ACC ਦੇ ਮੁਨਾਫੇ ''ਚ 38.3 ਫੀਸਦੀ ਦਾ ਵਾਧਾ

04/24/2019 3:31:24 AM

ਨਵੀਂ ਦਿੱਲੀ—ਸਾਲ 2020 ਦੀ ਪਹਿਲੀ ਤਿਮਾਹੀ 'ਚ ਏ.ਸੀ.ਸੀ. ਦਾ ਮੁਨਾਫਾ 38.3 ਫੀਸਦੀ ਵਧ ਕੇ 346 ਕਰੋੜ ਰੁਪਏ ਰਿਹਾ ਹੈ। ਸਾਲ 2019 ਦੀ ਪਹਿਲੀ ਤਿਮਾਹੀ 'ਚ ਏ.ਸੀ.ਸੀ. ਦਾ ਮੁਨਾਫਾ 250.1 ਕਰੋੜ ਰੁਪਏ ਰਿਹਾ ਸੀ। 
ਸਾਲ 2020 ਦੀ ਪਹਿਲੀ ਤਿਮਾਹੀ 'ਚ ਏ.ਸੀ.ਸੀ. ਦੀ ਆਮਦਨ 8.1 ਫੀਸਦੀ ਵਧ ਕੇ 3,919.1 ਕਰੋੜ ਰੁਪਏ ਰਹੀ ਹੈ। ਸਾਲ 2019 ਦੀ ਪਹਿਲੀ ਤਿਮਾਹੀ 'ਚ ਏ.ਸੀ.ਸੀ. ਦੀ ਆਮਦਨ 3,624.6 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਏ.ਸੀ.ਸੀ. ਦਾ ਐਬਿਟਡਾ ਮਾਰਜਨ 13.56 ਫੀਸਦੀ ਤੋਂ ਵਧ ਕੇ 13.57 ਫੀਸਦੀ ਰਿਹਾ ਹੈ। ਉੱਧਰ ਕੰਪਨੀ ਦਾ ਐਬਿਟਡਾ 491.3 ਕਰੋੜ ਰੁਪਏ ਤੋਂ ਵਧ ਕੇ 531.8 ਕਰੋੜ ਰੁਪਏ ਰਿਹਾ ਹੈ।


Aarti dhillon

Content Editor

Related News