DRHP ਤੋਂ ਖ਼ੁਲਾਸਾ, LIC ਕੋਲ ਲਾਵਾਰਿਸ ਪਏ ਹਨ 21539 ਕਰੋੜ ਰੁਪਏ
Thursday, Feb 17, 2022 - 12:20 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਐੱਲ. ਆਈ. ਸੀ. ਆਈ. ਪੀ. ਓ. ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਦੇਸ਼ ਦੇ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਸੇਬੀ ਕੋਲ ਆਈ. ਪੀ. ਓ. ਲਈ ਸ਼ੁਰੂਆਤੀ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਹਨ। ਆਈ. ਪੀ. ਓ. ਲਈ ਦਾਇਰ ਕੀਤੇ ਗਏ ਡਰਾਫਟ ਰੈੱਡ ਹੇਰਿੰਗ ਪ੍ਰਾਸਪੈਕਟਸ ਯਾਨੀ ਡੀ. ਆਰ. ਐੱਚ. ਪੀ. ਮੁਤਾਬਕ ਸਤੰਬਰ 2021 ਤੱਕ ਐੱਲ. ਆਈ. ਸੀ. ਕੋਲ 21,539 ਕਰੋੜ ਰੁਪਏ ਲਾਵਾਰਿਸ ਪਏ ਹਨ। ਇਸ ’ਚ ਬਕਾਇਆ ਅਨਕਲੇਮਡ ਅਮਾਊਂਟ ’ਤੇ ਕਮਾਇਆ ਗਿਆ ਵਿਆਜ ਵੀ ਸ਼ਾਮਲ ਹੈ।
ਐੱਲ. ਆਈ. ਸੀ. ਵਲੋਂ ਦਾਇਰ ਡੀ. ਆਰ. ਐੱਚ. ਪੀ. ’ਚ ਖੁਲਾਸਾ ਹੋਇਆ ਕਿ ਮਾਰਚ 2021 ਦੇ ਅਖੀਰ ’ਚ ਅਨਕਲੇਮਡ ਅਮਾਊਂਟ 18,495 ਕਰੋੜ ਰੁਪਏ ਅਤੇ ਮਾਰਚ 2020 ਦੇ ਅਖੀਰ ’ਚ 16,052.65 ਕਰੋੜ ਸੀ ਜਦ ਕਿ ਮਾਰਚ 2019 ਦੇ ਅਖੀਰ ’ਚ ਕੁੱਲ ਅਨਕਲੇਮਡ ਅਮਾਊਂਟ 13,843.70 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਰੁਜ਼ਗਾਰ ਤੇ ਕਾਰੋਬਾਰ ਸੰਕਟ ਮਗਰੋਂ ਹੁਣ 'ਸੋਨਾ' ਨਿਲਾਮ ਹੋਣ ਦੇ ਕੰਢੇ
ਹਰੇਕ ਇੰਸ਼ੋਰੈਂਸ ਕੰਪਨੀ ਨੂੰ ਆਪਣੀਆਂ ਸਬੰਧਤ ਵੈੱਬਸਾਈਟਾਂ ’ਤੇ 1000 ਰੁਪਏ ਜਾਂ ਉਸ ਤੋਂ ਵੱਧ ਦੇ ਕਿਸੇ ਵੀ ਅਨਕਲੇਮਡ ਅਮਾਊਂਟ ਬਾਰੇ ਜਾਣਕਾਰੀ ਪ੍ਰਦਰਸ਼ਿਤ ਕਰਨ ਦੀ ਲੋੜ ਹੁੰਦੀ ਹੈ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਿਟੀ ਆਫ ਇੰਡੀਆ (ਇਰਡਾ) ਵਲੋਂ ਅਨਕਲੇਮਡ ਅਮਾਊਂਟ ਸਰਕੂਲਰ, ਦਾਅਵਾ ਨਾ ਕੀਤੀ ਗਈ ਰਕਮ ਦੀ ਪੇਮੈਂਟ ਦੇ ਤਰੀਕੇ, ਪਾਲਿਸੀਧਾਰਕਾਂ ਨੂੰ ਸੰਚਾਰ, ਅਕਾਊਂਟਿੰਗ , ਨਿਵੇਸ਼ ਆਮਦਨ ਦੀ ਵਰਤੋਂ ਆਦਿ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਨਿਰਧਾਰਤ ਕਰਦਾ ਹੈ।
10 ਮਾਰਚ ਨੂੰ ਖੁੱਲ ਸਕਦੈ ਐੱਲ. ਆਈ. ਸੀ. ਦਾ ਆਈ. ਪੀ. ਓ.
ਐੱਲ. ਆਈ. ਸੀ. ਦਾ ਆਈ. ਪੀ. ਓ. 10 ਮਾਰਚ ਨੂੰ ਖੁੱਲ ਸਕਦਾ ਹੈ। 14 ਮਾਰਚ ਤੱਕ ਇਸ ਨੂੰ ਸਬਸਕ੍ਰਾਈਬ ਕਰਨ ਦਾ ਸਮਾਂ ਰਹੇਗਾ। ਹਾਲਾਂਕਿ ਹਾਲੇ ਸਰਕਾਰ ਨੇ ਐੱਲ. ਆਈ. ਸੀ. ਦੇ ਆਈ. ਪੀ. ਓ. ਖੁੱਲ੍ਹਣ ਦੀ ਮਿਤੀ ਦਾ ਰਸਮੀ ਐਲਾਨ ਨਹੀਂ ਕੀਤਾ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਦਾ ਜਾਰੀ ਮੁੱਲ 2000-2100 ਰੁਪਏ ਹੋ ਸਕਦਾ ਹੈ। ਐੱਲ. ਆਈ. ਸੀ. ਦੇ ਇਸ਼ੂ ਦਾ ਸਾਈਜ਼ 65,000 ਕਰੋੜ ਰੁਪਏ ਹੋ ਸਕਦਾ ਹੈ। ਸਰਕਾਰ ਨੇ 13 ਫਰਵਰੀ ਨੂੰ ਐੱਲ. ਆਈ. ਸੀ. ਦਾ ਡਰਾਫਟ ਪੇਪਰ ਜਮ੍ਹਾ ਕੀਤਾ ਸੀ। ਸਰਕਾਰ ਨੇ ਕਿਹਾ ਕਿ ਇਨਵੈਸਟਰਸ ਨਾਲ ਰੋਡ ਸ਼ੋਅ ਤੋਂ ਬਾਅਦ ਵੈਲਿਊਏਸ਼ਨ ’ਤੇ ਫੈਸਲਾ ਲਿਆ ਜਾਵੇਗਾ ਅਤੇ ਇਸ ਦੀ ਲਿਸਟਿੰਗ ਮਾਰਚ 2022 ’ਚ ਪੁੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ: ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਮਿਲੇਗਾ ਜਾਮ ਤੋਂ ਛੁਟਕਾਰਾ, ਫਾਸਟੈਗ ਰਾਹੀਂ ਵੀ ਜਮ੍ਹਾ ਹੋਵੇਗਾ ਗ੍ਰੀਨ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।