ਅਡਾਨੀ ਪੋਰਟਸ ਨੇ ਦੀਘੀ ਪੋਰਟਸ ਦਾ ਕੀਤਾ ਐਕਵਾਇਰ, 10 ਹਜ਼ਾਰ ਕਰੋੜ ਦੇ ਨਿਵੇਸ਼ ਦਾ ਐਲਾਨ

Wednesday, Feb 17, 2021 - 04:58 PM (IST)

ਅਡਾਨੀ ਪੋਰਟਸ ਨੇ ਦੀਘੀ ਪੋਰਟਸ ਦਾ ਕੀਤਾ ਐਕਵਾਇਰ, 10 ਹਜ਼ਾਰ ਕਰੋੜ ਦੇ ਨਿਵੇਸ਼ ਦਾ ਐਲਾਨ

ਨਵੀਂ ਦਿੱਲੀ (ਵਾਰਤਾ)– ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੌਮਿਕ ਜ਼ੋਨ (ਏ. ਪੀ. ਐੱਸ. ਈ. ਜੈੱਡ.) ਨੇ ਮਹਾਰਾਸ਼ਟਰ ’ਚ ਦੀਘੀ ਪੋਰਟਸ ਲਿਮਟਿਡ ਦਾ ਐਕਵਾਇਰ ਪੂਰਾ ਕਰਨ ਦੇ ਨਾਲ ਹੀ ਇਸ ਬੰਦਰਗਾਹ ਨੂੰ ਮਹਾਰਾਸ਼ਟਰ ਦਾ ਪ੍ਰਮੁੱਖ ਮਾਲ ਟ੍ਰਾਂਸਪੋਰਟ ਕੇਂਦਰ ਬਣਾਉਣ ਦੇ ਟੀਚੇ ਨਾਲ 10,000 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਕੰਪਨੀ ਨੇ ਅੱਜ ਇਥੇ ਜਾਰੀ ਬਿਆਨ ’ਚ ਕਿਹਾ ਕਿ ਉਸ ਦਾ ਟੀਚਾ ਇਸ ਬੰਦਰਗਾਹ ਨੂੰ ਜਵਾਹਰਲਾਲ ਨਹਿਰੂ ਪੋਰਟ ਟਰੱਸਟ ਦੇ ਬਦਲ ਵਜੋਂ ਵਿਕਸਿਤ ਕਰਨਾ ਹੈ। ਇਸ ਲਈ ਉਹ 10000 ਕਰੋੜ ਰੁਪਏ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਇਸ ਬੰਦਰਗਾਹ ਨਾਲ ਮਹਾਰਾਸ਼ਟਰ ਉੱਤਰੀ ਕਰਨਾਟਕ, ਪੱਛਮੀ ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਦੇ ਖਪਤਕਾਰਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ’ਚ ਮਦਦ ਮਿਲੇਗੀ। ਕੰਪਨੀ ’ਚ ਦਿਵਾਲੀਆ ਪ੍ਰਕਿਰਿਆ ਦੇ ਤਹਿਤ ਦੀਘੀ ਪੋਰਟ ਲਿਮਟਿਡ ਦਾ 705 ਕਰੋੜ ਰੁਪਏ ’ਚ ਪੂਰੀ ਮਲਕੀਅਤ ਹਾਸਲ ਕੀਤੀ ਹੈ।


author

cherry

Content Editor

Related News