ਅਡਾਨੀ ਗ੍ਰੀਨ ਐਨਰਜੀ ਨੇ ਦੋ ''ਸਟੈਪ ਡਾਊਨ'' ਸਹਾਇਕ ਕੰਪਨੀਆਂ ਦੇ ਰਲੇਵੇਂ ਦਾ ਕੀਤਾ ਐਲਾਨ

Thursday, Dec 14, 2023 - 03:14 PM (IST)

ਅਡਾਨੀ ਗ੍ਰੀਨ ਐਨਰਜੀ ਨੇ ਦੋ ''ਸਟੈਪ ਡਾਊਨ'' ਸਹਾਇਕ ਕੰਪਨੀਆਂ ਦੇ ਰਲੇਵੇਂ ਦਾ ਕੀਤਾ ਐਲਾਨ

ਨਵੀਂ ਦਿੱਲੀ (ਭਾਸ਼ਾ) - ਅਡਾਨੀ ਗ੍ਰੀਨ ਐਨਰਜੀ ਨੇ ਵੀਰਵਾਰ ਨੂੰ ਦੋ 'ਸਟੈਪ-ਡਾਊਨ' ਸਹਾਇਕ ਕੰਪਨੀਆਂ ਅਡਾਨੀ ਰੀਨਿਊਏਬਲ ਐਨਰਜੀ ਫਿਫਟੀ ਵਨ ਲਿਮਿਟੇਡ ਅਤੇ ਅਡਾਨੀ ਰੀਨਿਊਏਬਲ ਐਨਰਜੀ ਫਿਫਟੀ ਫਾਈਵ ਲਿਮਿਟੇਡ ਦੇ ਰਲੇਵੇਂ ਦਾ ਐਲਾਨ ਕੀਤਾ। 'ਸਟੈਪ-ਡਾਊਨ' ਸਬਸਿਡਰੀ ਸਿੱਧੀ ਸਹਾਇਕ ਕੰਪਨੀ ਦੀਆਂ ਸਹਾਇਕ ਕੰਪਨੀਆਂ ਨੂੰ ਦਰਸਾਉਂਦੀ ਹੈ। 

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਅਡਾਨੀ ਗ੍ਰੀਨ ਐਨਰਜੀ ਨੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ ਕਿ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਸੋਲਰ ਐਨਰਜੀ (ਕੇ.ਏ.) ਲਿਮਿਟੇਡ ਨੇ 13 ਦਸੰਬਰ, 2023 ਨੂੰ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਰੀਨਿਊਏਬਲ ਐਨਰਜੀ ਫਿਫਟੀ ਵਨ ਲਿਮਿਟੇਡ (ARE51L) ਦਾ ਰਲੇਵਾਂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?

ਕੰਪਨੀ ਨੇ ਕਿਹਾ, ਉਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਰੀਨਿਊਏਬਲ ਐਨਰਜੀ ਹੋਲਡਿੰਗ ਨਾਇਨ ਲਿਮਿਟੇਡ ਨੇ 13 ਦਸੰਬਰ, 2023 ਨੂੰ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਰੀਨਿਊਏਬਲ ਐਨਰਜੀ ਫਿਫਟੀ ਫਾਈਵ ਲਿਮਿਟੇਡ (ARE55L) ਨੂੰ ਆਪਣੇ ਨਾਲ ਮਿਲਾ ਲਿਆ ਹੈ। ਨਵੀਆਂ ਸਹਾਇਕ ਕੰਪਨੀਆਂ ਦਾ ਮੁੱਖ ਕੰਮ ਪਵਨ ਊਰਜਾ, ਸੂਰਜੀ ਊਰਜਾ ਜਾਂ ਊਰਜਾ ਦੇ ਹੋਰ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਦੇ ਹੋਏ ਬਿਜਲੀ ਜਾਂ ਬਿਜਲੀ ਊਰਜਾ ਦੇ ਕਿਸੇ ਵੀ ਰੂਪ ਨੂੰ ਪੈਦਾ ਕਰਨਾ, ਵਿਕਸਿਤ ਕਰਨਾ, ਬਦਲਣਾ, ਵੰਡਣਾ, ਸੰਚਾਰਿਤ ਕਰਨਾ, ਵੇਚਣਾ, ਸਪਲਾਈ ਕਰਨਾ ਹੈ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News