ਅਡਾਨੀ ਇੰਟਰਪ੍ਰਾਈਜਿਜ਼ ਨੂੰ ਮਿਲ ਸਕਦੀ ਹੈ ਕੋਲ ਇੰਡੀਆ ਲਈ ਕੋਲਾ ਦਰਾਮਦ ਦੀ ਜ਼ਿੰਮੇਵਾਰੀ
Monday, Jul 04, 2022 - 01:44 PM (IST)
ਮੁੰਬਈ - ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਨੂੰ ਕੋਲ ਇੰਡੀਆ ਦੇ ਪਹਿਲੇ ਕੋਲਾ ਦਰਾਮਦ ਲਈ ਟੈਂਡਰ ਮਿਲਣਾ ਲਗਭਗ ਤੈਅ ਹੈ। ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਗੌਤਮ ਅਡਾਨੀ ਸਮੂਹ ਦੀ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਨੇ ਕੋਲ ਇੰਡੀਆ ਲਈ ਕੋਲਾ ਦਰਾਮਦ ਕਰਨ ਲਈ ਸਭ ਤੋਂ ਘੱਟ ਦਰ 'ਤੇ ਬੋਲੀ ਲਗਾਈ ਹੈ।
ਕੋਲ ਇੰਡੀਆ ਦੁਆਰਾ ਭਾਰਤ ਵਿੱਚ ਬਿਜਲੀ ਉਤਪਾਦਨ ਕੰਪਨੀਆਂ ਲਈ ਕੋਲਾ ਦਰਾਮਦ ਕਰਨ ਲਈ ਟੈਂਡਰ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੋਲੇ ਦੀ ਦਰਾਮਦ ਲਈ ਸਭ ਤੋਂ ਘੱਟ ਬੋਲੀ ਅਡਾਨੀ ਦੀ ਕੰਪਨੀ ਨੇ ਲਗਾਈ ਸੀ। ਕੋਲ ਇੰਡੀਆ ਨਾਲ ਜੁੜੇ ਸੂਤਰਾਂ ਮੁਤਾਬਕ ਅਡਾਨੀ ਐਂਟਰਪ੍ਰਾਈਜ਼ਿਜ਼ ਨੇ 2.41 ਕਰੋੜ ਟਨ ਕੋਲੇ ਦੀ ਦਰਾਮਦ ਲਈ 4033 ਕਰੋੜ ਰੁਪਏ ਦੀ ਬੋਲੀ ਲਗਾਈ ਹੈ, ਜਦਕਿ ਸਭ ਤੋਂ ਘੱਟ ਬੋਲੀ ਮੋਹਿਤ ਮਿਨਰਲਜ਼ ਨਾਂ ਦੀ ਕੰਪਨੀ ਨੇ 4182 ਕਰੋੜ ਰੁਪਏ ਦੀ ਲਗਾਈ ਹੈ।
ਇਹ ਵੀ ਪੜ੍ਹੋ : ਈਕੋ-ਫਰੈਂਡਲੀ ਨਹੀਂ ਹਨ ਇਲੈਕਟ੍ਰਿਕ ਕਾਰਾਂ, ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਨੁਕਸਾਨ- ਰਿਪੋਰਟ
ਉਸ ਤੋਂ ਬਾਅਦ ਚੇਟੀਨਾਡ ਲੌਜਿਸਟਿਕਸ ਨੇ ਵਿਦੇਸ਼ਾਂ ਤੋਂ ਕੋਲੇ ਦੀ ਦਰਾਮਦ ਲਈ 4222 ਕਰੋੜ ਰੁਪਏ ਦਾ ਟੈਂਡਰ ਦਿੱਤਾ ਸੀ। ਸੂਤਰਾਂ ਮੁਤਾਬਕ ਕੋਲ ਇੰਡੀਆ ਦੇ ਕੋਲਾ ਦਰਾਮਦ ਨਾਲ ਸਬੰਧਤ ਟੈਂਡਰ ਦੀ ਇਹ ਬੋਲੀ ਸ਼ੁੱਕਰਵਾਰ ਨੂੰ ਖੋਲ੍ਹੀ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਕੋਲੇ ਦੀ ਕਮੀ ਨੂੰ ਦੂਰ ਕਰਨ ਲਈ ਵਿਦੇਸ਼ਾਂ ਤੋਂ ਕੋਲਾ ਆਯਾਤ ਕਰਕੇ 7 ਜਨਤਕ ਖੇਤਰ ਦੀ ਥਰਮਲ ਪਾਵਰ ਕੰਪਨੀਆਂ ਅਤੇ 19 ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਉਪਲਬਧ ਕਰਾਉਣ ਦੀ ਯੋਜਨਾ ਹੈ। ਰਿਪੋਰਟਾਂ ਦੇ ਅਨੁਸਾਰ, ਅਡਾਨੀ ਐਂਟਰਪ੍ਰਾਈਜਿਜ਼ ਨੇ ਜਨਵਰੀ ਅਤੇ ਜੂਨ ਦੇ ਵਿਚਕਾਰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਈ ਕੋਲਾ ਦਰਾਮਦ ਦੇ ਕਈ ਪ੍ਰੋਜੈਕਟਾਂ ਦੇ ਟੈਂਡਰ ਹਾਸਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਅਡਾਨੀ ਗਰੁੱਪ ਨੇ ਪਿਛਲੇ ਸਾਲ ਦਸੰਬਰ 'ਚ ਆਪਣੀ ਕਾਰਮਾਈਕਲ ਖਾਨ ਤੋਂ ਕੋਲੇ ਦੀ ਪਹਿਲੀ ਖੇਪ ਭੇਜੀ ਸੀ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਅਡਾਨੀ ਇੰਟਰਪ੍ਰਾਈਜ਼ ਦੀ ਕੋਲ ਇੰਡੀਆ ਦੇ ਦੋ ਈ-ਟੈਂਡਰਾਂ 'ਤੇ ਨਜ਼ਰ ਹੈ, ਇਸ ਟੈਂਡਰ ਲਈ ਮੰਗਲਵਾਰ ਤੱਕ 60 ਲੱਖ ਟਨ ਦੀ ਬੋਲੀ ਜਮ੍ਹਾ ਕੀਤੀ ਜਾਣੀ ਹੈ।
ਹਾਲਾਂਕਿ ਅਡਾਨੀ ਇੰਟਰਪ੍ਰਾਈਜਿਜ਼ ਅਤੇ ਕੋਲ ਇੰਡੀਆ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕੋਲ ਇੰਡੀਆ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਕੋਲੇ ਦੀ ਦਰਾਮਦ ਲਈ ਹੁਣ ਤੱਕ ਜੋ ਬੋਲੀ ਪ੍ਰਾਪਤ ਹੋਈ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਲਈ ਕੋਲ ਇੰਡੀਆ ਦੇ ਬੋਰਡ ਦੀ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਚਲ ਰਹੀ ਹੈ।
ਇਹ ਵੀ ਪੜ੍ਹੋ : ਦਵਾਈਆਂ 'ਤੇ ਸਰਕਾਰ ਦਾ ਵੱਡਾ ਫੈਸਲਾ, NPPA ਨੇ 84 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।