9 ਸਾਲਾਂ ਬਾਅਦ ਮਿਡਲ ਕਲਾਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ, ਬਜਟ ’ਚ ਹੋ ਸਕਦੈ ਐਲਾਨ

Sunday, Jan 08, 2023 - 11:23 AM (IST)

9 ਸਾਲਾਂ ਬਾਅਦ ਮਿਡਲ ਕਲਾਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ, ਬਜਟ ’ਚ ਹੋ ਸਕਦੈ ਐਲਾਨ

ਨਵੀਂ ਦਿੱਲੀ (ਇੰਟ.) – ਵਿੱਤ ਮੰਤਰੀ ਨਿਰਮਲਾ ਸੀਤਾਰਮਣ 1 ਫਰਵਰੀ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰੇਗੀ। ਇਕ ਵਾਰ ਮੁੜ ਇਨਕਮ ਟੈਕਸ ਨੂੰ ਲੈ ਕੇ ਮਿਡਲ ਕਲਾਸ ਨੂੰ ਵੱਡਾ ਤੋਹਫਾ ਮਿਲਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ 9 ਸਾਲਾਂ ਬਾਅਦ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ। ਇਸ ਦਾ ਕਾਰਣ ਇਹ ਹੈ ਕਿ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਫੁਲ ਬਜਟ ਹੈ। ਇਸ ਸਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਕਈ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਨ੍ਹਾਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਸੈਮੀਫਾਈਲ ਮੰਨਿਆ ਜਾਂਦਾ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਵਾਰ ਬਜਟ ’ਚ ਇਨਕਮ ਟੈਕਸ ’ਚ ਮਿਡਲ ਕਲਾਸ ਲਈ ਕੁੱਝ ਅਹਿਮ ਐਲਾਨ ਕਰ ਸਕਦੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਵਿੱਤ ਮੰਤਰੀ ਬਜਟ ’ਚ ਟੈਕਸਦਾਤਿਆਂ ਨੂੰ ਖੁਸ਼ਖਬਰੀ ਦੇ ਸਕਦੇ ਹਨ। ਹਾਲੇ 2.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਚ ਇਨਕਮ ਟੈਕਸ ਨਹੀਂ ਲਗਦਾ ਹੈ। ਹੁਣ ਇਸ ਦੀ ਲਿਮਿਟ ਨੂੰ ਵਧਾ ਕੇ 5 ਲੱਖ ਰੁਪਏ ਕੀਤਾ ਜਾ ਸਕਦਾ ਹੈ। ਨਾਲ ਹੀ 5 ਤੋਂ 10 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਸਲੈਬ ’ਚ ਵੱਡਾ ਬਦਲਾਅ ਹੋ ਸਕਦਾ ਹੈ। ਫਿਲਹਾਲ ਇਸ ਸਲੈਬ ’ਚ ਆਉਣ ਵਾਲੇ ਟੈਕਸਦਾਤਿਆਂ ’ਤੇ 20 ਫੀਸਦੀ ਟੈਕਸ ਲਗਦਾ ਹੈ। ਸਰਕਾਰ 10 ਫੀਸਦੀ ਦਾ ਨਵਾਂ ਸਲੈਬ ਜੋੜਨ ਦਾ ਪਲਾਨ ਬਣਾ ਰਹੀ ਹੈ। ਬਜਟ ’ਚ ਇਸ ਦਾ ਐਲਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : Budget ਤੋਂ ਪਹਿਲਾਂ ਵਿੱਤ ਮੰਤਰੀ ਨੇ ਦਿੱਤੀ ਖੁਸ਼ਖ਼ਬਰੀ, ਇਨ੍ਹਾਂ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਇਨਕਮ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News