ਨਵੀਂ ਕਾਰ ਖਰੀਦਣ ਤੋਂ ਅਗਲੇ ਦਿਨ ਖ਼ਰਾਬ, ਕੰਪਨੀ ’ਤੇ 50 ਹਜ਼ਾਰ ਹਰਜ਼ਾਨਾ
Saturday, Nov 09, 2024 - 01:02 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਨਵੀਂ ਕਾਰ ਖ਼ਰੀਦਣ ਦੇ ਅਗਲੇ ਦਿਨ ਤੋਂ ਹੀ ਖ਼ਰਾਬ ਹੋਣੀ ਸ਼ੁਰੂ ਹੋ ਗਈ। ਕੰਪਨੀ ਭੇਜਣ ’ਤੇ ਵੀ ਸਮੱਸਿਆ ਜਾਰੀ ਰਹੀ। ਇਸ ਕਾਰਨ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਕੰਪਨੀ ਤੇ ਉਦਯੋਗਿਕ ਖੇਤਰ ਫੇਜ਼-1 ’ਚ ਸਥਿਤ ਕੰਪਨੀ ਨੂੰ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ ਨੂੰ 50 ਹਜ਼ਾਰ ਰੁਪਏ ਦਾ ਹਰਜ਼ਾਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਵਾਹਨ ਖ਼ਰੀਦਣ ਸਮੇਂ ਅਦਾ ਕੀਤੀ ਗਈ 11 ਲੱਖ 6 ਹਜ਼ਾਰ 220 ਰੁਪਏ ਦੀ ਰਾਸ਼ੀ 10 ਫ਼ੀਸਦੀ ਸਾਲਾਨਾ ਵਿਆਜ ਦਰ ਨਾਲ ਮੋੜਨ ਲਈ ਕਿਹਾ ਹੈ।
ਇਹ ਵੀ ਪੜ੍ਹੋ : 15 ਤੇ 20 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹੇਗਾ ਬਾਜ਼ਾਰ
ਸੈਕਟਰ-27ਸੀ ਦੀ ਵਸਨੀਕ ਨੀਲਮ ਨੇ ਸ਼ਿਕਾਇਤ ’ਚ ਦੱਸਿਆ ਕਿ ਬੈਂਕ ਤੋਂ 7 ਜਨਵਰੀ 2018 ਨੂੰ 11.06 ਲੱਖ ਰੁਪਏ ਦਾ ਕਰਜ਼ਾ ਲੈ ਕੇ ਹਰਬੀਰ ਆਟੋਮੋਬਾਈਲ ਤੋਂ ਮਹਿੰਦਰਾ ਟੀਯੂਵੀ-300 ਖਰੀਦੀ ਸੀ। ਅਗਲੇ ਹੀ ਦਿਨ ਕਾਰ ਸਟਾਰਟ ਕਰਨ ਤੇ ਚਲਾਉਣ ’ਚ ਦਿੱਕਤ ਆਉਣ ਲੱਗੀ। ਇੱਥੋਂ ਤੱਕ ਕਿ ਵਾਰ-ਵਾਰ ਬੰਦ ਹੋ ਜਾਂਦੀ ਸੀ। ਇਸ ਸਬੰਧੀ ਕਾਰ ਨੂੰ ਵਰਕਸ਼ਾਪ ’ਚ ਭੇਜ ਕੇ ਸਮੱਸਿਆਵਾਂ ਦੱਸੀਆਂ ਗਈਆਂ ਪਰ ਹੱਲ ਨਹੀਂ ਹੋਇਆ। ਇਨ੍ਹਾਂ ’ਚ ਸਟਾਰਟ ਕਰਨ ’ਚ ਦਿੱਕਤ, ਇੰਜਣ ’ਚ ਵਾਈਬ੍ਰੇਸ਼ਨ ਤੇ ਸ਼ੋਰ, ਮਿਊਜ਼ਿਕ ਸਿਸਟਮ ਹੈਂਗ, ਰਿਵਰਸ ਕੈਮਰਾ ਠੀਕ ਤਰ੍ਹਾਂ ਕੰਮ ਨਾ ਕਰਨਾ, ਰਿਅਰ ਸ਼ੌਕਰ ਤੋਂ ਲੀਕੇਜ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਤੁਸੀਂ ਵੀ ਸੁਆਦ ਲੈ ਕੇ ਖਾਂਦੇ ਹੋ ਨੂਡਲਜ਼, ਚਿਪਸ ਅਤੇ ਆਈਸਕ੍ਰੀਮ, ਤਾਂ ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਕਾਰ ਖ਼ਰੀਦਣ ਤੋਂ ਅਗਲੇ ਮਹੀਨੇ ਫਰਵਰੀ ’ਚ ਸ਼ਿਕਾਇਤਕਰਤਾ ਨੇ 56,074 ਰੁਪਏ ਦੇ ਕੇ ਪਾਰਟਸ ਬਦਲਵਾ ਲਏ। ਇਸ ਦੇ ਬਾਵਜੂਦ ਕਾਰ ਠੀਕ ਨਹੀਂ ਹੋਈ। ਇਸ ਦੌਰਾਨ ਪਤਾ ਲੱਗਾ ਕਿ ਵਾਹਨ ਦੇ ਨਿਰਮਾਣ ’ਚ ਸਮੱਸਿਆ ਸੀ। ਅਜਿਹੀ ਸਥਿਤੀ ’ਚ ਸ਼ਿਕਾਇਤਕਰਤਾ ਇਕ ਦਿਨ ਵੀ ਕਾਰ ਨੂੰ ਸਹੀ ਢੰਗ ਨਾਲ ਨਹੀਂ ਚਲਾ ਸਕੀ। ਜਵਾਬ ’ਚ ਡੀਲਰ ਨੇ ਕਿਹਾ ਕਿ ਗੱਡੀ 2023 ’ਚ ਮੁਰੰਮਤ ਲਈ ਆਈ ਸੀ ਅਤੇ ਡਿਸਕਾਊਂਟ ਦਿੰਦਿਆਂ ਦੋ ਵਾਰ ਮੁਰੰਮਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਿਆਜ਼ ਦੀਆਂ ਕੀਮਤਾਂ ’ਚ ਲੱਗੀ ‘ਅੱਗ’, 5 ਸਾਲਾਂ ਦੇ ਉਚੇ ਪੱਧਰ ’ਤੇ ਪਹੁੰਚਿਆ ਰੇਟ
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8