ADB ਨੇ ਭਾਰਤ ਦਾ ਵਾਧਾ ਅੰਦਾਜ਼ਾ 7 ਫੀਸਦੀ ’ਤੇ ਰੱਖਿਆ ਬਰਕਰਾਰ
Thursday, Jul 18, 2024 - 10:40 AM (IST)
ਨਵੀਂ ਦਿੱਲੀ (ਭਾਸ਼ਾ) - ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਚਾਲੂ ਵਿੱਤੀ ਸਾਲ 2024-25 ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਦਾ ਅੰਦਾਜ਼ਾ 7 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਨਾਲ ਹੀ ਕਿਹਾ ਕਿ ਆਮ ਤੋਂ ਬਿਹਤਰ ਮਾਨਸੂਨ ਅੰਦਾਜ਼ਿਆਂ ਨੂੰ ਵੇਖਦੇ ਹੋਏ ਖੇਤੀਬਾੜੀ ਖੇਤਰ ’ਚ ਸੁਧਾਰ ਦੀ ਉਮੀਦ ਹੈ।
ਏ. ਡੀ. ਬੀ. ਦਾ ਇਹ ਅਗਾਊਂ ਅੰਦਾਜ਼ਾ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਅੰਤਰਰਾਸ਼ਟਰੀ ਮਾਨਿਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਲਈ ਆਪਣੇ ਕੁਲ ਘਰੇਲੂ ਉਤਪਾਦ ਦੀ ਵਾਧਾ ਦਰ ਦੇ ਅੰਦਾਜ਼ੇ ਨੂੰ ਸੋਧ ਕੇ 7 ਫੀਸਦੀ ਕਰ ਦਿੱਤਾ ਹੈ। ਆਈ. ਐੱਮ. ਐੱਫ. ਨੇ ਅਪ੍ਰੈਲ ’ਚ ਇਸ ਦੇ ਅਪ੍ਰੈਲ 6.8 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪਿਛਲੇ ਮਹੀਨੇ ਆਪਣੇ ਵਾਧਾ ਅੰਦਾਜ਼ੇ ਨੂੰ 7 ਫੀਸਦੀ ਤੋਂ ਵਧਾ ਕੇ 7.2 ਫੀਸਦੀ ਕਰ ਦਿੱਤਾ ਸੀ। ਏਸ਼ੀਆਈ ਵਿਕਾਸ ਦ੍ਰਿਸ਼ (ਏ. ਡੀ. ਓ.) ਦੇ ਜੁਲਾਈ ਐਡੀਸ਼ਨ ’ਚ ਕਿਹਾ ਕਿ ਭਾਰਤੀ ਅਰਥਵਿਵਸਥਾ ਵਿੱਤੀ ਸਾਲ 2024-25 (31 ਮਾਰਚ 2025 ਨੂੰ ਖਤਮ) ’ਚ 7 ਫੀਸਦੀ ਦੀ ਦਰ ਨਾਲ ਵਧੀ। ਵਿੱਤੀ ਸਾਲ 2025-26 ’ਚ 7.2 ਫੀਸਦੀ ਦੀ ਦਰ ਨਾਲ ਵਧਣ ਦੀ ਰਾਹ ’ਤੇ ਹੈ, ਜਿਵੇਂ ਕਿ ਏ. ਡੀ. ਓ. ਅਪ੍ਰੈਲ 2024 ’ਚ ਅੰਦਾਜ਼ਾ ਲਾਇਆ ਗਿਆ ਹੈ। ਭਾਰਤੀ ਅਰਥਵਿਵਸਥਾ ਨੇ ਮਾਰਚ 2024 ਨੂੰ ਖਤਮ ਵਿੱਤੀ ਸਾਲ ਲਈ 8.2 ਫੀਸਦੀ ਦੀ ਵਾਧਾ ਦਰ ਦਰਜ ਕੀਤੀ, ਜਦੋਂਕਿ ਉਸ ਤੋਂ ਪਿਛਲੇ ਵਿੱਤੀ ਸਾਲ ’ਚ ਇਹ 7 ਫੀਸਦੀ ਸੀ।
ਖੇਤੀਬਾੜੀ ਖੇਤਰ ਅਤੇ ਸਰਕਾਰੀ ਨਿਵੇਸ਼ ਦੀ ਭੂਮਿਕਾ
ਏ. ਡੀ. ਬੀ. ਦੇ ਜੁਲਾਈ ਆਊਟਲੁਕ ’ਚ ਕਿਹਾ ਗਿਆ ਹੈ ਕਿ ਆਮ ਤੋਂ ਬਿਹਤਰ ਮਾਨਸੂਨ ਦੀ ਭਵਿੱਖਵਾਣੀ ਨਾਲ ਭਾਰਤ ਦਾ ਖੇਤੀਬਾੜੀ ਖੇਤਰ ਫਿਰ ਤੋਂ ਮਜ਼ਬੂਤ ਹੋ ਸਕਦਾ ਹੈ, ਜੋ ਪੇਂਡੂ ਖੇਤਰਾਂ ’ਚ ਆਰਥਿਕ ਵਾਧੇ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੋਵੇਗਾ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰੀ ਖਰਚ ਨਾਲ ਨਿਵੇਸ਼ ਦੀ ਮੰਗ ਮਜ਼ਬੂਤ ਬਣੀ ਹੋਈ ਹੈ।
ਬੈਂਕ ਕ੍ਰੈਡਿਟ ਅਤੇ ਐਕਸਪੋਰਟ ਗ੍ਰੋਥ
ਏ. ਡੀ. ਬੀ. ਨੇ ਕਿਹਾ,“ਬੈਂਕ ਕ੍ਰੈਡਿਟ ਮਜ਼ਬੂਤ ਘਰ ਮੰਗ ਅਤੇ ਨਿੱਜੀ ਨਿਵੇਸ਼ ਦੀ ਮੰਗ ਨੂੰ ਬੜ੍ਹਾਵਾ ਦੇ ਰਿਹਾ ਹੈ। ਹਾਲਾਂਕਿ, ਐਕਸਪੋਰਟ ਗ੍ਰੋਥ ਸੇਵਾਵਾਂ ਦੁਆਰਾ ਅਗਵਾਈ ਕਰੇਗੀ, ਜਦੋਂਕਿ ਕੱਪੜਾ ਬਰਾਮਦ ਉਮੀਦ ਤੋਂ ਕਮਜ਼ੋਰ ਵਾਧਾ ਦਿਖਾਏਗੀ।” ਏ. ਡੀ. ਬੀ. ਨੇ ਇਹ ਵੀ ਕਿਹਾ ਕਿ ਸੇਵਾਵਾਂ ਦਾ ਪਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਆਪਣੇ ਲੰਬੇ ਸਮੇਂ ਦੇ ਔਸਤ ਤੋਂ ਕਾਫੀ ’ਤੇ ਹੈ।