅਦ ਹੁਣ ਅਮਰੀਕਾ ’ਚ ਵਰਚੁਅਲ ਪ੍ਰਾਪਰਟੀ ਦਾ ਧਮਾਲ

Thursday, Jul 01, 2021 - 11:07 AM (IST)

ਕ੍ਰਿਪਟੋ ਕਰੰਸੀ ਤੋਂ ਬਾਅਦ ਹੁਣ ਅਮਰੀਕਾ ’ਚ ਵਰਚੁਅਲ ਪ੍ਰਾਪਰਟੀ ਦਾ ਧਮਾਲ

ਨਵੀਂ ਦਿੱਲੀ - ਆਨਲਾਈਨ ਕ੍ਰਿਪਟੋ ਕਰੰਸੀ ਦੇ ਬਾਜ਼ਾਰ ’ਚ ਭਾਰੀ ਉਥਲ-ਪੁਥਲ ਦਰਮਿਆਨ ਇਸ ਸਾਲ ਅਮਰੀਕਾ ’ਚ ਵਰਚੁਅਲ ਪ੍ਰਾਪਰਟੀ ਦਾ ਨਵਾਂ ਕਾਰੋਬਾਰ ਹਿੱਟ ਹੋ ਰਿਹਾ ਹੈ। ਮਾਰਚ ’ਚ ਸ਼ੁਰੂ ਹੋਈ ਵਰਚੁਅਲ ਮਾਲਜ਼, ਦੁਕਾਨਾਂ, ਘਰ ਅਤੇ ਆਈਲੈਂਡ ਬਣਾਉਣ ਵਾਲੀ ਅਮਰੀਕਾ ਦੀ ਕੰਪਨੀ ਰਿਪਬਲਿਕ ਰੀਅਲ ਐੱਮ. ਨੇ ਸਿਰਫ 3 ਮਹੀਨੇ ’ਚ 1500 ਵਰਚੁਅਲ ਪ੍ਰਾਪਟੀਜ਼ ’ਚ ਨਿਵੇਸ਼ ਕੀਤਾ ਹੈ। ਕੰਪਨੀ ’ਚ ਗ੍ਰੋਥ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਰਬਪਤੀ ਕ੍ਰਿਪਟੋ ਨਿਵੇਸ਼ਕ ਨੋਵਗਟੇਜ ਨੇ ਇਸ ’ਚ ਨਿਵੇਸ਼ ਕੀਤਾ ਹੈ। ਨੋਵਗਟੇਜ ਦੀ ਕੰਪਨੀ ਗਲੈਕਸੀ ਡਿਜੀਟਲ ਰੀਅਮ ਐੱਮ ਦੇ ਐੱਮ. ਡੀ. ਜੇਨਿਨ ਯੋਰੀਓ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਗਲੈਕਸੀ ਡਿਜੀਟਲ ਵਲੋਂ ਕੀਤੇ ਗਏ ਨਿਵੇਸ਼ ਦੀ ਰਕਮ ਦੀ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਕੰਪਨੀ ਵਲੋਂ ਨੋਵਗਟੇਜ ਨੂੰ ਇਕ ਕਰੋੜ ਡਾਲਰ ਦਾ ਨਿਵੇਸ਼ ਕਰਨ ਦੀ ਮਨਜ਼ੂਰੀ ਮਿਲੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਆਦੇਸ਼ :31 ਜੁਲਾਈ ਤਕ ਲਾਗੂ ਹੋਵੇ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਯੋਜਨਾ

ਰਿਪਬਲਿਕ ਰੀਅਮ ਐੱਮ ਨੇ 9 ਲੱਖ ਡਾਲਰ ’ਚ ਖਰੀਦਿਆ ਸੀ ਪਲਾਟ

ਰਿਪਬਲਿਕ ਰੀਅਲ ਐੱਮ ਨੇ 18 ਜੂਨ ਨੂੰ ਹੀ ਵਰਚੁਅਲ ਪ੍ਰਾਪਰਟੀ ਵੈੱਬਸਾਈਟ ਡੀ ਸੈਂਟਰਲੈਂਡ ਫਾਊਂਡੇਸ਼ਨ ਤੋਂ ਇਕ ਵਰਚੁਅਲ ਪਲਾਟ 9 ਲੱਖ ਡਾਲਰ ’ਚ ਖਰੀਦਿਆ ਸੀ ਅਤੇ ਹੁਣ ਇਸ ਕੰਪਨੀ ਨੇ ਉਸ ਵਰਚੁਅਲ ਪਲਾਟ ’ਚ ਵਰਚੁਅਲ ਇਮਾਰਤਾਂ ਅਤੇ ਮਾਲਜ਼ ਬਣਾ ਕੇ ਉਸ ਨੂੰ ਕਿਰਾਏ ’ਤੇ ਦੇਣਾ ਸ਼ੁਰੂ ਕਰ ਦਿੱਤਾ ਹੈ। ਕੀਤੀ ਗਈ ਇਹ ਖਰੀਦ ਵਰਚੁਅਲ ਪ੍ਰਾਪਰਟੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖਰੀਦ ਹੈ। 16 ਵਰਚੁਅਲ ਏਕੜ ’ਚ ਫੈਲੇ ਇਸ ਪਲਾਟ ’ਚ 259 ਯੂਨਿਟਸ ਸਨ ਅਤੇ ਇਸ ਦਾ ਕੁੱਲ ਆਕਾਰ 66304 ਵਰਚੁਅਲ ਸਕੇਅਰ ਮੀਟਰ ਸੀ। ਰਿਪਬਲਿਕ ਰੀਅਲ ਐੱਮ ਪ੍ਰਾਈਵੇਟ ਇਨਵੈਸਟਮੈਂਟ ਕੰਪਨੀ ਰਿਪਬਲਿਕ ਦਾ ਹਿੱਸਾ ਹੈ ਅਤੇ ਇਸ ਕੰਪਨੀ ਨੇ ਮਾਰਚ ਮਹੀਨੇ ’ਚ ਹੀ ਨਿਵੇਸ਼ਕਾਂ ਤੋਂ 36 ਮਿਲੀਅਨ ਡਾਲਰ ਦੀ ਰਕਮ ਜੁਟਾਈ ਹੈ। ਇਸ ਤੋਂ ਪਹਿਲਾਂ ਵਰਚੁਅਲ ਪ੍ਰਾਪਰਟੀ ਵੇਚਣ ਵਾਲੀ ਇਕ ਹੋਰ ਵੈੱਬਸਾਈਟ ਸੈਂਡ ਬਾਕਸ ਨੇ ਇਸੇ ਮਹੀਨੇ ਇਕ ਵਰਚੁਅਲ ਪਲਾਟ 6 ਲੱਖ 50 ਹਜ਼ਾਰ ਡਾਲਰ ’ਚ ਖਰੀਦਿਆ ਸੀ।

ਇਹ ਵੀ ਪੜ੍ਹੋ : ਕੌੜਾ ਸੱਚ : ਭਾਰਤ ਦੀ ਅੱਧੀ ਕੰਮਕਾਜੀ ਆਬਾਦੀ ਹੋਈ ਕਰਜ਼ਦਾਰ

ਵਰਚੁਅਲ ਪ੍ਰਾਪਟਰੀ ’ਚ ਬਣੀਆਂ ਹਨ ਦੁਕਾਨਾਂ, ਵਿਲਾ ਅਤੇ ਮਾਲਜ਼

ਡੀ ਸੈਂਟਰਲੈਂਡ ਵਰਗੀ ਵਰਚੁਅਲ ਪ੍ਰਾਪਰਟੀ ’ਚ ਲੋਕ ਦੁਕਾਨਾਂ ਅਤੇ ਮਾਲਜ਼ ਖੋਲ੍ਹ ਸਕਦੇ ਹਨ ਅਤੇ ਵਿਲਾ ਬਣਾ ਸਕਦੇ ਹਨ ਅਤੇ ਆਪਣੇ ਆਰਟ ਵਰਕ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ ਅਤ ਦੋਸਤਾਂ ਨਾਲ ਇਸ ਪ੍ਰਾਪਰਟੀ ਦੀ ਵਰਚੁਅਲ ਸੈਰ ਕਰ ਸਕਦੇ ਹਨ। ਡੀ ਸੈਂਟਰਲੈਂਡ ਦੀ ਇਸ ਵਰਚੁਅਲ ਪ੍ਰਾਪਰਟੀ ’ਤੇ 3 ਹਜ਼ਾਰ ਤੋਂ ਜ਼ਿਆਦਾ ਲੋਕ ਵਰਚੁਅਲ ਵਿਜ਼ਿਟ ਕਰ ਚੁੱਕੇ ਹਨ। ਦਰਅਸਲ ਵਰਚੁਅਲ ਰੀਅਲ ਅਸਟੇਟ ਕ੍ਰਿਪਟੋ ਕਰੰਸੀ ਵਾਂਗ ਹੀ ਬਲਾਕ ਚੇਨ ’ਤੇ ਆਧਾਰਿਤ ਹੈ ਅਤੇ ਇਸ ’ਚ ਨਾਨ ਫੰਜੀਬਲ ਟੋਕਨ ਜਾਰੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੀ ਜਾਇਦਾਦ (ਅਸੈਟ) ਵਿਚ ਇਸ ਸਾਲ ਕਾਫੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਸਾਲ ਅਪ੍ਰੈਲ ’ਚ ਵਿਗ੍ਰੇਸ਼ ਸੁੰਦਰਸਨ ਨਾਂ ਦੇ ਇਕ ਨਿਵੇਸ਼ਕ ਨੇ ਵਰਚੁਅਲ ਆਰਟ ਵਰਕ ਲਈ 6 ਕਰੋੜ 90 ਲੱਖ ਡਾਲਰ ਦੀ ਅਦਾਇਗੀ ਕੀਤੀ। ਇਸ ਅਦਾਇਗੀ ਤੋਂ ਬਾਅਦ ਵਿਗ੍ਰੇਸ਼ ਸੁੰਦਰਸਨ ਸੁਰਖੀਆਂ ’ਚ ਆ ਗਏ ਸਨ।

ਇਹ ਵੀ ਪੜ੍ਹੋ : ‘ਲੰਡਨ ਵਾਸੀ ਪਹਿਲੀ ਵਾਰ ਲੈਣਗੇ ਭਾਰਤੀ ਜਾਮਣ ਦਾ ਸਵਾਦ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News