ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ''ਚ ਬਾਜ਼ਾਰ ''ਚ ਉਛਾਲ, ਸੈਂਸੈਕਸ 461 ਅੰਕ ਚੜ੍ਹਿਆ
Tuesday, Sep 27, 2022 - 10:21 AM (IST)
ਮੁੰਬਈ (ਪੀ. ਟੀ. ਆਈ.) - ਏਸ਼ੀਆਈ ਬਾਜ਼ਾਰਾਂ ਵਿਚ ਅੰਸ਼ਕ ਰਿਕਵਰੀ ਦੌਰਾਨ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਵਿਚ ਆਪਣੀ ਲਗਾਤਾਰ ਗਿਰਾਵਟ ਨੂੰ ਖਤਮ ਕੀਤਾ ਅਤੇ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸਟਾਕ ਸੂਚਕਾਂਕ ਵਿਚ ਵਾਧਾ ਹੋਇਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 461.82 ਅੰਕ ਵਧ ਕੇ 57,607.04 'ਤੇ ਪਹੁੰਚ ਗਿਆ। ਇਸੇ ਤਰ੍ਹਾਂ, ਵਿਆਪਕ NSE ਨਿਫਟੀ 144.15 ਅੰਕ ਚੜ੍ਹ ਕੇ 17,160.45 'ਤੇ ਰਿਹਾ।
ਟਾਪ ਗੇਨਰਜ਼
ਆਈਟੀਸੀ, ਪਾਵਰ ਗਰਿੱਡ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਵਿਪਰੋ, ਆਈਸੀਆਈਸੀਆਈ ਬੈਂਕ, ਨੇਸਲੇ , ਐਨਟੀਪੀਸੀ
ਟਾਪ ਲੂਜ਼ਰਜ਼
ਮਾਰੂਤੀ, ਟਾਈਟਨ, ਟਾਟਾ ਸਟੀਲ, ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਟੋਕੀਓ ਅਤੇ ਸ਼ੰਘਾਈ ਹਰੇ ਨਿਸ਼ਾਨ ਵਿਚ ਸਨ, ਜਦੋਂ ਕਿ ਸਿਓਲ ਅਤੇ ਹਾਂਗਕਾਂਗ ਕਮਜ਼ੋਰ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ।
ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.54 ਫੀਸਦੀ ਵਧ ਕੇ 84.51 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 5,101.30 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।