ਦੇਸ਼ ''ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਦੋਪਹੀਆ ਵਾਹਨ ਬਣਿਆ ਐਕਟੀਵਾ

Wednesday, Oct 17, 2018 - 06:45 PM (IST)

ਦੇਸ਼ ''ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਦੋਪਹੀਆ ਵਾਹਨ ਬਣਿਆ ਐਕਟੀਵਾ

ਮੁੰਬਈ—ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਦੇ ਐਕਟੀਵਾ ਸਕੂਟੀ ਦੀ ਵਿਕਰੀ ਬੁੱਧਵਾਰ ਨੂੰ ਦੋ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ। ਇਸ ਦੇ ਨਾਲ ਹੀ ਐਕਟੀਵਾ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਦੋਪਹੀਆ ਗੱਡੀ ਬਣ ਗਈ ਹੈ। ਉਸ ਨੇ ਇਸ ਮਾਮਲੇ 'ਚ ਹੀਰੋ ਮੋਟਰਕਾਰਪ ਦੇ ਸਪਲੈਂਡਰ ਨੂੰ ਪਛਾੜ ਦਿੱਤਾ ਹੈ। ਇਹ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਦੋਪਹੀਆ ਵਾਹਨ ਬਣ ਗਿਆ ਹੈ।

PunjabKesari

ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਅਸੀਂ ਅੱਜ (ਬੁੱਧਵਾਰ) ਦੋ ਕਰੋੜ ਐਕਟੀਵਾ ਦੀ ਵਿਕਰੀ ਦੇ ਅੰਕੜੇ ਨੂੰ ਛੂਹ ਲਿਆ ਹੈ।  ਸਾਨੂੰ ਪਹਿਲੇ ਇਕ ਕਰੋੜ ਤੱਕ ਪਹੁੰਚਣ 'ਚ 15 ਸਾਲ ਦਾ ਸਮਾਂ ਲੱਗਿਆ ਪਰ ਦੂਜੇ ਇਕ ਕਰੋੜ ਦੇ ਅੰਕੜੇ ਨੂੰ ਅਸੀਂ ਸਿਰਫ ਤਿੰਨ ਸਾਲਾਂ 'ਚ ਪੂਰੀ ਕਰ ਲਿਆ। ਐੱਚ.ਐੱਮ.ਐੱਸ.ਆਈ. ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਮਿਨੋਰੂ ਕਾਤੁ ਨੇ ਕਿਹਾ ਕਿ ਲਗਾਤਾਰ 18 ਸਾਲ ਤੱਕ ਵਾਹਨਾਂ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਕਾਰਨ ਇਹ ਸਫਲਤਾ ਹਾਸਲ ਹੋ ਸਕੀ ਹੈ। ਕੰਪਨੀ ਹੁਣ ਤੱਕ ਇਸ ਵਾਹਨ ਦੇ ਪੰਜ ਵਰਜ਼ਨ ਬਾਜ਼ਾਰ 'ਚ ਪੇਸ਼ ਕਰ ਚੁੱਕੀ ਹੈ।  

PunjabKesari


Related News