ਤਿਰੂਵਨੰਤਪੁਰਮ ਹਵਾਈ ਅੱਡੇ ਲਈ AAI-ਅਡਾਣੀ ਸਮਝੌਤੇ ’ਤੇ GST ਲੱਗੇਗੀ : ਕੇਰਲ AAR

Monday, Nov 11, 2024 - 12:17 PM (IST)

ਤਿਰੂਵਨੰਤਪੁਰਮ ਹਵਾਈ ਅੱਡੇ ਲਈ AAI-ਅਡਾਣੀ ਸਮਝੌਤੇ ’ਤੇ GST ਲੱਗੇਗੀ : ਕੇਰਲ AAR

ਨਵੀਂ ਦਿੱਲੀ (ਭਾਸ਼ਾ) - ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਅਤੇ ਅਡਾਣੀ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ ’ਚ ਹੋਇਆ ਰਿਆਇਤ-ਸਬੰਧੀ ਸਮਝੌਤਾ ‘ਵਪਾਰ ਦਾ ਟਰਾਂਸਫਰ’ ਨਾ ਹੋ ਕੇ ਸੇਵਾਵਾਂ ਦੀ ਸਪਲਾਈ ਹੈ, ਲਿਹਾਜ਼ਾ ਇਸ ’ਤੇ ਜੀ. ਐੱਸ. ਟੀ. ਲੱਗੇਗੀ।

ਇਹ ਵੀ ਪੜ੍ਹੋ :     ਹੋਟਲ 'ਚ ਆਧਾਰ ਕਾਰਡ ਦੇਣ ਲੱਗੇ ਸਾਵਧਾਨ! ਕਿਤੇ ਹੋ ਨਾ ਜਾਵੇ ਦੁਰਵਰਤੋਂ

ਜੀ. ਐੱਸ. ਟੀ. ਐਡਵਾਂਸ ਰੂਲਿੰਗ ਅਥਾਰਟੀ (ਏ. ਏ. ਆਰ.) ਦੀ ਕੇਰਲ ਬੈਂਚ ਨੇ ਇਹ ਫੈਸਲਾ ਦਿੰਦੇ ਹੋਏ ਕਿਹਾ ਕਿ ਇਸ ਸਮਝੌਤੇ ’ਤੇ ਜੀ. ਐੱਸ. ਟੀ. ਲੱਗੇਗੀ।

ਇਹ ਵੀ ਪੜ੍ਹੋ :     ਹੁਣ ਨਹੀਂ ਮਿਲੇਗਾ ਵਿਆਜ, ਸਰਕਾਰ ਨੇ ਬਦਲੇ ਨਿਯਮ-ਇਸ ਯੋਜਨਾ 'ਚ ਨਿਵੇਸ਼ਕਾਂ ਨੂੰ ਹੋਵੇਗਾ ਨੁਕਸਾਨ

ਕੇਰਲ ਏ. ਏ. ਆਰ. ਦਾ ਇਹ ਫੈਸਲਾ ਜੈਪੁਰ ਅਤੇ ਅਹਿਮਦਾਬਾਦ ਹਵਾਈ ਅੱਡਿਆਂ ਦੇ ਟਰਾਂਸਫਰ ਦੇ ਮਾਮਲੇ ’ਚ ਰਾਜਸਥਾਨ ਅਤੇ ਗੁਜਰਾਤ ਅਪੀਲੀਏ ਅਥਾਰਟੀ (ਏ. ਏ. ਏ. ਆਰ.) ਦੇ ਫੈਸਲੇ ਅਤੇ ਲਖਨਊ ’ਚ ਚੌਧਰੀ ਚਰਣ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਏ. ਏ. ਆਰ. ਦੇ ਫੈਸਲਿਆਂ ਦੇ ਉਲਟ ਹੈ।

ਇਨ੍ਹਾਂ ਅਥਾਰਟੀਆਂ ਨੇ ਅਜਿਹੇ ਟਰਾਂਸਫਰ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਤੋਂ ਛੋਟ ਮਿਲਣ ਦਾ ਆਦੇਸ਼ ਦਿੱਤਾ ਸੀ।

ਇਹ ਵੀ ਪੜ੍ਹੋ :     RBI ਦਾ ਸਖ਼ਤ ਨਿਯਮ : ਫ਼ੇਲ ਟਰਾਂਜੈਕਸ਼ਨ 'ਤੇ ਬੈਂਕ ਨੂੰ ਦੇਣਾ ਪਵੇਗਾ ਰਿਫੰਡ, ਨਹੀਂ ਤਾਂ ਰੋਜ਼ਾਨਾ ਲੱਗੇਗਾ ਜੁਰਮਾਨਾ

ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਏ. ਏ. ਆਰ. ਦੇ ਸਾਹਮਣੇ ਆਪਣੇ ਬਿਨੈ ਪੱਤਰ ’ਚ ਕਿਹਾ ਕਿ ਉਸ ਨੇ 50 ਸਾਲਾਂ ਲਈ ਹਵਾਈ ਅੱਡੇ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਲਈ ਅਡਾਣੀ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ ਨਾਲ ਰਿਆਇਤਕਰਤਾ ਸਮਝੌਤਾ ਕੀਤਾ ਹੈ।

ਇਹ ਵੀ ਪੜ੍ਹੋ :     15 ਤੇ 20 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹੇਗਾ ਬਾਜ਼ਾਰ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News