ਅਡਾਨੀ ਗਰੁੱਪ ਦੇ ਸ਼ੇਅਰਾਂ ''ਚ ਉਛਾਲ, ਟੋਟਲ ਗੈਲ ਤੇ ਐਨਰਜੀ 11 ਫ਼ੀਸਦੀ ਤੋਂ ਵੱਧ ਚੜ੍ਹੇ

Thursday, Mar 14, 2024 - 06:52 PM (IST)

ਨਵੀਂ ਦਿੱਲੀ (ਭਾਸ਼ਾ) - ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਇਕ ਦਿਨ ਪਹਿਲਾਂ ਦੀ ਵੱਡੀ ਗਿਰਾਵਟ ਨਾਲ ਉਭਰਨ ਵਿੱਚ ਸਫਲ ਰਹੇ। ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਦੌਰਾਨ ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਨੇ ਲਾਭ ਦਰਜ ਕੀਤਾ। ਬੀਐੱਸਈ 'ਤੇ ਅਡਾਨੀ ਟੋਟਲ ਗੈਸ ਦੇ ਸ਼ੇਅਰ 11.34 ਫ਼ੀਸਦੀ, ਅਡਾਨੀ ਐਨਰਜੀ ਸਲਿਊਸ਼ਨਜ਼ 11.10 ਫ਼ੀਸਦੀ, ਅਡਾਨੀ ਗ੍ਰੀਨ ਐਨਰਜੀ 9.66 ਫ਼ੀਸਦੀ, ਅਡਾਨੀ ਇੰਟਰਪ੍ਰਾਈਜਿਜ਼ 6.29 ਫ਼ੀਸਦੀ ਅਤੇ ਅਡਾਨੀ ਪੋਰਟਸ 4.93 ਫ਼ੀਸਦੀ ਵਧ ਗਏ। 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਇਸੇ ਤਰ੍ਹਾਂ ਐੱਨਡੀਟੀਵੀ ਦਾ ਸ਼ੇਅਰ 4.82 ਫ਼ੀਸਦੀ, ਅਡਾਨੀ ਵਿਲਮਰ ਦਾ ਸ਼ੇਅਰ 4.40 ਫ਼ੀਸਦੀ, ਏਸੀਸੀ ਦਾ ਸ਼ੇਅਰ 4.11 ਫ਼ੀਸਦੀ, ਅੰਬੂਜਾ ਸੀਮੈਂਟਸ ਦਾ ਸ਼ੇਅਰ 4.04 ਫ਼ੀਸਦੀ ਅਤੇ ਅਡਾਨੀ ਪਾਵਰ ਦਾ ਸ਼ੇਅਰ 1.81 ਫ਼ੀਸਦੀ ਵਧਿਆ ਹੈ। ਇਸ ਕਾਰਨ ਕਾਰੋਬਾਰ ਦੇ ਅੰਤ 'ਤੇ ਸਮੂਹ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦਾ ਸੰਯੁਕਤ ਬਾਜ਼ਾਰ ਮੁੱਲ 15.66 ਲੱਖ ਕਰੋੜ ਰੁਪਏ ਹੋ ਗਿਆ। ਬੁੱਧਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ 'ਚ ਗਿਰਾਵਟ ਕਾਰਨ ਇਨ੍ਹਾਂ ਕੰਪਨੀਆਂ ਦੇ ਸੰਯੁਕਤ ਬਾਜ਼ਾਰ ਮੁੱਲ 1.12 ਲੱਖ ਕਰੋੜ ਰੁਪਏ ਘੱਟ ਗਏ ਸਨ। 

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News