ਸਾਲ ਦੇ ਆਖਰੀ ਦਿਨ ਸੋਨਾ ਖ਼ਰੀਦਣ ਵਾਲਿਆਂ ਲਈ ਝਟਕਾ,  ਮਹਿੰਗੀਆਂ ਧਾਤਾਂ ਦੀਆਂ ਕੀਮਤਾਂ ''ਚ ਹੋਇਆ ਉਲਟਫੇਰ

Tuesday, Dec 31, 2024 - 12:15 PM (IST)

ਸਾਲ ਦੇ ਆਖਰੀ ਦਿਨ ਸੋਨਾ ਖ਼ਰੀਦਣ ਵਾਲਿਆਂ ਲਈ ਝਟਕਾ,  ਮਹਿੰਗੀਆਂ ਧਾਤਾਂ ਦੀਆਂ ਕੀਮਤਾਂ ''ਚ ਹੋਇਆ ਉਲਟਫੇਰ

ਨਵੀਂ ਦਿੱਲੀ - ਸਾਲ ਦੇ ਆਖਰੀ ਅਤੇ ਦੂਜੇ ਵਪਾਰਕ ਹਫਤੇ ਸੋਨੇ ਦੇ ਖਰੀਦਦਾਰਾਂ ਨੂੰ ਝਟਕਾ ਲੱਗਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਅੱਜ 31 ਦਸੰਬਰ ਨੂੰ ਸੋਨੇ ਦੀ ਕੀਮਤ ਮਾਮੂਲੀ ਵਾਧੇ ਨਾਲ 76,292 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ ਅਤੇ ਚਾਂਦੀ ਦੀ ਕੀਮਤ 0.27 ਫੀਸਦੀ ਦੀ ਗਿਰਾਵਟ ਨਾਲ 87,295 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ :     ਸੌਰਵ ਗਾਂਗੁਲੀ ਦੀ ਬੇਟੀ 'ਸਨਾ' ਨੇ ਆਪਣੇ ਦਮ 'ਤੇ ਹਾਸਲ ਕੀਤਾ ਵੱਡਾ ਮੁਕਾਮ,  ਮਿਲ ਰਿਹੈ ਮੋਟਾ ਪੈਕੇਜ

ਮੋਤੀਲਾਲ ਓਸਵਾਲ ਦੀ ਕਮੋਡਿਟੀਜ਼ ਆਉਟਲੁੱਕ 2025

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਿਟੇਡ ਨੇ ਕਮੋਡਿਟੀਜ਼ ਆਉਟਲੁੱਕ 2025 ਨਾਮ ਦਾ ਨੋਟ ਜਾਰੀ ਕੀਤਾ ਹੈ। ਇਸ ਨੋਟ 'ਚ ਬ੍ਰੋਕਰੇਜ ਹਾਊਸ ਨੇ ਕਿਹਾ ਕਿ ਸਾਲ 2025 'ਚ ਵੀ ਸੋਨੇ ਅਤੇ ਚਾਂਦੀ ਦਾ ਨਜ਼ਰੀਆ ਸਕਾਰਾਤਮਕ ਰਹੇਗਾ। 

ਇਹ ਵੀ ਪੜ੍ਹੋ :     ਹੈਂ! ਸਿਗਰਟ ਦਾ ਇਕ 'ਕਸ਼' ਘਟਾ ਦਿੰਦਾ ਜ਼ਿੰਦਗੀ ਦੇ 22 ਮਿੰਟ, ਹਰ ਸਾਲ 80 ਹਜ਼ਾਰ ਮੌਤਾਂ ਦਾ ਬਣਦਾ ਕਾਰਨ

86000 ਰੁਪਏ ਤੱਕ ਜਾ ਸਕਦਾ ਹੈ ਸੋਨਾ

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਆਪਣੀ ਰਿਪੋਰਟ 'ਚ 2025 'ਚ ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ 81,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਬ੍ਰੋਕਰੇਜ ਹਾਊਸ ਨੇ ਕਿਹਾ ਕਿ ਅਗਲੇ ਦੋ ਸਾਲਾਂ 'ਚ ਸੋਨੇ ਦੀ ਕੀਮਤ 86,000 ਰੁਪਏ ਤੱਕ ਜਾ ਸਕਦੀ ਹੈ। ਮੋਤੀਲਾਲ ਓਸਵਾਲ ਮੁਤਾਬਕ ਕਾਮੈਕਸ 'ਤੇ ਸੋਨੇ ਦੀਆਂ ਕੀਮਤਾਂ ਮੱਧਮ ਮਿਆਦ 'ਚ 2830 ਡਾਲਰ ਪ੍ਰਤੀ ਔਂਸ ਅਤੇ ਲੰਬੇ ਸਮੇਂ 'ਚ 3000 ਡਾਲਰ ਪ੍ਰਤੀ ਔਂਸ ਅਤੇ ਇਸ ਤੋਂ ਉੱਪਰ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ :     ਕੀ 1 ਜਨਵਰੀ ਨੂੰ ਬੰਦ ਰਹਿਣਗੇ ਬੈਂਕ? ਜਾਣੋ ਜਨਵਰੀ 2025 'ਚ ਕਦੋਂ-ਕਦੋਂ ਹੋਣਗੀਆਂ ਛੁੱਟੀਆਂ

ਚਾਂਦੀ 125000 ਰੁਪਏ ਤੱਕ ਜਾ ਸਕਦੀ ਹੈ

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਚਾਂਦੀ 'ਤੇ ਆਪਣੇ ਨੋਟ 'ਚ ਕਿਹਾ ਕਿ ਭਾਵੇਂ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੋਵੇ, ਪਰ ਅਗਲੇ ਵਾਧੇ ਤੋਂ ਪਹਿਲਾਂ ਇਹ ਆਰਾਮ ਦਾ ਸਾਹ ਲੈ ਰਹੀ ਹੈ। ਬ੍ਰੋਕਰੇਜ ਹਾਊਸ ਦੇ ਮੁਤਾਬਕ ਮੱਧਮ ਤੋਂ ਲੰਬੇ ਸਮੇਂ 'ਚ ਚਾਂਦੀ 'ਤੇ ਇਹ ਕਾਫੀ ਸਕਾਰਾਤਮਕ ਹੈ। ਨੋਟ ਮੁਤਾਬਕ ਘਰੇਲੂ ਬਾਜ਼ਾਰ 'ਚ ਚਾਂਦੀ ਦੀ ਕੀਮਤ 1,11,111 ਰੁਪਏ ਤੋਂ 1,25,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾ ਸਕਦੀ ਹੈ। ਚਾਂਦੀ ਦਾ ਸਮਰਥਨ ਮੁੱਲ 85000 - 86000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। 12-15 ਮਹੀਨਿਆਂ ਦੀ ਮਿਆਦ ਨੂੰ ਧਿਆਨ ਵਿਚ ਰੱਖਦੇ ਹੋਏ ਚਾਂਦੀ ਖਰੀਦਣ ਦੀ ਸਲਾਹ ਨਿਵੇਸ਼ਕਾਂ ਨੂੰ ਬ੍ਰੋਕਰੇਜ ਹਾਊਸ ਨੇ ਦਿੱਤੀ ਹੈ।

ਇਹ ਵੀ ਪੜ੍ਹੋ :      31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਲੱਗੇਗਾ ਮੋਟਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News