ABB ਇੰਡੀਆ ਕੋਲ 10,028 ਕਰੋੜ ਦੇ ਆਰਡਰ ਹੋਣਗੇ : MD

Sunday, Feb 12, 2023 - 10:19 AM (IST)

ABB ਇੰਡੀਆ ਕੋਲ 10,028 ਕਰੋੜ ਦੇ ਆਰਡਰ ਹੋਣਗੇ : MD

ਨਵੀਂ ਦਿੱਲੀ- ਬਿਜਲੀਕਰਨ ਅਤੇ ਆਟੋਮੇਸ਼ਨ ਖੇਤਰ ਦੀ ਮੁੱਖ ਕੰਪਨੀ ਏ. ਬੀ. ਬੀ. ਇੰਡੀਆ ਨੇ ਬਾਜ਼ਾਰ ਦੇ ਮਾਹੌਲ ਨੂੰ ਦੇਖਦੇ ਹੋਏ ਉਮੀਦ ਪ੍ਰਗਟਾਈ ਹੈ ਕਿ ਸਾਲ 203 ਵਿਚ ਉਸਦਾ ਆਰਡਰ ਬੁੱਕ 10,000 ਕਰੋੜ ਤੋਂ ਜ਼ਿਆਦਾ ਰਹਿਣ ਦੇ ਨਾਲ ਅੱਗ ਵੀ ਵਧੇਗਾ।

ਇਹ ਵੀ ਪੜ੍ਹੋ-ਜ਼ਰੂਰਤ ਪਈ ਤਾਂ ਮਨਰੇਗਾ ਨੂੰ ਜ਼ਿਆਦਾ ਧਨ ਦੇਵਾਂਗੇ : ਵਿੱਤ ਮੰਤਰੀ
ਏ. ਬੀ. ਬੀ. ਇੰਡੀਆ ਨੂੰ ਸਾਲ 2022 ਵਿਚ 10,028 ਕਰੋੜ ਰੁਪਏ ਮੁੱਲ ਦੇ ਆਰਡਰ ਮਿਲੇ ਤਾਂ ਆਪਣੇ-ਆਪ ਵਿਚ ਮੀਲ ਦਾ ਪੱਥਰ ਹੈ। ਉਸਨੇ ਅਕਤੂਬਰ-ਦਸੰਬਰ, 2022 ਤਿਮਾਹੀ ਵਿਚ 2.335 ਕਰੋੜ ਰੁਪਏ ਦੇ ਆਰਡਰ ਹਾਸਲ ਕੀਤੇ ਸਨ। ਏ. ਬੀ. ਬੀ. ਇੰਡੀਆ ਦੇ ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਸ਼ਰਮਾ ਨੇ ਕਿਹਾ ਕਿ ਸਾਡਾ ਟੀਚਾ 10,000 ਕਰੋੜ ਰੁਪਏ ਤੋਂ ਹੇਠਾਂ ਜਾਣ ਵਾਲਾ ਨਹੀਂ ਹੈ, ਜਿਥੇ ਅਸੀਂ ਪਹੁੰਚ ਚੁੱਕੇ ਹਾਂ।

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਦਾ ਮਾਹੌਲ ਹੋਰ ਸਿਆਸੀ ਕਾਰਨ ਭਾਰਤ ਦੇ ਪੱਖ ਵਿਚ ਹਨ ਕਿਉਂਕਿ ਯੂਰਪ ਵਿਚ ਬਿਜਲੀ ਦੀ ਕੀਮਤ ਬਹੁਤ ਜ਼ਿਆਦਾ ਹੈ। ਸ਼ਰਮਾ ਨੇ ਦੱਸਿਆ ਕਿ ਏ. ਬੀ. ਬੀ. ਇੰਡੀਆ ਦੀ 1,800 ਕਰੋੜ ਰੁਪਏ ਦੀ ਅੰਦਰੂਨੀ ਵਿਸਤਾਰ ਯੋਜਨਾਵਾਂ ਤੋਂ ਇਲਾਵਾ ਐਕਵਾਇਰ ਵਿਚ ਨਿਵੇਸ਼ ਕਰਨ ਦੀ ਵੀ ਯੋਜਨਾ ਹੈ।

ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ 3,616 ਕਰੋੜ ਰੁਪਏ ਦੀ ਨਕਦੀ ਹੈ, ਜੋ 50 ਫੀਸਦੀ ਨਕਦ ਭੁਗਤਾਨ ’ਤੇ ਹੋਣ ਵਾਲੀਆਂ ਐਕਵਾਇਰ ਯੋਜਨਾਵਾਂ ਵਿਚ ਮਦਦਗਾਰ ਹੋ ਸਕਦੀ ਹੈ। ਕੰਪਨੀ ਦੇ ਟਰਾਂਸਪੋਰਟ, ਡਾਟਾ ਕੇਂਦਰਾਂ, ਇਲੈਕਟ੍ਰਾਨਿਕਸ, ਵੇਅਰਹਾਊਸਿੰਗ ਅਤੇ ਲਾਜਿਸਟਿਕਸ, ਪਾਣੀ, ਅਕਸ਼ੈ ਊਰਜਾ, ਖੁਰਾਕ ਅਤੇ ਡ੍ਰਿੰਕਸ, ਫਾਰਮਾ ਅਤੇ ਮੈਡੀਕਲ ਸੰਚਾਲਨ ਖੇਤਰਾਂ ਵਿਚ ਵਾਧੇ ਦੀ ਭਾਰੀ ਸੰਭਾਵਨਾਵਾਂ ਦੇਖੀਆਂ ਹਨ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News