ਲਗਭਗ 73 ਫੀਸਦੀ ਭਾਰਤੀ ‘ਸਨੈਕਸ’ ਦੀ ਇਨਗ੍ਰੀਡੀਐਂਟਸ, ਨਿਊਟ੍ਰੀਸ਼ਨ ਵੈਲਿਊ ਪੜ੍ਹਦੇ ਹਨ : ਰਿਪੋਰਟ
Monday, Jul 08, 2024 - 11:44 AM (IST)
ਨਵੀਂ ਦਿੱਲੀ (ਭਾਸ਼ਾ) - ਲਗਭਗ 73 ਫੀਸਦੀ ਭਾਰਤੀ ਕਿਸੇ ਵੀ ਸਨੈਕਸ (ਨਾਸ਼ਤਾ) ਨੂੰ ਖਰੀਦਣ ਤੋਂ ਪਹਿਲਾਂ ਇਨਗ੍ਰੀਡੀਐਂਟਸ ਅਤੇ ਨਿਊਟ੍ਰੀਸ਼ਨ ਵੈਲਿਊ ਨੂੰ ਪੜ੍ਹਦੇ ਹਨ। ਇਕ ਸਰਵੇ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਭਾਰਤੀ ਸਨੈਕਸ ਖਾਂਧੇ ਸਮੇਂ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ।
ਦੇਸ਼ ਭਰ ’ਚ 6,000 ਤੋਂ ਜ਼ਿਆਦਾ ਲੋਕਾਂ ਦੇ ਸਰਵੇ ਦੇ ਆਧਾਰ ’ਤੇ ਐਤਵਾਰ ਨੂੰ ਜਾਰੀ ਕੀਤੀ ‘ਹੈਲਦੀ ਸਨੈਕਿੰਗ ਰਿਪੋਰਟ 2024’ ’ਚ ਖਪਤ ਦੇ ਰੁਝਾਨਾਂ ਦੀ ਪੜਤਾਲ ਕੀਤੀ ਗਈ ਹੈ। ਸਨੈਕਿੰਗ ਬ੍ਰਾਂਡ ਫਾਰਮੂਲੇ ਦੀ ਇਹ ਰਿਪੋਰਟ ਖੁਰਾਕੀ ਪਦਾਰਥਾਂ ’ਚ ਮਿਲਾਵਟ ਦੇ ਵਧਦੇ ਮਾਮਲਿਆਂ ’ਚ ਜਾਰੀ ਕੀਤੀ ਗਈ ਹੈ। ਰਿਪੋਰਟ ਅਨੁਸਾਰ ਖਪਤਕਾਰ ਹੁਣ ਸੁਚੇਤ ਹਨ ਅਤੇ ਉਹ ਸੰਭਾਵਿਕ ਨੁਕਸਾਨਦਾਇਕ ਪਦਾਰਥਾਂ ਲਈ ਖੁਰਾਕੀ ਪੈਕੇਟ ਦੀ ਜਾਂਚ ਕਰਦੇ ਹਨ, ਇਸ ਲਈ 10 ’ਚ 9 ਉੱਤਰਦਾਤਿਆਂ ਨੇ ਸਨੈਕਸ ਲਈ ਤੰਦਰੁਸਤ ਬਦਲ ਲੱਭਣ ਦੀ ਕੋਸ਼ਿਸ਼ ਕੀਤੀ।
ਹੁਣ ਲੱਗਭੱਗ 60 ਫੀਸਦੀ ਭਾਰਤੀ ਮੇਵੇ, ਬੀਜ ਅਤੇ ਸਾਬਤ ਅਨਾਜ ਵਰਗੇ ਪੌਸ਼ਟਿਕ ਤੱਤਾਂ ਵਾਲੇ ਕੁਦਰਤੀ ਉਤਪਾਦਾਂ ਦਾ ਬਦਲ ਚੁਣ ਰਹੇ ਹਨ। ਮਖਾਣਾ ਅਤੇ ਸੁੱਕੇ ਮੇਵੇ ਤੰਦਰੁਸਤ ਸਨੈਕਿੰਗ ਸੈਕਟਰ ’ਚ ਸਭ ਤੋਂ ਮੋਹਰੀ ਬਣ ਕੇ ਉੱਭਰੇ ਹਨ ਅਤੇ 67 ਫੀਸਦੀ ਭਾਰਤੀ ਇਸ ਪਾਲਣ ਵਾਲੇ ਤੱਤਾਂ ਨਾਲ ਭਰਪੂਰ ਖੁਰਾਕੀ ਪਦਾਰਥਾਂ ਨੂੰ ਪਸੰਦ ਕਰਦੇ ਹਨ। ਭਾਰਤ ’ਚ ਮਖਾਣਿਆਂ ਦੀ ਵੱਧਦੀ ਲੋਕਪ੍ਰਿਅਤਾ ਦਾ ਇਕ ਪ੍ਰਮਾਣ ਇਹ ਹੈ ਕਿ ਜ਼ਿਆਦਾਤਰ ਨੌਜਵਾਨਾਂ ਨੇ ਇਸ ਨੂੰ ਆਪਣਾ ਭਰੋਸੇਮੰਦ ਨਾਸ਼ਤਾ ਦੱਸਿਆ ਹੈ।