ਵਿਦੇਸ਼ ਜਾ ਰਹੇ ਨੌਜਵਾਨਾਂ ਲਈ ਮਿਸਾਲ ਬਣਿਆ ਸ਼ਖ਼ਸ, ਕੈਨੇਡਾ ਤੋਂ ਪਰਤ ਰੈਸਟੋਰੈਂਟ ਖੋਲ੍ਹ ਡਾਲਰਾਂ ਤੋਂ ਵੱਧ ਕਰ ਰਿਹੈ ਕਮਾਈ
Wednesday, Feb 26, 2025 - 01:44 PM (IST)

ਅੰਮ੍ਰਿਤਸਰ- ਪੰਜਾਬ ਵਿਚੋਂ ਵਿਦੇਸ਼ਾਂ ਵਿਚ ਗਏ ਨੌਜਵਾਨ ਉਥੇ ਕੰਮ ਕਰਨ ਦੀ ਬਜਾਏ ਹੁਣ ਆਪਣੇ ਦੇਸ਼ ਵਿਚ ਹੀ ਕੰਮ ਕਰਨ ਦਾ ਮਨ ਬਣਾ ਕੇ ਵਾਪਸ ਆ ਪਰਤ ਰਹੇ ਹਨ। ਉਂਝ ਕਹਿੰਦੇ ਹਨ ਕਿ ਇਕ ਵਾਰ ਵਿਦੇਸ਼ ਦੀ ਧਰਤੀ 'ਤੇ ਪੈਰ ਰਖਦੇ ਹੀ ਇਨਸਾਨ ਉਥੇ ਦਾ ਹੋ ਕੇ ਰਹਿਣ ਦਾ ਮਨ ਬਣਾ ਲੈਂਦਾ ਹੈ। ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਇੱਛਾ ਵਿਚ ਕਦੋ ਕਠਪੁਤਲੀ ਬਣ ਕੇ ਰਹਿ ਜਾਂਦਾ ਹੈ, ਉਸ ਨੂੰ ਵੀ ਪਤਾ ਤੱਕ ਨਹੀਂ ਚਲਦਾ ਪਰ ਹੁਣ ਪੰਜਾਬ ਦੇ ਨੌਜਵਾਨ ਜੋ ਵਿਦੇਸ਼ ਗਏ ਸਨ, ਉੱਥੇ ਕੰਮ ਕਰਨ ਦੀ ਬਜਾਏ ਆਪਣੇ ਦੇਸ਼ ਵਿੱਚ ਕੰਮ ਕਰਨ ਦੇ ਇਰਾਦੇ ਨਾਲ ਵਾਪਸ ਆ ਰਹੇ ਹਨ।
ਅਜਿਹੀ ਹੀ ਮਿਸਾਲ ਅਟਾਰੀ ਦੇ ਪਿੰਡ ਸੋਹੀਆਂ ਖ਼ੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਵਰੀ 2022 ਵਿਚ ਉਹ ਵਰਕ ਪਰਮਿਟ 'ਤੇ ਕੈਨੇਡਾ ਗਏ ਸਨ। ਪਹਿਲੇ 6 ਮਹੀਨੇ ਤਾਂ ਕੈਨੇਡਾ ਵਿਚ ਘੁੰਮਣ ਵਿਚ ਹੀ ਲੰਘ ਗਏ ਅਤੇ ਜਦੋਂ ਪੈਸੇ ਖ਼ਤਮ ਹੋਣ ਲੱਗੇ ਤਾਂ ਉਥੇ ਇਕ ਕਾਫ਼ੀ ਦੀ ਦੁਕਾਨ 'ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂਕਿ ਖ਼ਰਚਾ ਨਿਕਲਦਾ ਰਹੇ।
ਇਹ ਵੀ ਪੜ੍ਹੋ : Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਗੁਰਪ੍ਰੀਤ ਨੇ ਕਿਹਾ ਕਿ ਕੈਨੇਡਾ ਸ਼ੁਰੂ ਵਿੱਚ ਤਾਂ ਸਵਰਗ ਵਰਗਾ ਮਹਿਸੂਸ ਹੁੰਦਾ ਸੀ ਪਰ ਹੌਲੀ-ਹੌਲੀ ਜ਼ਿੰਦਗੀ ਦੀ ਰੁਟੀਨ ਘੰਟਿਆਂ ਵਾਂਗ ਬੀਤਣ ਲੱਗੀ। ਫਿਰ ਮੈਂ ਸੋਚਿਆ ਕਿ ਕਿਉਂ ਨਾ ਇਹੀ ਕੰਮ ਆਪਣੀ ਜ਼ਮੀਨ 'ਤੇ ਕੀਤਾ ਜਾਵੇ, ਦੋ ਸਾਲ ਇਸੇ ਤਰ੍ਹਾਂ ਸੋਚਦੇ-ਸੋਚਦੇ ਬੀਤ ਗਏ ਅਤੇ ਫਿਰ ਮੈਂ ਅਕਤੂਬਰ 2024 ਵਿੱਚ ਭਾਰਤ ਵਾਪਸ ਆ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਕਤੂਬਰ ਵਿੱਚ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਦਸੰਬਰ ਵਿੱਚ ਹੀ ਰਣਜੀਤ ਐਵੇਨਿਊ ਵਿੱਚ ਪਰਡੀਕੋ ਰੈਸਟੋਰੈਂਟ ਖੋਲ੍ਹਿਆ। ਇਸ ਰੈਸਟੋਰੈਂਟ ਦੀ ਓਪਨਿੰਗ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਵਿੱਚ ਇਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ ਪਰ ਹੁਣ ਉਹ ਅੰਮ੍ਰਿਤਸਰ ਵਿੱਚ 20 ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇ ਰਹੇ ਹਨ। ਰੈਸਟੋਰੈਂਟ ਦਾ ਕਿਰਾਇਆ ਅਤੇ ਸਟਾਫ਼ ਦੀਆਂ ਤਨਖਾਹਾਂ ਦੇਣ ਤੋਂ ਬਾਅਦ ਵੀ ਉਹ ਆਪਣੇ ਸ਼ਹਿਰ ਵਿੱਚ ਕੈਨੇਡੀਅਨ ਡਾਲਰਾਂ ਨਾਲੋਂ ਵੱਧ ਪੈਸਾ ਕਮਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ, ਨਸ਼ੇ 'ਚ ਟੱਲੀ ASI ਨੇ ਨੌਜਵਾਨਾਂ ’ਤੇ ਚੜ੍ਹਾ 'ਤੀ ਗੱਡੀ
ਵਿਦੇਸ਼ ਤੋਂ ਵਾਪਸ ਆਉਣ ਦੀ ਇੱਛਾ ਹੋਣੀ ਚਾਹੀਦੀ ਹੈ
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦਾ ਵਿਦੇਸ਼ ਜਾ ਕੇ ਪੜ੍ਹਾਈ ਜਾਂ ਕੰਮ ਕਰਨਾ ਗਲਤ ਨਹੀਂ ਹੈ ਪਰ ਉਨ੍ਹਾਂ ਨੂੰ ਆਪਣੇ ਦੇਸ਼ ਦੇ ਸੱਭਿਆਚਾਰ, ਇਥੇ ਮਿਲਣ ਵਾਲੇ ਪਿਆਰ ਅਤੇ ਪਰਿਵਾਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਬੇਸ਼ੱਕ ਵਿਦੇਸ਼ਾਂ ਵਿੱਚ ਇਥੇ ਨਾਲੋਂ ਜ਼ਿਆਦਾ ਪੈਸਾ ਮਿਲਦਾ ਹੈ ਪਰ ਜੇਕਰ ਕੋਈ ਉੱਥੋਂ ਕੁਝ ਸਿੱਖਦਾ ਹੈ ਅਤੇ ਇਸ ਨੂੰ ਇਥੇ ਲਾਗੂ ਕਰਨਾ ਚਾਹੀਦਾ ਹੈ ਤਾਂਕਿ ਉਹ ਇਥੇ ਵੀ ਓਨੀ ਹੀ ਕਮਾਈ ਕਰ ਸਕਦਾ ਹੈ।
ਇਹ ਵੀ ਪੜ੍ਹੋ : ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e