ਏਅਰਟੈੱਲ ਤੋਂ ਬਾਅਦ ਵੋਡਾਫੋਨ-ਆਈਡੀਆ ਅਤੇ ਟਾਟਾ ਨੇ ਵੀ ਕੀਤਾ AGR ਬਕਾਏ ਦਾ ਭੁਗਤਾਨ

02/18/2020 3:04:34 PM

ਨਵੀਂ ਦਿੱਲੀ—ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਭਾਰਤੀ ਏਅਰਟੈੱਲ ਨੇ ਸੋਮਵਾਰ ਸਰਕਾਰ ਨੂੰ ਏ.ਜੀ.ਆਰ ਬਕਾਏ 'ਚ 10,000 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ ਜਦਕਿ ਹੁਣ ਵੋਡਾਫੋਨ-ਆਈਡੀਆ ਅਤੇ ਟਾਟਾ ਟੈਲੀਸਰਵਿਸਿਜ਼ ਨੇ ਵੀ ਏ.ਜੀ.ਆਰ ਦੇ ਖਾਤੇ 'ਚ ਕ੍ਰਮਵਾਰ 2500 ਕਰੋੜ ਅਤੇ 2190 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਅਧਿਕਾਰਤ ਮਾਹਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਖਿਲਾਫ ਏ.ਜੀ.ਆਰ ਬਕਾਏ ਨੂੰ ਲੈ ਕੇ ਸਖਤ ਰਵੱਈਆ ਅਪਣਾਉਂਦੇ ਹੋਏ ਕੰਪਨੀਆਂ ਨੂੰ 17 ਮਾਰਚ ਤੋਂ ਪਹਿਲਾਂ ਪੂਰਾ ਬਕਾਇਆ ਚੁਕਾਉਣ ਦਾ ਆਦੇਸ਼ ਦਿੱਤਾ ਹੈ। 

ਏਅਰਟੈੱਲ ਨੇ ਦਿੱਤਾ ਬਿਆਨ-
ਏਅਰਟੈੱਲ ਨੇ ਪਹਿਲਾਂ ਕਿਹਾ ਸੀ ਕਿ ਉਹ 20 ਜਨਵਰੀ ਤੱਕ 10,000 ਕਰੋੜ ਰੁਪਏ ਜਮ੍ਹਾਂ ਕਰਵਾਏਗੀ ਅਤੇ ਬਾਕੀ ਰਾਸ਼ੀ ਦਾ ਪੂਰਾ ਭੁਗਤਾਨ 17 ਮਾਰਚ 2020 ਤੱਕ ਕਰ ਦਿੱਤਾ ਜਾਵੇਗਾ। ਹੁਣ ਕੰਪਨੀ 'ਤੇ 25,586 ਕਰੋੜ ਰੁਪਏ ਦਾ ਬਕਾਇਆ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਏਅਰਟੈੱਲ, ਭਾਰਤੀ ਹੈਕਸਾਕਾਮ ਅਤੇ ਟੈਲੀਨਾਰ ਵੱਲੋਂ ਕੁੱਲ 10,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਅਸੀਂ ਸਵੈ-ਮੁਲਾਂਕਣ ਦੀ ਪ੍ਰਕਿਰਿਆ 'ਚ ਹਾਂ ਅਤੇ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਅਸੀਂ ਪ੍ਰਕਿਰਿਆ ਨੂੰ ਪੂਰਾ ਕਰਕੇ ਬਚੇ ਬਕਾਏ ਦਾ ਵੀ ਭੁਗਤਾਨ ਕਰਾਂਗੇ।

ਵੋਡਾਫੋਨ-ਆਈਡੀਆ ਨੇ ਰੱਖਿਆ ਸੀ ਪ੍ਰਸਤਾਵ-
ਸੁਪਰੀਮ ਕੋਰਟ ਨੇ ਵੋਡਾਫੋਨ-ਆਈਡੀਆ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਵੋਡਾਫੋਨ-ਆਈਡੀਆ ਨੇ ਇਕ ਬਿਆਨ 'ਚ ਏ.ਜੀ.ਆਰ ਦੇ ਕਾਨੂੰਨੀ ਬਕਾਏ ਚੁਕਾਉਣ ਦਾ ਪ੍ਰਸਤਾਵ ਰੱਖਿਆ ਸੀ। ਵੋਡਾਫੋਨ-ਆਈਡੀਆ ਨੇ ਕਿਹਾ ਸੀ ਕਿ ਕਾਰੋਬਾਰ ਦਾ ਭਵਿੱਖ ਸੁਪਰੀਮ ਕੋਰਟ ਦੇ ਫੈਸਲੇ 'ਚ ਸੋਧ ਲਈ ਦਾਇਰ ਪਟੀਸ਼ਨ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ।


Iqbalkaur

Content Editor

Related News