ਚੱਲ ਰਹੇ ਕੇਸ ਦੇ ਬਾਵਜੂਦ ਪਰਿਵਾਰ ਨੇ ਨਾਬਾਲਗਾ ਦਾ ਕਰਵਾਇਆ ਵਿਆਹ, ਵਕੀਲ ਨੇ ਖ਼ੁਦ ਕਰਵਾਈ FIR

Monday, Oct 21, 2024 - 07:32 PM (IST)

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਪੁਲਸ ਥਾਣਾ ਵਿਖੇ ਜ਼ਬਰ ਜਨਾਹ ਪੀੜਤ ਨਾਬਾਲਗ ਕੁੜੀ ਦਾ ਵਿਆਹ ਕਰਨ ਦੇ ਕਥਿਤ ਦੋਸ਼ ਹੇਠ ਪੀੜਤਾ ਦੇ ਪਿਤਾ ਗੁਰਮੁਖ ਸਿੰਘ ਵਾਸੀ ਨੂਰਪੁਰ ਮੰਡ, ਭੂਆ ਸੁਖਵਿੰਦਰ ਕੌਰ ਵਾਸੀ ਮਾਛੀਵਾੜਾ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਸ ਮਾਮਲੇ ਸਬੰਧੀ ਐਡਵੋਕੇਟ ਦੀਪਕ ਸਲੂਜਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਨਾਬਾਲਗ ਕੁੜੀ ਮੀਨਾ ਕੁਮਾਰੀ (ਕਾਲਪਨਿਕ ਨਾਂ) ਨਾਲ ਜ਼ਬਰ ਜਨਾਹ ਕਰਨ ਦੇ ਕਥਿਤ ਦੋਸ਼ ਹੇਠ ਮਾਛੀਵਾੜਾ ਪੁਲਸ ਨੇ ਸੰਨ 2022 ਵਿਚ ਇੱਕ ਮਾਮਲਾ ਦਰਜ ਕੀਤਾ ਸੀ ਜਿਸ ਦੀ ਸੁਣਵਾਈ ਕੋਰਟ ਵਿਚ ਚੱਲ ਰਹੀ ਹੈ। ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਸਮੇਂ ਕੁੜੀ ਦੀ ਉਮਰ 14-15 ਸਾਲ ਦੱਸੀ ਗਈ ਸੀ ਜੋ ਕਿ ਹੁਣ 16 ਸਾਲ ਹੈ। 

ਇਹ ਵੀ ਪੜ੍ਹੋ- ਘਰ ਦੇ ਨਵੇਂ 'ਚਿਰਾਗ' ਨੂੰ ਦੇਖਣ ਹਸਪਤਾਲ ਗਏ ਪਿਓ-ਪੁੱਤ 'ਤੇ ਵਰ੍ਹਿਆ ਗੋ.ਲ਼ੀਆਂ ਦਾ ਮੀਂਹ, ਦੋਵਾਂ ਦੀ ਹੋਈ ਦਰਦਨਾਕ ਮੌਤ

ਜ਼ਬਰ ਜਨਾਹ ਦੀ ਪੀੜਤਾ ਨੂੰ ਮਾਣਯੋਗ ਅਦਾਲਤ ਵਲੋਂ 4 ਲੱਖ ਰੁਪਏ ਦਾ ਮੁਆਵਜ਼ਾ ਵੀ ਪਾਸ ਹੋਇਆ ਹੈ। ਸ਼ਿਕਾਇਤਕਰਤਾ ਐਡਵੋਕੇਟ ਦੀਪਕ ਸਲੂਜਾ ਅਨੁਸਾਰ ਪੀੜਤ ਲੜਕੀ ਦੇ ਪਰਿਵਾਰਕ ਮੈਂਬਰ, ਜਿਸ ਵਿਚ ਉਸ ਦਾ ਪਿਤਾ ਤੇ ਭੂਆ ਸ਼ਾਮਲ ਹਨ, ਉਸ ਦੇ ਕੋਲ ਆਏ, ਜਿਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ 1.50 ਲੱਖ ਰੁਪਏ ਮਿਲਿਆ ਹੈ ਜਦਕਿ ਬਾਕੀ ਰਾਸ਼ੀ ਅਜੇ ਤੱਕ ਨਹੀਂ ਮਿਲੀ ਤੇ ਐਡਵੋਕੇਟ ਨੇ ਇਸ ਸਬੰਧੀ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਅਮਲ ਵਿਚ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। 

ਸ਼ਿਕਾਇਤਕਰਤਾ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਾਬਾਲਗ ਲੜਕੀ ਦਾ ਅੰਬਾਲੇ ਵਿਆਹ ਕਰ ਦਿੱਤਾ ਹੈ ਜਿਸ ਦੀਆਂ ਉਨ੍ਹਾਂ ਫੋਟੋਆਂ ਵੀ ਦਿਖਾਈਆਂ। ਸ਼ਿਕਾਇਤਕਰਤਾ ਅਨੁਸਾਰ ਪੀੜਤ ਲੜਕੀ ਦੀ ਭੂਆ ਤੇ ਪਿਤਾ ਨੇ ਨਾਬਾਲਗ ਲੜਕੀ ਦਾ ਵਿਆਹ ਕਰਕੇ ਅਪਰਾਧ ਕੀਤਾ ਹੈ ਕਿਉਂਕਿ ਉਸ ਲੜਕੀ ਦਾ ਅਦਾਲਤ ਦੇ ਹੁਕਮਾਂ 'ਤੇ ਜ਼ਬਰ ਜਨਾਹ ਤੋਂ ਬਾਅਦ ਗਰਭਪਾਤ ਹੋਇਆ ਸੀ ਜੋ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਹੈ। ਇਸ ਪਰਿਵਾਰ ਨੇ ਨਾਬਾਲਗ ਲੜਕੀ ਦਾ ਵਿਆਹ ਕਰ ਕੇ ਅਦਾਲਤ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।  

ਇਹ ਵੀ ਪੜ੍ਹੋ- ਕਲਯੁਗੀ ਪੁੱਤ ਦੀ ਕਰਤੂਤ ; ਆਪਣੀ ਮਾਂ ਦਾ ਬੇਰਹਿਮੀ ਨਾਲ ਕੀਤਾ ਕ.ਤਲ, ਫ਼ਿਰ ਘਰ ਨੂੰ ਤਾਲਾ ਲਾ ਕੇ ਹੋਇਆ ਫ਼ਰਾਰ

ਸ਼ਿਕਾਇਤਕਰਤਾ ਐਡਵੋਕੇਟ ਨੇ ਜਤਾਇਆ ਸ਼ੱਕ ; ਕੁੜੀ ਨੂੰ ਵੇਚਿਆ ਜਾਂ ਮਾਰਿਆ ਗਿਆ ਹੈ...
ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਐਡਵੋਕੇਟ ਦੀਪਕ ਸਲੂਜਾ ਨੇ ਕਿਹਾ ਕਿ ਜ਼ਬਰ ਜਨਾਹ ਦੀ ਪੀੜਤ ਨਾਬਾਲਗ ਲੜਕੀ ਬਾਰੇ ਜੋ ਪਰਿਵਾਰਕ ਮੈਂਬਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਸ ਦਾ ਵਿਆਹ ਕਰ ਦਿੱਤਾ ਗਿਆ ਹੈ, ਉਸ ਪ੍ਰਤੀ ਵੀ ਉਸ ਨੂੰ ਸ਼ੰਕਾ ਹੈ ਕਿ ਪਰਿਵਾਰ ਨੇ ਜਾਂ ਤਾਂ ਉਸ ਨੂੰ ਵੇਚ ਦਿੱਤਾ ਹੈ ਜਾਂ ਮਾਰ ਦਿੱਤਾ ਹੈ। ਸ਼ਿਕਾਇਤਕਰਤਾ ਅਨੁਸਾਰ ਪਰਿਵਾਰ ਵਲੋਂ ਜਿਸ ਗੁਰਦੁਆਰਾ ਸਾਹਿਬ ਵਿਚ ਨਾਬਾਲਗ ਲੜਕੀ ਦੇ ਵਿਆਹ ਬਾਰੇ ਦੱਸਿਆ, ਪੁਲਸ ਨੇ ਉੱਥੇ ਵੀ ਜਾਂਚ ਕੀਤੀ ਜਿੱਥੇ ਕਿ ਗੁਰੂ ਘਰ ਦੇ ਰਿਕਾਰਡ ਅਨੁਸਾਰ ਕੋਈ ਵਿਆਹ ਨਹੀਂ ਹੋਇਆ। ਸ਼ਿਕਾਇਤਕਰਤਾ ਨੇ ਇਹ ਵੀ ਮੰਗ ਕੀਤੀ ਕਿ ਨਾਬਾਲਗ ਲੜਕੀ ਦੀ ਤਲਾਸ਼ ਕਰ ਉਸ ਨੂੰ ਗਾਰਡੀਅਨ ਤੌਰ ’ਤੇ ਨਿਯੁਕਤ ਕੀਤਾ ਜਾਵੇ ਤਾਂ ਜੋ ਉਹ ਮਾਨਸਿਕ ਤੌਰ ’ਤੇ ਕਮਜ਼ੋਰ ਲੜਕੀ ਦੀ ਦੇਖਭਾਲ ਕਰ ਸਕੇ।

ਇਹ ਵੀ ਪੜ੍ਹੋ- ਘਰੋਂ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਖੇਤਾਂ 'ਚ ਕੰਮ ਕਰਦੇ ਸਮੇਂ ਆਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News