ਸਾਡੇ ਬਾਰੇ ਕੀਤਾ ਜਾ ਰਿਹੈ ਗਲ਼ਤ ਪ੍ਰਚਾਰ, ਅਦਾਲਤ ਜਾਵਾਂਗੇ : ਅਡਾਣੀ ਸਮੂਹ

01/23/2021 7:02:02 PM

ਨਵੀਂ ਦਿੱਲੀ, (ਭਾਸ਼ਾ)- ਗੌਤਮ ਅਡਾਣੀ ਦੀ ਅਗਵਾਈ ਵਾਲੇ ਅਡਾਣੀ ਸਮੂਹ ਨੇ ਕਿਹਾ ਹੈ ਕਿ ਗਲ਼ਤ ਪ੍ਰਚਾਰ ਅਤੇ ਦੁਰਭਾਵਨਾ ਨਾਲ ਪ੍ਰੇਰਿਤ ਝੂਠੀਆਂ ਆਨਲਾਈਨ ਮੁਹਿੰਮਾਂ ਜ਼ਰੀਏ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮੂਹ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਆਪਣੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਕਰੇਗਾ ਅਤੇ ਅਦਾਲਤ ਵਿਚ ਮਾਮਲਾ ਦਾਇਰ ਕਰੇਗਾ। ਅਡਾਣੀ ਸਮੂਹ ਨੇ ਆਪਣੇ ਟਵਿੱਟਰ ਹੈਂਡਲ 'ਤੇ ਬਿਆਨ ਵਿਚ ਹਾਲਾਂਕਿ ਕਿਸੇ ਵਿਸ਼ੇਸ਼ ਦੋਸ਼ ਦਾ ਜ਼ਿਕਰ ਨਹੀਂ ਕੀਤਾ।

ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਆਪਣੇ ਸਵਾਰਥੀ ਹਿੱਤਾਂ ਲਈ ਦੇਸ਼ ਦੇ ਰਣਨੀਤੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਮੂਹ ਦੇ ਟਵਿੱਟਰ ਹੈਂਡਲ 'ਤੇ ਪਾਈ ਪੋਸਟ, ‘ਗਲ਼ਤ ਪ੍ਰਚਾਰ ਵਿਰੁੱਧ ਕਾਰਵਾਈ ਕਰਨ ਦੀ ਲੋੜ ਬਾਰੇ ਇਕ ਖੁੱਲ੍ਹੇ ਪੱਤਰ’ ਵਿਚ ਕਿਹਾ ਗਿਆ ਹੈ ਕਿ ਇਸ ਗਲ਼ਤ ਪ੍ਰਚਾਰ ਮੁਹਿੰਮ ਦਾ ਸਮੂਹ ‘ਤੇ ਅਸਰ ਪੈ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ‘ਸੱਚ, ਉਦੇਸ਼ ਅਤੇ ਨਿਰਪੱਖਤਾ’ ਸਹੀ ਅਤੇ ਸੰਤੁਲਤ ਪੱਤਰਕਾਰੀ ਦੇ ਸਿਧਾਂਤ ਹਨ ਪਰ ਕਈ ਮੌਕਿਆਂ ‘ਤੇ ਅਡਾਣੀ ਸਮੂਹ ਨੂੰ ਗਲ਼ਤ ਪ੍ਰਚਾਰ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਡਾਣੀ ਸਮੂਹ ਨੇ ਇਸ ਵਿਚ ਕਿਹਾ ਕਿ ਅਸੀਂ ਦੁਰਭਾਵਨਾ ਨਾਲ ਪ੍ਰੇਰਿਤ ਆਨਲਾਈਨ ਮੀਡੀਆ ਮੁਹਿੰਮ ਦਾ ਵੀ ਸ਼ਿਕਾਰ ਬਣ ਰਹੇ ਹਾਂ। ਸਾਡੇ ਸੰਚਾਲਨ ਨੂੰ ਲੈ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸ਼ੇਅਰਧਾਰਕਾਂ ਦਾ ਨੁਕਸਾਨ ਹੋ ਰਿਹਾ ਹੈ।''


Sanjeev

Content Editor

Related News