ਖ਼ਾਤਾਧਾਰਕਾਂ ਨੂੰ ਵੱਡਾ ਝਟਕਾ, ਸਰਕਾਰ ਨੇ ਬੰਦ ਕੀਤੇ 11 ਕਰੋੜ Jan Dhan Accounts

Saturday, Jan 25, 2025 - 05:25 PM (IST)

ਖ਼ਾਤਾਧਾਰਕਾਂ ਨੂੰ ਵੱਡਾ ਝਟਕਾ, ਸਰਕਾਰ ਨੇ ਬੰਦ ਕੀਤੇ 11 ਕਰੋੜ Jan Dhan Accounts

ਨਵੀਂ ਦਿੱਲੀ : ਪ੍ਰਧਾਨ ਮੰਤਰੀ ਜਨ ਧਨ ਯੋਜਨਾ(PMJDY) ਦੇ ਤਹਿਤ ਦੇਸ਼ ਭਰ ਵਿੱਚ ਖੋਲ੍ਹੇ ਗਏ ਖ਼ਾਤਿਆਂ ਵਿਚੋਂ ਹਰ ਪੰਜਵਾਂ ਖਾਤਾ ਦਸੰਬਰ 2024 ਤੱਕ ਅਯੋਗ ਪਾਇਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਬਿਨਾਂ ਕਿਸੇ ਟਰਾਂਜੈਕਸ਼ਨ ਦੇ ਲਗਭਗ 11 ਕਰੋੜ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸਥਿਤੀ ਵਿੱਤ ਮੰਤਰਾਲੇ ਵਲੋਂ ਬੰਦ ਖ਼ਾਤਿਆਂ ਨੂੰ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਣੀ ਹੋਈ ਹੈ।

ਇਹ ਵੀ ਪੜ੍ਹੋ :      ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ! ਸਸਤਾ ਹੋਇਆ ਅਮੂਲ ਦੁੱਧ , ਜਾਣੋ ਕਿੰਨੇ ਘਟੇ ਭਾਅ

ਬੈਂਕ ਖਾਤਿਆਂ ਨੂੰ ਅਕਿਰਿਆਸ਼ੀਲ ਮੰਨਿਆ ਜਾਂਦਾ ਹੈ ਜਦੋਂ ਖ਼ਾਤਾਧਾਰਕਾਂ ਵਲੋਂ ਲਗਾਤਾਰ 24 ਮਹੀਨਿਆਂ ਲਈ ਕੋਈ ਲੈਣ-ਦੇਣ ਨਹੀਂ ਹੁੰਦਾ। ਮਾਰਚ 2024 ਵਿਚ ਅਕਿਰਿਆਸ਼ੀਲ ਅਕਾਉਂਟਸ ਦੀ ਗਿਣਤੀ 19% ਸੀ, ਜੋ ਕਿ ਦਸੰਬਰ 2024 ਵਿਚ 21% ਹੋ ਗਈ ਸੀ।

ਬੈਂਕ ਆਫ਼ ਬੜੌਦਾ ਵਿਚ ਸਭ ਤੋਂ ਵੱਧ ਅਕਿਰਿਆਸ਼ੀਲ ਖਾਤੇ

BOB ਦੇ ਬੈਂਕ ਦੇ 2.9 ਕਰੋੜ ਅਕਿਰਿਆਸ਼ੀਲ ਖ਼ਾਤੇ ਹਨ, ਜਿਹੜੇ ਕਿ ਕਿਸੇ ਵੀ ਹੋਰ ਬੈਂਕ ਦੇ ਮੁਕਾਬਲੇ ਸਭ ਤੋਂ ਵੱਧ ਹਨ।
ਪੰਜਾਬ ਨੈਸ਼ਨਲ ਬੈਂਕ ਵਿੱਚ 2 ਕਰੋੜ, ਸਟੇਟ ਬੈਂਕ ਵਿਚ 1.8 ਕਰੋੜ ਅਤੇ ਬੈਂਕ ਆਫ਼ ਇੰਡੀਆ ਵਿਚ 1.26 ਕਰੋੜ ਖ਼ਾਤੇ ਅਕਿਰਿਆਸ਼ੀਲ ਹਨ।

ਇਹ ਵੀ ਪੜ੍ਹੋ :      ਕਾਰ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਲਾਗੂ ਹੋਣ ਜਾ ਰਹੇ ਹਨ ਨਵੇਂ ਨਿਯਮ

ਜਨ ਧਨ ਖਾਤਿਆਂ ਵਿੱਚ ਜਮ੍ਹਾਂ ਰਕਮਾਂ ਦੀ ਸਥਿਤੀ

ਅਗਸਤ 2024 ਤੱਕ ਜਨ ਧਨ ਖਾਤਿਆਂ ਵਿੱਚ ਕੁੱਲ ਜਮ੍ਹਾਂ ਰਕਮ 2.31 ਲੱਖ ਕਰੋੜ ਰੁਪਏ ਸੀ, ਅਤੇ ਪ੍ਰਤੀ ਖਾਤਾ ਔਸਤ ਜਮ੍ਹਾ 4,352 ਰੁਪਏ ਸੀ। ਜ਼ਿਆਦਾਤਰ ਖਾਤਿਆਂ ਦੀ ਵਰਤੋਂ ਸਿੱਧੀ ਨਕਦ ਟ੍ਰਾਂਸਫਰ (DBT) ਰਾਹੀਂ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :      ਬਿਲਡਰ ਨੂੰ ਗਲਤੀ ਪਈ ਭਾਰੀ , Home buyer ਨੂੰ ਮੁਆਵਜ਼ੇ 'ਚ ਮਿਲਣਗੇ 2.26 ਕਰੋੜ ਰੁਪਏ

ਜਨਤਕ ਖੇਤਰ ਦੇ ਬੈਂਕਾਂ ਦੀਆਂ ਪ੍ਰਾਪਤੀਆਂ

ਯੂਕੋ ਬੈਂਕ ਨੇ ਇਸ ਦੇ ਸਾਲਾਨਾ ਟੀਚੇ ਦਾ 110% ਹਾਸਲ ਕਰਦੇ ਹੋਏ 10 ਲੱਖ ਨਵੇਂ ਖਾਤੇ ਖੋਲ੍ਹੇ।
ਪੰਜਾਬ ਨੈਸ਼ਨਲ ਬੈਂਕ ਨੇ 41 ਲੱਖ ਖਾਤਿਆਂ ਨੂੰ ਖੋਲ੍ਹ ਕੇ 98% ਟੀਚਾ ਪੂਰਾ ਕਰ ਲਿਆ।
ਬੈਂਕ ਬੜੌਦਾ ਨੇ 29.5 ਲੱਖ ਖ਼ਾਤੇ ਖੋਲ੍ਹ ਕੇ 89% ਟੀਚਾ ਪ੍ਰਾਪਤ ਕੀਤਾ।
ਸਟੇਟ ਬੈਂਕ ਆਫ਼ ਇੰਡੀਆ ਨੇ 66 ਲੱਖ ਖਾਤਿਆਂ ਨੂੰ ਖੋਲ੍ਹ ਕੇ 86% ਟੀਚਾ ਪ੍ਰਾਪਤ ਕਰ ਲਿਆ।

ਇਹ ਵੀ ਪੜ੍ਹੋ :      ਹੁਣੇ ਤੋਂ ਕਰ ਲਓ ਪਲਾਨਿੰਗ, ਫਰਵਰੀ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ!

ਚੁਣੌਤੀਆਂ ਅਤੇ ਅੱਗੇ ਦਾ ਰਸਤਾ

ਮਾਹਰ ਕਹਿੰਦੇ ਹਨ ਕਿ ਜਨ ਧਨ ਯੋਜਨਾ ਨੇ ਕਮਜ਼ੋਰ ਵਰਗ ਨੂੰ ਵਿੱਤੀ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਹਾਲਾਂਕਿ, ਇਹਨਾਂ ਨਿਯਮਾਂ ਦੇ ਜ਼ਰੀਏ, ਹੋਰ ਵਿੱਤੀ ਉਤਪਾਦਾਂ ਜਿਵੇਂ ਕਿ ਬੀਮਾ, ਬਚਤ ਯੋਜਨਾਵਾਂ, ਅਤੇ ਨਿਵੇਸ਼ ਚੋਣਾਂ ਵਰਗੇ ਤੱਕ ਪਹੁੰਚ ਵਧਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ :      Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News