ਅਡਾਨੀ ਪਾਵਰ 7,000 ਕਰੋੜ ਰੁਪਏ ''ਚ DB ਪਾਵਰ ਨੂੰ ਖਰੀਦਣ ''ਚ ਰਹੀ ਅਸਫਲ

Thursday, Feb 16, 2023 - 01:14 PM (IST)

ਨਵੀਂ ਦਿੱਲੀ (ਭਾਸ਼ਾ) - ਅਡਾਨੀ ਪਾਵਰ ਲਿਮਟਿਡ 7,017 ਕਰੋੜ ਰੁਪਏ ਵਿਚ ਡੀਬੀ ਪਾਵਰ ਦੀ ਥਰਮਲ ਪਾਵਰ ਜਾਇਦਾਦ ਖਰੀਦਣ ਦਾ ਸੌਦਾ ਪੂਰਾ ਕਰਨ ਵਿਚ ਅਸਫਲ ਰਹੀ ਹੈ। ਅਡਾਨੀ ਪਾਵਰ ਨੇ ਬੁੱਧਵਾਰ ਨੂੰ ਸਟਾਕ ਮਾਰਕੀਟ ਨੂੰ ਦੱਸਿਆ, "ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 18 ਅਗਸਤ 2022 ਦੇ ਐਮਓਯੂ ਦੇ ਤਹਿਤ ਆਖਰੀ ਤਰੀਕ ਲੰਘ ਗਈ ਹੈ।" 

ਇਹ ਵੀ ਪੜ੍ਹੋ : ਸਿਰਫ਼ 20 ਦਿਨਾਂ 'ਚ ਅਡਾਨੀ ਸੰਕਟ ਨੇ ਨਿਵੇਸ਼ਕਾਂ ਦੇ ਡੁਬੋ ਦਿੱਤੇ 10 ਲੱਖ ਕਰੋੜ ਰੁਪਏ

ਅਡਾਨੀ ਪਾਵਰ ਨੇ ਇਸ ਤੋਂ ਪਹਿਲਾਂ ਅਗਸਤ 2022 ਵਿੱਚ ਦੱਸਿਆ ਸੀ ਕਿ ਉਸਨੇ ਡੀਬੀ ਪਾਵਰ ਲਿਮਟਿਡ  ਦੀ ਪ੍ਰਾਪਤੀ ਲਈ ਉਸ ਨਾਲ ਇੱਕ ਸਮਝੌਤਾ ਕੀਤਾ ਸੀ। ਕੰਪਨੀ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ। ਅਡਾਨੀ ਪਾਵਰ ਨੇ ਇਹ ਰਿਪੋਰਟ ਦਰਜ ਹੋਣ ਤੱਕ ਸੌਦੇ ਦੀ ਮੌਜੂਦਾ ਸਥਿਤੀ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। 

ਜ਼ਿਕਰਯੋਗ ਹੈ ਕਿ ਅਮਰੀਕੀ ਫਰਮ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਂਦੇ ਹੋਏ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਡੀਬੀ ਪਾਵਰ ਦੀ ਪ੍ਰਾਪਤੀ ਲਈ ਸ਼ੁਰੂਆਤੀ ਐਮਓਯੂ 31 ਅਕਤੂਬਰ 2022 'ਚ ਹੋਇਆ ਸੀ। ਇਸ ਤੋਂ ਬਾਅਦ ਸੌਦਾ ਪੂਰਾ ਹੋਣ ਦੀ ਆਖ਼ਰੀ ਤਾਰੀਖ਼ ਨੂੰ ਚਾਰ ਵਾਰ ਵਧਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਗੂਗਲ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਸ ਨੇ ਦਬੋਚਿਆ ਦੋਸ਼ੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News