10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ ਦਾਇਰ

Sunday, Feb 05, 2023 - 07:14 PM (IST)

10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ ਦਾਇਰ

ਨਵੀਂ ਦਿੱਲੀ - ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਨੇ ਸੰਸਦ ਤੋਂ ਲੈ ਕੇ ਸ਼ੇਅਰ ਬਾਜ਼ਾਰ ਤੱਕ ਹੰਗਾਮਾ ਮਚਾਇਆ ਹੋਇਆ ਹੈ। ਅਮਰੀਕੀ ਸਟਾਕ ਐਕਸਚੇਂਜ ਡਾਓ ਜੋਂਸ ਨੇ ਅਡਾਨੀ ਇੰਟਰਪਰਾਇਜ਼ਿਜ਼ ਨੂੰ ਸਸਟੇਨਬਿਲਿਟੀ ਇੰਡੈਕਸ ਤੋਂ ਬਾਹਰ ਕਰ ਦਿੱਤਾ ਹੈ। ਇਸ ਫ਼ੈਸਲੇ ਤੋਂ ਬਾਅਦ ਕੰਪਨੀ ਦੇ ਸ਼ੇਅਰ 35ਫ਼ੀਸਦੀ ਤੱਕ ਡਿੱਗ ਗਏ ਹਨ।

ਹਾਲਾਂਕਿ ਇਸ ਤੋਂ ਬਾਅਦ ਸ਼ੇਅਰਾਂ ਵਿਚ ਰਿਕਵਰੀ ਆਈ ਅਤੇ ਇਹ 2.19 ਫ਼ੀਸਦੀ ਦੀ ਗਿਰਾਵਟ ਦੇ ਨਾਲ 1,531 ਰੁਪਏ ਇਹ ਸਿਰਫ 2.19 ਫੀਸਦੀ ਦੀ ਗਿਰਾਵਟ ਨਾਲ 1,531 ਰੁਪਏ 'ਤੇ ਬੰਦ ਹੋਇਆ। ਸਟਾਕ 'ਚ ਹੇਠਲੇ ਪੱਧਰ ਤੋਂ 50 ਫੀਸਦੀ ਦੀ ਰਿਕਵਰੀ ਦੇਖਣ ਨੂੰ ਮਿਲੀ ਹੈ। 24 ਜਨਵਰੀ ਦੀ ਸ਼ਾਮ ਨੂੰ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਪਹਿਲਾਂ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਦੀ ਕੀਮਤ 3400 ਰੁਪਏ ਦੇ ਨੇੜੇ ਸੀ। ਵੀਰਵਾਰ ਨੂੰ ਇਹ ਘਟ ਕੇ ਇੱਕ ਹਜ਼ਾਰ ਰੁਪਏ ਤੱਕ ਆ ਗਿਆ। ਫਿਰ ਸੁਧਾਰ ਹੋਇਆ ਅਤੇ 1,531 ਰੁਪਏ 'ਤੇ ਬੰਦ ਹੋਇਆ। ਏਸੀਈ ਇਕਵਿਟੀ ਕੋਲ ਮੌਜੂਦ ਡਾਟਾ ਮੁਤਾਬਕ 31 ਦਸੰਬਰ 2022 ਤੱਕ LIC ਕੋਲ ਅਡਾਨੀ ਗਰੁੱਪ ਦੀ ਲਗਭਗ 1 ਫ਼ੀਸਦੀ ਹਿੱਸੇਦਾਰੀ ਹੈ। ਬੀਤੇ 6 ਟ੍ਰੇਡਿੰਗ ਸੈਸ਼ਨ ਦਰਮਿਆਨ ਐੱਲਆਈਸੀ ਦਾ ਅਡਾਨੀ ਗਰੁੱਪ ਵਿਚ ਨਿਵੇਸ਼ ਲਗਭਗ ਅੱਧਾ ਰਹਿ ਗਿਆ ਹੈ। 

ਇਹ ਵੀ ਪੜ੍ਹੋ : ਹੁਣ Twitter ਤੋਂ ਵੀ ਹੋ ਸਕੇਗੀ ਮੋਟੀ ਕਮਾਈ, Elon Musk ਨੇ ਰੱਖੀ ਇਹ ਸ਼ਰਤ

ਹਿੰਡਨਬਰਗ ਰਿਸਰਚ ਦੇ ਵਿਰੁੱਧ ਪਟੀਸ਼ਨ ਦਾਇਰ

ਦੂਜੇ ਪਾਸੇ ਹਿੰਡਨਬਰਗ ਦੇ ਵਿਰੁੱਧ ਐਡਵੋਕੇਟ ਐੱਮ.ਐੱਲ. ਸ਼ਰਮਾ ਨੇ ਸੁਪਰੀਮ ਕੋਰਟ  ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਨਿਵੇਸ਼ਕਾਂ ਦਾ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਠੱਗਣ ਲਈ ਹਿੰਡਨਬਰਗ ਰਿਸਰਚ ਦੇ ਫਾਊਂਡਰ ਨਾਥਨ ਐਂਡਰਸਨ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਰੁੱਧ FIR ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ, ਜਿਨ੍ਹਾਂ ਨੂੰ ਸ਼ੇਅਰਾਂ ਦੀਆਂ ਕੀਮਤਾਂ ਡਿੱਗਣ ਕਾਰਨ ਨੁਕਸਾਨ ਹੋਇਆ ਹੈ। 

ਵਿਰੋਧੀ ਧਿਰ ਦੀ ਮੰਗ- ਜੇਪੀਸੀ ਜਾਂ ਸੁਪਰੀਮ ਕੋਰਟ ਦਾ ਪੈਨਲ ਕਰੇ ਜਾਂਚ 

ਐਸਬੀਆਈ ਅਤੇ ਐਲਆਈਸੀ ਵੱਲੋਂ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਦੇ ਮੁੱਦੇ ’ਤੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਲਗਾਤਾਰ ਦੂਜੇ ਦਿਨ ਲਈ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਜਾਂ ਸੁਪਰੀਮ ਕੋਰਟ ਦੇ ਪੈਨਲ ਤੋਂ ਜਾਂਚ ਦੀ ਮੰਗ ਕਰ ਰਹੀ ਹੈ। ਇਸ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦਾ ਸ਼ੇਅਰ ਬਾਜ਼ਾਰ ਨਿਯਮਾਂ ਮੁਤਾਬਕ ਚੱਲ ਰਿਹਾ ਹੈ। ਅਡਾਨੀ ਦੇ ਕਾਰੋਬਾਰੀ ਵਿਵਾਦ ਕਾਰਨ ਨਿਵੇਸ਼ਕਾਂ ਦਾ ਭਰੋਸਾ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਚੀਨੀ-ਜਾਪਾਨੀ ਨਾਗਰਿਕ, ਪਾਲਣ-ਪੋਸ਼ਣ ਦਾ ਖਰਚਾ ਬਣਿਆ ਚਿੰਤਾ ਦਾ ਵਿਸ਼ਾ

ਬੰਗਲਾ ਦੇਸ਼ ਨੇ ਕਿਹਾ , ਅਡਾਨੀ ਗਰੁੱਪ ਮਹਿੰਗੀ ਬਿਜਲੀ ਦੇ ਰਿਹਾ

ਇਸ ਦੌਰਾਨ ਬੰਗਲਾ ਦੇਸ਼ ਸਰਕਾਰ ਨੇ ਅਡਾਨੀ ਗਰੁੱਪ ਦੇ ਨਾਲ ਐਨਰਜੀ ਸੈਕਟਰ ਵਿਚ ਡੀਲ ਨੂੰ ਸੋਧਣ ਦੀ ਮੰਗ ਕੀਤੀ ਹੈ। ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡ (ਬੀਪੀਡੀਸੀ) ਨੇ ਅਡਾਨੀ ਪਾਵਰ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਬਿਜਲੀ ਖਰੀਦ ਦੀਆਂ ਕੀਮਤਾਂ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਗਈ ਹੈ। ਬੀਪੀਡੀਸੀ ਦਾ ਕਹਿਣਾ ਹੈ ਕਿ ਉਸ ਨੂੰ ਮਹਿੰਗੇ ਰੇਟ ’ਤੇ ਬਿਜਲੀ ਮਿਲ ਰਹੀ ਹੈ। ਬੀਪੀਡੀਸੀ ਨੇ 25 ਸਾਲਾਂ ਲਈ 1496 ਮੈਗਾਵਾਟ ਬਿਜਲੀ ਦੀ ਸਪਲਾਈ ਲਈ ਨਵੰਬਰ 2017 ਵਿੱਚ ਅਡਾਨੀ ਪਾਵਰ ਨਾਲ ਇੱਕ ਸਮਝੌਤਾ ਕੀਤਾ ਸੀ।

SEBI, RBI ਅਤੇ NSE ਨੇ ਨਿਗਰਾਨੀ ਵਧਾਈ

NSE ਨੇ ਅਡਾਨੀ ਸਮੂਹ ਦੇ ਤਿੰਨ ਸਟਾਕਾਂ ਨੂੰ ਥੋੜ੍ਹੇ ਸਮੇਂ ਲਈ ਵਧੀਕ ਨਿਗਰਾਨੀ ਉਪਾਅ (ASM) ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ ਅਡਾਨੀ ਪੋਰਟ, ਅਡਾਨੀ ਐਂਟਰਪ੍ਰਾਈਜਿਜ਼ ਅਤੇ ਅਬੁੰਜਾ ਸੀਮੈਂਟ ਸ਼ਾਮਲ ਹਨ। ਏਐਸਐਮ ਇੱਕ ਨਿਗਰਾਨੀ ਵਿਧੀ ਹੈ ਜਿਸ ਰਾਹੀਂ ਮਾਰਕੀਟ ਰੈਗੂਲੇਟਰ ਸੇਬੀ ਅਤੇ ਮਾਰਕੀਟ ਐਕਸਚੇਂਜ ਬੀਐਸਈ, ਐਨਐਸਈ ਇਸ ਉੱਤੇ ਨਜ਼ਰ ਰੱਖਦੇ ਹਨ। ਇਸ ਦਾ ਟੀਚਾ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਜਦੋਂ ਕੋਈ ਸਟਾਕ ਉਤਰਾਅ-ਚੜ੍ਹਾਅ ਕਰਦਾ ਹੈ, ਤਾਂ ਇਸ ਨੂੰ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਇਸ ਦੌਰਾਨ ਆਰਬੀਆਈ ਨੇ ਦੇਸ਼ ਦੇ ਸਾਰੇ ਬੈਂਕਾਂ ਤੋਂ ਅਡਾਨੀ ਗਰੁੱਪ ਨੂੰ ਦਿੱਤੇ ਗਏ ਕਰਜ਼ਿਆਂ ਅਤੇ ਨਿਵੇਸ਼ਾਂ ਦੇ ਵੇਰਵੇ ਮੰਗੇ ਹਨ। ਹਾਲਾਂਕਿ ਬੈਂਕਾਂ ਨੇ ਕਿਹਾ ਹੈ ਕਿ ਅਡਾਨੀ ਗਰੁੱਪ 'ਚ ਉਨ੍ਹਾਂ ਦਾ ਨਿਵੇਸ਼ ਸੁਰੱਖਿਅਤ ਹੈ। ਇਸ ਤੋਂ ਪਹਿਲਾਂ, ਸਵਿਸ ਫਰਮ ਕ੍ਰੈਡਿਟ ਸੂਇਸ ਨੇ ਮਾਰਜਿਨ ਉਧਾਰ ਲਈ ਸਮੂਹ ਦੇ ਬਾਂਡਾਂ ਨੂੰ ਗਾਰੰਟੀ ਵਜੋਂ ਸਵੀਕਾਰ ਕਰਨਾ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਜਦੋਂ ਬਜਟ ਭਾਸ਼ਣ ਦੌਰਾਨ ਫਿਸਲ ਗਈ ਵਿੱਤ ਮੰਤਰੀ ਸੀਤਾਰਮਨ ਦੀ ਜ਼ੁਬਾਨ, ਸਦਨ 'ਚ ਗੂੰਜਿਆ ਹਾਸਾ

ਮੂਡੀਜ਼ ਨੇ ਕਿਹਾ- ਅਡਾਨੀ ਲਈ ਫੰਡ ਜੁਟਾਉਣਾ ਮੁਸ਼ਕਲ 

ਇਸ ਮਾਮਲੇ 'ਚ ਰੇਟਿੰਗ ਏਜੰਸੀ ਮੂਡੀਜ਼ ਦਾ ਬਿਆਨ ਆਇਆ ਹੈ। ਏਜੰਸੀ ਨੇ ਕਿਹਾ ਕਿ ਅਡਾਨੀ ਸਮੂਹ ਦੀ ਨਕਦ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਲਈ ਫੰਡ ਇਕੱਠਾ ਕਰਨਾ ਮੁਸ਼ਕਲ ਹੋਵੇਗਾ। ਇੱਥੇ, ਕ੍ਰੈਡਿਟ ਰੇਟਿੰਗ ਏਜੰਸੀ ਫਿਚ ਨੇ ਕਿਹਾ ਹੈ - ਅਸੀਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਨਕਦ ਪ੍ਰਵਾਹ ਦੀ ਨਿਗਰਾਨੀ ਕਰ ਰਹੇ ਹਾਂ। ਫਿਲਹਾਲ ਉਨ੍ਹਾਂ ਦੀਆਂ ਰੇਟਿੰਗਾਂ 'ਤੇ ਕੋਈ ਤੁਰੰਤ ਪ੍ਰਭਾਵ ਨਹੀਂ ਹੈ। ਸਾਡੀਆਂ ਅੱਖਾਂ ਟਿਕੀਆਂ ਹੋਈਆਂ ਹਨ। ਅਡਾਨੀ ਗਰੁੱਪ ਦੀਆਂ 8 ਕੰਪਨੀਆਂ ਨੂੰ ਫਿਚ ਰੇਟਿੰਗ ਮਿਲੀ ਹੈ।

ਅਮੀਰਾਂ ਦੀ ਸੂਚੀ 'ਚ 22ਵੇਂ ਸਥਾਨ 'ਤੇ ਖਿਸਕੇ ਅਡਾਨੀ

ਸ਼ੇਅਰਾਂ 'ਚ ਭਾਰੀ ਗਿਰਾਵਟ ਤੋਂ ਬਾਅਦ ਗੌਤਮ ਅਡਾਨੀ ਦੀ ਕੁਲ ਜਾਇਦਾਦ 55 ਬਿਲਿਅਨ ਡਾਲਰ ਹੋ ਗਈ ਹੈ। ਪਿਛਲੇ ਸਾਲ ਇਹ 150 ਬਿਲੀਅਨ ਡਾਲਰ ਦੇ ਕਰੀਬ ਸੀ। ਫੋਰਬਸ ਦੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਅਮੀਰਾਂ ਦੀ ਰੀਅਲ ਟਾਈਮ ਸੂਚੀ 'ਚ ਅਡਾਨੀ 22ਵੇਂ ਸਥਾਨ 'ਤੇ ਆ ਗਿਆ ਹੈ। 27 ਫਰਵਰੀ ਤੋਂ ਪਹਿਲਾਂ, ਅਡਾਨੀ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ ਅਤੇ ਏਸ਼ੀਆ ਵਿੱਚ ਨੰਬਰ ਇੱਕ ਸਨ।

ਇਹ ਵੀ ਪੜ੍ਹੋ : Budget 2023 : ਭਾਰਤ ਨੇ ਬਜਟ ਵਿੱਚ  ਮਿੱਤਰ ਦੇਸ਼ਾਂ ਲਈ ਕੀਤੀ ਪੈਸੇ ਦੀ ਵਰਖਾ, ਪਾਕਿਸਤਾਨ ਨੂੰ ਵਿਖਾਇਆ 'ਸ਼ੀਸ਼ਾ'

ਹਿੰਡਨਬਰਗ ਨੇ ਕਿਹਾ- ਅਡਾਨੀ ਸਮੂਹ ਦੀਆਂ ਕੰਪਨੀਆਂ 'ਤੇ ਵੱਡਾ ਕਰਜ਼ਾ

ਹਿੰਡਨਬਰਗ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਅਡਾਨੀ ਦੀਆਂ ਕੰਪਨੀਆਂ ਦੀ ਕੀਮਤ ਕਮਾਈ ਅਨੁਪਾਤ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਅਡਾਨੀ ਗਰੁੱਪ ਨੇ ਸ਼ੇਅਰ ਬਾਜ਼ਾਰ 'ਚ ਧਾਂਦਲੀ ਕਰਕੇ ਆਪਣੇ ਸ਼ੇਅਰਾਂ ਦੀ ਕੀਮਤ ਵਧਾ ਦਿੱਤੀ ਹੈ। ਅਡਾਨੀ ਨੇ ਮਾਰੀਸ਼ਸ ਅਤੇ ਹੋਰ ਦੇਸ਼ਾਂ ਦੀਆਂ ਕੰਪਨੀਆਂ ਵਿੱਚ ਪੈਸਾ ਨਿਵੇਸ਼ ਕੀਤਾ। ਉਨ੍ਹਾਂ ਕੰਪਨੀਆਂ ਨੇ ਬਾਅਦ ਵਿੱਚ ਅਡਾਨੀ ਗਰੁੱਪ ਦੀ ਕੰਪਨੀ ਤੋਂ ਸ਼ੇਅਰ ਖਰੀਦੇ।

ਰਿਪੋਰਟ 'ਚ ਕਿਹਾ ਗਿਆ ਸੀ ਕਿ ਅਡਾਨੀ ਗਰੁੱਪ 'ਤੇ 2.20 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ। ਕੰਪਨੀਆਂ ਨੇ ਆਪਣੀ ਸਮਰੱਥਾ ਤੋਂ ਵੱਧ ਕਰਜ਼ੇ ਲਏ ਹਨ। ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਨੇ ਆਪਣੇ ਸ਼ੇਅਰ ਗਿਰਵੀ ਰੱਖ ਕੇ ਕਰਜ਼ੇ ਲਏ ਹਨ। ਅਡਾਨੀ ਨੇ ਪਹਿਲਾਂ ਵੀ ਏਸੀਸੀ ਅਤੇ ਅੰਬੂਜਾ ਕੰਪਨੀ ਨੂੰ ਖਰੀਦਣ ਲਈ ਕਰਜ਼ਾ ਲਿਆ ਸੀ। ਅਜਿਹੇ 'ਚ ਬੈਂਕਾਂ ਕੋਲ ਅਡਾਨੀ ਦੇ ਹਿੱਸੇ ਤੋਂ ਇਲਾਵਾ ਵਸੂਲੀ ਲਈ ਕੁਝ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News