Hero Motors IPO ਖਰੀਦਣ ਦੀ ਤਿਆਰੀ ਕਰ ਰਹੇ ਨਿਵੇਸ਼ਕਾਂ ਨੂੰ ਝਟਕਾ, ਕੰਪਨੀ ਨੇ ਲਿਆ ਇਹ ਫੈਸਲਾ

Tuesday, Oct 08, 2024 - 12:57 PM (IST)

Hero Motors IPO ਖਰੀਦਣ ਦੀ ਤਿਆਰੀ ਕਰ ਰਹੇ ਨਿਵੇਸ਼ਕਾਂ ਨੂੰ ਝਟਕਾ, ਕੰਪਨੀ ਨੇ ਲਿਆ ਇਹ ਫੈਸਲਾ

ਮੁੰਬਈ - ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਵਿਕਰੀ ਕਾਰਨ ਸ਼ੇਅਰ ਬਾਜ਼ਾਰ 'ਚ ਕਮਜ਼ੋਰੀ ਦਾ ਅਸਰ ਆਈਪੀਓ ਬਾਜ਼ਾਰ 'ਤੇ ਵੀ ਨਜ਼ਰ ਆ ਰਿਹਾ ਹੈ। ਹੀਰੋ ਗਰੁੱਪ ਦੀ ਪ੍ਰਮੁੱਖ ਆਟੋ ਕੰਪੋਨੈਂਟ ਕੰਪਨੀ ਹੀਰੋ ਮੋਟਰਜ਼ ਹੁਣ IPO ਲਾਂਚ ਨਹੀਂ ਕਰੇਗੀ। ਕੰਪਨੀ ਨੇ ਭਾਰਤੀ ਸਟਾਕ ਮਾਰਕੀਟ ਰੈਗੂਲੇਟਰ ਸੇਬੀ ਕੋਲ ਦਾਇਰ ਕੀਤੇ ਆਪਣੇ 900 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਦੇ ਡਰਾਫਟ ਪੇਪਰ ਵਾਪਸ ਲੈ ਲਏ ਹਨ। ਇਹ ਜਾਣਕਾਰੀ ਮਾਰਕੀਟ ਰੈਗੂਲੇਟਰ ਸੇਬੀ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੀ ਹੈ।

ਇਹ ਵੀ ਪੜ੍ਹੋ :     SBI ਕਰੇਗਾ 10,000 ਕਰਮਚਾਰੀਆਂ ਦੀ ਨਿਯੁਕਤੀ, ਇਨ੍ਹਾਂ ਅਹੁਦਿਆਂ ਲਈ ਕਰੇਗਾ ਭਰਤੀ

IPO 'ਚ 500 ਕਰੋੜ ਰੁਪਏ ਦਾ ਨਵਾਂ ਇਸ਼ੂ

ਹੀਰੋ ਮੋਟਰਜ਼ ਲਿਮਟਿਡ ਦੀ ਯੋਜਨਾ ਸੀ ਕਿ 900 ਕਰੋੜ ਰੁਪਏ ਦੇ ਆਈਪੀਓ ਵਿੱਚ 500 ਕਰੋੜ ਰੁਪਏ ਦਾ ਨਵਾਂ ਇਸ਼ੂ ਅਤੇ 400 ਕਰੋੜ ਰੁਪਏ ਦੀ ਆਫ਼ਰ ਫ਼ਾਰ ਸੇਲ ਸ਼ਾਮਲ ਹੋਵੇਗੀ। ਪ੍ਰਮੋਟਰ ਆਪਣੀ ਹਿੱਸੇਦਾਰੀ ਆਫਰ ਫਾਰ ਸੇਲ ਰਾਹੀਂ ਵੇਚਣ ਜਾ ਰਹੇ ਸਨ, ਜਿਸ 'ਚ ਓਪੀ ਮੁੰਜਾਲ ਹੋਲਡਿੰਗਜ਼ 250 ਕਰੋੜ ਰੁਪਏ, ਭਾਗੋਦਿਆ ਇਨਵੈਸਟਮੈਂਟਸ 75 ਕਰੋੜ ਰੁਪਏ ਅਤੇ ਹੀਰੋ ਸਾਈਕਲਜ਼ 75 ਕਰੋੜ ਰੁਪਏ ਦੇ ਸ਼ੇਅਰ ਵੇਚਣ ਜਾ ਰਹੇ ਸਨ। ਓਪੀ ਮੁੰਜਾਲ ਹੋਲਡਿੰਗਜ਼ ਦੀ ਕੰਪਨੀ ਵਿੱਚ 71.55% ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ :     ਡੁੱਬਣ ਦੀ ਕਗਾਰ ’ਤੇ ਸਰਕਾਰੀ ਕੰਪਨੀ MTNL, ਸਖ਼ਤ ਕਾਰਵਾਈ ਦੀ ਤਿਆਰੀ 'ਚ ਕਈ ਬੈਂਕ

ਆਈਪੀਓ ਵਾਪਸ ਲੈਣ ਦਾ ਫੈਸਲਾ

ਕੰਪਨੀ ਨੇ ਅਗਸਤ 2024 ਵਿੱਚ ਇੱਕ ਆਈਪੀਓ ਲਈ ਸੇਬੀ ਕੋਲ ਡਰਾਫਟ ਪੇਪਰ ਦਾਇਰ ਕੀਤੇ ਸਨ ਪਰ 5 ਅਕਤੂਬਰ, 2024 ਨੂੰ ਇਸਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਡਰਾਫਟ ਪੇਪਰਾਂ ਦੇ ਅਨੁਸਾਰ, ਇਸ ਆਈਪੀਓ ਤੋਂ ਇਕੱਠੇ ਹੋਏ ਫੰਡਾਂ ਦੀ ਵਰਤੋਂ ਕਰਜ਼ੇ ਦੀ ਅਦਾਇਗੀ ਅਤੇ ਗੌਤਮ ਬੁੱਧ ਨਗਰ, ਉੱਤਰ ਪ੍ਰਦੇਸ਼ ਵਿੱਚ ਸਥਿਤ ਪਲਾਂਟ ਦੇ ਵਿਸਥਾਰ ਲਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਹੀਰੋ ਮੋਟਰਜ਼ ਦੇ ਵੱਡੇ ਗਾਹਕ

ਹੀਰੋ ਮੋਟਰਜ਼ ਲਿਮਟਿਡ ਇਲੈਕਟ੍ਰਿਕ ਅਤੇ ਗੈਰ-ਇਲੈਕਟ੍ਰਿਕ ਪਾਵਰਟ੍ਰੇਨਾਂ ਦਾ ਨਿਰਮਾਣ ਕਰਦੀ ਹੈ ਅਤੇ ਇਸਦੇ ਮੁੱਖ ਗਾਹਕਾਂ ਵਿੱਚ BMW, Ducati, Envylo International, Formula Motorsport, Humming Bird EV ਅਤੇ HWA ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਹ ਭਾਰਤ ਵਿੱਚ ਇੱਕਲੌਤੀ ਕੰਪਨੀ ਹੈ ਜੋ ਗਲੋਬਲ ਈ-ਬਾਈਕ ਕੰਪਨੀਆਂ ਲਈ CVTs (ਕੰਟੀਨਿਊਅਸ ਵੇਰੀਏਬਲ ਟ੍ਰਾਂਸਮਿਸ਼ਨ) ਦਾ ਨਿਰਮਾਣ ਕਰਦੀ ਹੈ ਅਤੇ ਭਾਰਤ, ਯੂਕੇ ਅਤੇ ਥਾਈਲੈਂਡ ਵਿੱਚ ਇਸ ਦੇ ਨਿਰਮਾਣ ਪਲਾਂਟ ਹਨ।

ਇਹ ਵੀ ਪੜ੍ਹੋ :      ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News