2024-25 ''ਚ ਆਪਣੇ ਕਾਰੋਬਾਰ ''ਚ 14 ਅਰਬ ਡਾਲਰ ਦਾ ਨਿਵੇਸ਼ ਕਰੇਗਾ ਅਡਾਨੀ ਸਮੂਹ
Monday, Mar 18, 2024 - 11:29 AM (IST)
ਨਵੀਂ ਦਿੱਲੀ (ਭਾਸ਼ਾ) - ਅਡਾਨੀ ਸਮੂਹ ਨੇ ਇਕ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ 'ਚ ਬੰਦਰਗਾਹ, ਊਰਜਾ, ਹਵਾਈ ਅੱਡਾ, ਜਿਣਸ, ਸੀਮੈਂਟ ਅਤੇ ਮੀਡੀਆ ਖੇਤਰ ਤੱਕ ਫੈਲੇ ਆਪਣੇ ਕਾਰੋਬਾਰ 'ਚ 1.2 ਲੱਖ ਕਰੋੜ ਰੁਪਏ (ਲਗਭਗ 14 ਅਰਬ ਅਮਰੀਕੀ ਡਾਲਰ) ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ ਸੂਬਿਆਂ 'ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ਕੀ ਹੈ ਕੀਮਤ?
ਸੂਤਰਾਂ ਨੇ ਕਿਹਾ ਕਿ ਸਮੂਹ ਨੇ ਅਗਲੇ ਸਾਲ 7-10 ਸਾਲਾਂ 'ਚ ਕਾਰੋਬਾਰ ਵਧਾਉਣ ਲਈ ਆਪਣੇ ਨਿਵੇਸ਼ ਆਗਾਊਂ ਅੰਦਾਜ਼ੇ ਨੂੰ 100 ਅਰਬ ਡਾਲਰ ਤੋਂ ਵਧਾ ਕੇ ਦੁੱਗਣਾ ਕਰ ਦਿੱਤਾ ਹੈ। ਵਿੱਤੀ ਸਾਲ 2024-25 ਲਈ ਅੰਦਾਜ਼ਨ ਪੂੰਜੀਗਤ ਖਰਚ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 40 ਫ਼ੀਸਦੀ ਵੱਧ ਹੈ। ਵਿਸ਼ਲੇਸ਼ਕਾਂ ਅਨੁਸਾਰ 31 ਮਾਰਚ ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ 2023-24 'ਚ ਪੂੰਜੀਗਤ ਖ਼ਰਚ ਲਗਭਗ 10 ਅਰਬ ਡਾਲਰ ਦਾ ਹੋਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ
ਸੂਤਰਾਂ ਨੇ ਕਿਹਾ ਕਿ ਇਹ ਨਿਵੇਸ਼ ਤੇਜ਼ੀ ਨਾਲ ਮੁਨਾਫੇ 'ਚ ਵਾਧੇ ਦੀ ਬੁਨਿਆਦ ਤਿਆਰ ਕਰੇਗਾ। ਸਮੂਹ ਨੇ ਪਹਿਲਾਂ ਕਿਹਾ ਸੀ ਕਿ ਅਗਲੇ 7-10 ਸਾਲਾਂ 'ਚ 100 ਅਰਬ ਡਾਲਰ ਦਾ ਪੂੰਜੀਗਤ ਖ਼ਰਚ ਕੀਤਾ ਜਾ ਸਕਦਾ ਹੈ। ਇਸ ਨਿਵੇਸ਼ ਦਾ ਵਧੇਰਾ ਹਿੱਸਾ ਸਮੂਹ ਦੇ ਤੇਜ਼ੀ ਨਾਲ ਵਧਦੇ ਕਾਰੋਬਾਰਾਂ-ਨਵਿਆਉਣਯੋਗ ਊਰਜਾ, ਹਰਿਤ ਹਾਈਡ੍ਰੋਜਨ ਅਤੇ ਹਵਾਈ ਅੱਡਿਆਂ 'ਚ ਕੀਤਾ ਜਾਣਾ ਹੈ। ਪੂੰਜੀਗਤ ਖਰਚ ਦਾ ਵਧੇਰੇ ਹਿੱਸਾ ਹਰਿਤ ਊਰਜਾ ਲਈ ਹੋਵੇਗਾ। ਇਸ ਤੋਂ ਇਲਾਵਾ ਹਵਾਈ ਅੱਡਿਆਂ ਅਤੇ ਬੰਦਰਗਾਹ ਕਾਰੋਬਾਰਾਂ 'ਤੇ ਖ਼ਰਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8