ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ

Friday, Nov 26, 2021 - 01:49 AM (IST)

ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ

ਕਾਬੁਲ (ਅਨਸ)–ਅਫਗਾਨਿਸਤਾਨ ਦੀ ਬਰਾਮਦ ਪਿਛਲੇ ਤਿੰਨ ਮਹੀਨਿਆਂ ’ਚ 132 ਫੀਸਦੀ ਵਧੀ ਹੈ। ਤਾਲਿਬਾਨ ਦੀ ਕਾਰਜਵਾਹਕ ਸਰਕਾਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।ਕਾਰਜਵਾਹਕ ਸਰਕਾਰ ਦੇ ਉੱਪ ਬੁਲਾਰੇ ਇਨਾਮੁੱਲਾ ਸਮਾਂਗਾਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਸ਼ਾਸਨ ਦੇ ਆਖਰੀ ਤਿੰਨ ਮਹੀਨਿਆਂ ਦੌਰਾਨ ਅਫਗਾਨਿਸਤਾਨ ਦੀ ਬਰਾਮਦ 11.58 ਅਰਬ ਅਫਗਾਨੀ (ਅਫਗਾਨਿਸਤਾਨ ਦੀ ਮੁਦਰਾ) ਸੀ ਪਰ ਨਵੀਂ ਸਰਕਾਰ ਦੇ ਪਹਿਲੇ 3 ਮਹੀਨਿਆਂ ਦੌਰਾਨ ਅਫਗਾਨਿਸਤਾਨ ਦੀ ਬਰਾਮਦ 26.83 ਅਰਬ ਅਫਗਾਨੀ ਦਰਜ ਕੀਤੀ ਗਈ ਹੈ ਜੋ 132 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

ਇਹ ਵੀ ਪੜ੍ਹੋ : 2 ਸਾਲ ’ਚ ਪੈਟਰੋਲ ਤੇ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਹੋਵੇਗੀ ਇਕ ਬਰਾਬਰ : ਨਿਤਿਨ ਗਡਕਰੀ

ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਅਗਸਤ ਦੇ ਅੱਧ ’ਚ ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਅਤੇ 7 ਸਤੰਬਰ ਨੂੰ ਤਾਲਿਬਾਨ ਦੀ ਅਗਵਾਈ ਵਾਲੀ ਕਾਰਜਕਾਰੀ ਸਰਕਾਰ ਦੇ ਗਠਨ ਤੋਂ ਬਾਅਦ ਸੰਘਰਸ਼ ਕਰਨ ਵਾਲੇ ਦੇਸ਼ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਉਦਯੋਗ ਅਤੇ ਵਪਾਰ ਮੰਤਰਾਲਾ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਅਫਗਾਨ ਵਪਾਰੀਆਂ ਨੇ ਪਿਛਲੇ ਦੋ ਹਫਤਿਆਂ ਦੌਰਾਨ ਯੂਰਪੀ ਸੰਘ, ਆਸਟ੍ਰੇਲੀਆ, ਅਮਰੀਕਾ ਅਤੇ ਏਸ਼ੀਆ ਦੇ ਕਈ ਦੇਸ਼ਾਂ ’ਚ 585 ਟਨ ਸੌਗੀ ਸਮੇਤ 698 ਮੀਟ੍ਰਿਕ ਟਿਨ ਸੁੱਕੇ ਮੇਵੇ (ਡ੍ਰਾਈ ਫਰੂਟਸ) ਦੀ ਬਰਾਮਦ ਕੀਤੀ ਹੈ। ਦੱਸ ਦਈਏ ਕਿ ਇਕ ਡਾਲਰ ਦੇ ਮੁਕਾਬਲੇ ਅਫਗਾਨਿਸਤਾਨ ਦੀ ਮੁਦਰਾ 96 ਅਫਗਾਨੀ ’ਤੇ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News