ਅਮਰੀਕੀ ਬਾਜ਼ਾਰ ''ਚ ਤੇਜ਼ੀ ਦੇ ਬਾਵਜੂਦ ਟੈਸਲਾ ਦੇ ਸ਼ੇਅਰਾਂ ''ਚ ਆਈ 5 ਫ਼ੀਸਦੀ ਗਿਰਾਵਟ
Tuesday, Oct 31, 2023 - 01:17 PM (IST)
ਬਿਜ਼ਨੈੱਸ ਡੈਸਕ— ਤਿੰਨ ਦਿਨ ਲਗਾਤਾਰ ਡਿੱਗਣ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਚੰਗੇ ਵਾਧੇ ਨਾਲ ਬੰਦ ਹੋਇਆ। ਡਾਓ ਜੋਂਸ 511 ਅੰਕ (1.58 ਫ਼ੀਸਦੀ) ਉੱਪਰ ਚੜ੍ਹ ਕੇ ਬੰਦ ਹੋਇਆ, ਜੋ ਕਿ 2 ਜੂਨ ਤੋਂ ਬਾਅਦ ਦਾ ਸਭ ਤੋਂ ਵਧੀਆ ਸੈਸ਼ਨ ਸੀ। S&P 500 1.2 ਫ਼ੀਸਦੀ ਦੀ ਛਾਲ ਮਾਰ ਕੇ 4,166.82 'ਤੇ ਬੰਦ ਹੋਇਆ। ਇਹ ਅਗਸਤ ਤੋਂ ਬਾਅਦ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਨੈਸਡੈਕ ਵੀ 147 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਅਮਰੀਕੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਬਾਵਜੂਦ ਸੋਮਵਾਰ ਨੂੰ ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਦੇ ਸ਼ੇਅਰਾਂ ਵਿੱਚ 5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਕਿਉਂਕਿ ਇਸ ਦੇ ਬੈਟਰੀ ਪਾਰਟਨਰ ਪੈਨਾਸੋਨਿਕ ਨੇ ਇਕ ਵਾਰ ਫਿਰ ਇਲੈਕਟ੍ਰਿਕ ਵਾਹਨਾਂ ਦੀ ਮੰਗ ਘਟਣ ਦਾ ਡਰ ਜ਼ਾਹਰ ਕੀਤਾ ਹੈ। ਅਮਰੀਕਾ ਦੀ 10-ਸਾਲ ਦੀ ਬਾਂਡ ਯੀਲਡ ਪਿਛਲੇ ਹਫ਼ਤੇ 5 ਹਫ਼ਤੇ ਹੋ ਗਈ ਸੀ, ਵਿਚਕਾਰ ਇਹ 4.8 ਫ਼ੀਸਦੀ ਤੱਕ ਖਿਸਕ ਗਈ ਸੀ ਪਰ ਇੱਕ ਵਾਰ ਫਿਰ ਇਹ ਵਧ ਕੇ 4.9 ਫ਼ੀਸਦੀ 'ਤੇ ਆ ਗਈ ਹੈ।
ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8