ਅਦਾਨੀ ਟਰਾਂਸਮਿਸ਼ਨ ਦਾ ਮੁਨਾਫਾ ਵਧਿਆ ਅਤੇ ਆਮਦਨ ਘਟੀ

05/10/2018 4:32:03 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦਾ ਮੁਨਾਫਾ 58.3 ਫੀਸਦੀ ਵਧ ਕੇ 150.3 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦਾ ਮੁਨਾਫਾ 95 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦੀ ਆਮਦਨ 3 ਫੀਸਦੀ ਘੱਟ ਕੇ 810 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦੀ ਆਮਦਨ 835 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦਾ ਐਬਿਟਡਾ 460.3 ਕਰੋੜ ਰੁਪਏ ਤੋਂ ਵਧ ਕੇ 490.7 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦਾ ਐਬਿਟਡਾ ਮਾਰਜਨ 55.1 ਫੀਸਦੀ ਤੋਂ ਵਧ ਕੇ 60.6 ਫੀਸਦੀ ਰਿਹਾ ਹੈ। 
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਅਦਾਨੀ ਟਰਾਂਸਮਿਸ਼ਨ ਦੀ ਇਸ ਤੋਂ ਇਲਾਵਾ ਆਮਦਨ 5.8 ਕਰੋੜ ਰੁਪਏ ਤੋਂ ਵਧ ਕੇ 60.6 ਫੀਸਦੀ ਰਹੀ ਹੈ।


Related News