ਏ. ਡੀ. ਬੀ. ਨੇ ਵਿਕਾਸਸ਼ੀਲ ਮੈਂਬਰਾਂ ਲਈ ''ਵੈਕਸੀਨ'' ਪਹਿਲ ਸ਼ੁਰੂ ਕੀਤੀ

Friday, Dec 11, 2020 - 03:32 PM (IST)

ਏ. ਡੀ. ਬੀ. ਨੇ ਵਿਕਾਸਸ਼ੀਲ ਮੈਂਬਰਾਂ ਲਈ ''ਵੈਕਸੀਨ'' ਪਹਿਲ ਸ਼ੁਰੂ ਕੀਤੀ

ਨਵੀਂ ਦਿੱਲੀ— ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਟੀਕਾ ਖ਼ਰੀਦਣ ਅਤੇ ਸਪਲਾਈ ਕਰਨ 'ਚ ਸਹਾਇਤਾ 'ਚ ਮਦਦ ਦੇਣ ਲਈ ਏਸ਼ੀਆਈ ਵਿਕਾਸ ਬੈਂਕ ਨੇ 9 ਅਰਬ ਡਾਲਰ ਦੀ ਵੈਕਸੀਨ ਪਹਿਲੀ ਸ਼ੁਰੂ ਕੀਤੀ ਹੈ। ਏ. ਡੀ. ਬੀ. ਨੇ ਇਕ ਬਿਆਨ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਏ. ਡੀ. ਬੀ. ਨੇ ਕਿਹਾ ਕਿ ਉਸ ਨੇ 9 ਅਰਬ ਡਾਲਰ ਦੀ 'ਏਸ਼ੀਆ ਪ੍ਰਸ਼ਾਂਤ ਵੈਕਸੀਨ ਪਹੁੰਚ ਸੁਵਿਧਾ (ਏ. ਪੀ. ਵੈਕਸ)' ਸ਼ੁਰੂ ਕੀਤੀ ਹੈ, ਜਿਸ ਤਹਿਤ ਉਸ ਦੇ ਵਿਕਾਸਸ਼ੀਲ ਮੈਂਬਰਾਂ ਨੂੰ ਤੇਜ਼ੀ ਨਾਲ ਅਤੇ ਲੋੜੀਂਦੀ ਮਦਦ ਦਿੱਤੀ ਜਾਵੇਗੀ, ਤਾਂ ਜੋ ਕੋਰੋਨਾ ਦਾ ਪ੍ਰਭਾਵੀ ਅਤੇ ਸੁਰੱਖਿਅਤ ਟੀਕਾ ਖ਼ਰੀਦ ਸਕਣ ਅਤੇ ਉਨ੍ਹਾਂ ਦੀ ਵੰਡ ਕਰ ਸਕਣ।

ਏ. ਡੀ. ਬੀ. ਦੇ ਮੁਖੀ ਮਸਤਸੁਗੂ ਅਸਾਕਾਵਾ ਨੇ ਕਿਹਾ, ''ਏ. ਡੀ. ਬੀ. ਵਿਕਾਸਸ਼ੀਲ ਮੈਂਬਰ ਆਪਣੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਦੇਣ ਲਈ ਤਿਆਰ ਹਨ, ਅਜਿਹੇ 'ਚ ਉਨ੍ਹਾਂ ਨੂੰ ਟੀਕਾਕਰਨ ਲਈ ਫੰਡ ਦੇ ਨਾਲ ਹੀ ਸਹੀ ਯੋਜਨਾਵਾਂ ਅਤੇ ਜਾਣਕਾਰੀ ਦੀ ਵੀ ਜ਼ਰੂਰਤ ਹੋਵੇਗੀ, ਤਾਂ ਕਿ ਟੀਕਾਕਰਨ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ ਜਾ ਸਕੇ।'' ਏ. ਡੀ. ਬੀ. ਨੇ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ 'ਚ ਕੋਵਿਡ-19 ਸੰਕਰਮਣ ਦੇ 1.43 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।


author

Sanjeev

Content Editor

Related News