ਅਡਾਣੀ ਪਾਵਰ ਬਿਹਾਰ ’ਚ ਬਿਜਲੀ ਪ੍ਰਾਜੈਕਟ ਲਈ 3 ਅਰਬ ਡਾਲਰ ਦਾ ਨਿਵੇਸ਼ ਕਰੇਗੀ
Saturday, Sep 13, 2025 - 11:54 PM (IST)

ਨਵੀਂ ਦਿੱਲੀ - ਅਡਾਣੀ ਪਾਵਰ ਬਿਹਾਰ ’ਚ 3 ਅਰਬ ਡਾਲਰ (ਲੱਗਭਗ 26,482 ਕਰੋੜ ਰੁਪਏ) ਦੇ ਨਿਵੇਸ਼ ਨਾਲ 2,400 ਮੈਗਾਵਾਟ ਦਾ ਇਕ ਅਤਿ-ਆਧੁਨਿਕ ਪਾਵਰ ਪਲਾਂਟ ਸਥਾਪਤ ਕਰੇਗੀ। ਅਡਾਣੀ ਗਰੁੱਪ ਦੀ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਬਿਹਾਰ ਸਟੇਟ ਪਾਵਰ ਜਨਰੇਸ਼ਨ ਕੰਪਨੀ ਲਿਮਟਿਡ (ਬੀ. ਐੱਸ. ਪੀ. ਜੀ. ਸੀ. ਐੱਲ.) ਨਾਲ 25 ਸਾਲ ਦੇ ਬਿਜਲੀ ਸਪਲਾਈ ਸਮਝੌਤੇ (ਪੀ. ਐੱਸ. ਏ.) ’ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਸੂਬੇ ਦੇ ਭਾਗਲਪੁਰ ਜ਼ਿਲੇ ਦੇ ਪੀਰਪੈਂਤੀ ’ਚ ਸਥਾਪਤ ਹੋਣ ਵਾਲੇ ਪ੍ਰਾਜੈਕਟ ਤੋਂ ਬਿਜਲੀ ਸਪਲਾਈ ਕੀਤੀ ਜਾਵੇਗੀ। ਇਹ ਪ੍ਰਾਜੈਕਟ 10,000-12,000 ਲੋਕਾਂ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਪੈਦਾ ਕਰੇਗਾ।