18,720 ਮਹਿਲਾ ਕਰਮਚਾਰੀਆਂ ਲਈ ਬਣੇਗਾ ਵਿਸ਼ੇਸ਼ ਰਿਹਾਇਸ਼ੀ ਕੰਪਲੈਕਸ, ਮਿਲਣਗੀਆਂ ਖ਼ਾਸ ਸਹੂਲਤਾਂ

Friday, Aug 16, 2024 - 10:30 AM (IST)

18,720 ਮਹਿਲਾ ਕਰਮਚਾਰੀਆਂ ਲਈ ਬਣੇਗਾ ਵਿਸ਼ੇਸ਼ ਰਿਹਾਇਸ਼ੀ ਕੰਪਲੈਕਸ, ਮਿਲਣਗੀਆਂ ਖ਼ਾਸ ਸਹੂਲਤਾਂ

ਨਵੀਂ ਦਿੱਲੀ — ਦੇਸ਼ 'ਚ ਪਹਿਲੀ ਵਾਰ ਤਾਮਿਲਨਾਡੂ ਸਰਕਾਰ ਇਕ ਨਵੀਂ ਪਹਿਲ ਦੇ ਤਹਿਤ ਨਿੱਜੀ ਕੰਪਨੀਆਂ ਦੇ ਕਰਮਚਾਰੀਆਂ ਲਈ ਵੱਡੇ ਹੋਸਟਲ ਬਣਾਉਣ ਜਾ ਰਹੀ ਹੈ। ਪ੍ਰੋਜੈਕਟ ਦੇ ਤਹਿਤ, Foxconn ਦੀਆਂ 18,720 ਮਹਿਲਾ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ 17 ਅਗਸਤ ਨੂੰ ਚੇਨਈ ਦੇ ਨੇੜੇ ਵਾਲਮ ਵਡਾਗਲ ਵਿੱਚ ਕੀਤਾ ਜਾਵੇਗਾ। ਇਹ ਮਾਡਲ ਚੀਨ ਅਤੇ ਵੀਅਤਨਾਮ ਵਿੱਚ ਸਫਲ ਰਿਹਾ ਹੈ ਅਤੇ ਹੁਣ ਤਾਮਿਲਨਾਡੂ ਸਰਕਾਰ ਨੇ ਇਸ ਨੂੰ ਅਪਣਾ ਕੇ ਇਹ ਹੋਸਟਲ ਬਣਾਇਆ ਹੈ।

ਇਸ ਪ੍ਰੋਜੈਕਟ ਦੀ ਖਾਸ ਗੱਲ ਇਹ ਹੈ ਕਿ ਤਾਮਿਲਨਾਡੂ ਸਰਕਾਰ ਇਸ ਹੋਸਟਲ ਦਾ ਸੰਚਾਲਨ ਅਤੇ ਰੱਖ-ਰਖਾਅ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਫਾਕਸਕਾਨ ਤੋਂ ਇਲਾਵਾ ਇਹ ਪ੍ਰੋਜੈਕਟ ਹੋਰ ਕੰਪਨੀਆਂ ਲਈ ਵੀ ਪ੍ਰੇਰਨਾ ਸਰੋਤ ਬਣ ਰਿਹਾ ਹੈ। ਤਾਈਵਾਨ ਦੀ ਅਦਾਟਾ ਟੈਕਨਾਲੋਜੀ ਨੇ ਵੀ ਆਪਣੇ ਕਰਮਚਾਰੀਆਂ ਲਈ ਅਜਿਹੀਆਂ ਸਹੂਲਤਾਂ ਦੀ ਮੰਗ ਕੀਤੀ ਹੈ।

ਇਸ ਪ੍ਰੋਜੈਕਟ ਦੀ ਲਾਗਤ 706.5 ਕਰੋੜ ਰੁਪਏ ਹੈ, ਜਿਸ ਵਿੱਚੋਂ 490 ਕਰੋੜ ਰੁਪਏ ਭਾਰਤੀ ਸਟੇਟ ਬੈਂਕ ਦੁਆਰਾ ਦਿੱਤੇ ਗਏ ਹਨ। ਤਾਮਿਲਨਾਡੂ ਸਟੇਟ ਇੰਡਸਟਰੀਜ਼ ਪ੍ਰਮੋਸ਼ਨ ਕਾਰਪੋਰੇਸ਼ਨ (SIPCOAT) ਕੰਪਲੈਕਸ ਦਾ ਪ੍ਰਬੰਧਨ ਕਰੇਗਾ। ਇਹ 20 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਕੁੱਲ 13 ਬਲਾਕ ਹਨ। ਇੱਥੇ 1,170 ਸੀਸੀਟੀਵੀ ਕੈਮਰੇ ਅਤੇ ਖੇਡ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਅਜਿਹੇ ਰਿਹਾਇਸ਼ੀ ਪ੍ਰੋਜੈਕਟ ਨਾ ਸਿਰਫ਼ ਕਰਮਚਾਰੀਆਂ ਲਈ ਇੱਕ ਸੁਰੱਖਿਅਤ ਮਾਹੌਲ ਪੈਦਾ ਕਰਨਗੇ ਬਲਕਿ ਕੰਮ ਦੀ ਉਤਪਾਦਕਤਾ ਨੂੰ ਵੀ ਵਧਾਉਣਗੇ।


author

Harinder Kaur

Content Editor

Related News