ਇਸ ਸਾਲ ਹੁਣ ਤੱਕ ਰਿਕਾਰਡ 41,000 ਪੇਟੈਂਟ ਕੀਤੇ ਗਏ ਜਾਰੀ

11/20/2023 6:16:48 PM

ਨਵੀਂ ਦਿੱਲੀ (ਭਾਸ਼ਾ) – ਇਕ ਸੀਨੀਅਰ ਅਧਿਕਾਰੀ ਸਿੱਖਿਆ ਜਗਤ ਨੂੰ ਉਦਯੋਗ ਲਈ ਵਪਾਰਕ ਤੌਰ ’ਤੇ ਇਸਤੇਮਾਲ ਲਾਇਕ ਬੌਧਿਕ ਜਾਇਦਾਦ ਦੇ ਵਿਕਾਸ ਦੀ ਅਪੀਲ ਕਰਦੇ ਹੋਏ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਸਭ ਤੋਂ ਵੱਧ 41,010 ਪੇਟੈਂਟ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ :    Nicaragua ਦੀ Sheynnis Palacios ਨੇ ਜਿੱਤਿਆ Miss Universe 2023 ਦਾ ਖ਼ਿਤਾਬ

ਭਾਰਤ ਸਰਕਾਰ ਦੇ ਬੌਧਿਕ ਜਾਇਦਾਦ (ਆਈ. ਪੀ.) ਦਫਤਰ ਦੇ ਪੇਟੈਂਟ, ਡਿਜ਼ਾਈਨ ਅਤੇ ਟਰੇਡਮਾਰਕ ਦੇ ਕੰਟਰੋਲਰ ਜਨਰਲ ਉੱਨਤ ਪੰਡਤ ਨੇ ਇੱਥੇ ਇਕ ਪ੍ਰੋਗਰਾਮ ’ਚ ਕਿਹਾ ਕਿ ਸਰਕਾਰ ਨੇ ਚਾਲੂ ਵਿੱਤੀ ਸਾਲ ਵਿਚ ਹੁਣ ਤੱਕ ਦੇ ਸਭ ਤੋਂ ਵੱਧ ਪੇਟੈਂਟ ਅਲਾਟ ਕੀਤੇ ਹਨ। ਪਿਛਲੇ ਵਿੱਤੀ ਸਾਲ ਵਿਚ ਲਗਭਗ 34,000 ਪੇਟੈਂਟ ਦਿੱਤੇ ਗਏ ਸਨ। ਪੰਡਤ ਨੇ ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਾਲ 9 ਨਵੰਬਰ ਤੱਕ 41,010 ਪੇਟੈਂਟ ਦਿੱਤੇ ਗਏ ਸਨ ਜਦ ਕਿ ਵਿੱਤੀ ਸਾਲ ਦੇ ਹਾਲੇ 5 ਮਹੀਨੇ ਬਚੇ ਹਨ। ਸਾਡੀ ਸੋਚ ਇਹ ਹੈ ਕਿ ਆਈ. ਪੀ. ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਜਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਆਈ. ਪੀ. (ਪੇਟੈਂਟ) ਦੇ ਸੰਦਰਭ ’ਚ ਸਾਂਝੇਦਾਰੀ ਕਰਨੀ ਚਾਹੀਦੀ ਹੈ। ਸਿੱਖਿਆ ਜਗਤ ਨੂੰ ਅਜਿਹੇ ਆਈ. ਪੀ. ਦੇ ਵਿਕਾਸ ’ਤੇ ਕੰਮ ਕਰਨਾ ਚਾਹੀਦਾ ਹੈ ਜੋ ਉਦਯੋਗ ਲਈ ਕਮਰਸ਼ੀਅਲ ਵਰਤੋਂ ਦੇ ਯੋਗ ਹੋਵੇ।

ਇਹ ਵੀ ਪੜ੍ਹੋ :    World Cup 2023 ਤੋਂ ਭਾਰਤੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ, ਮਿਲੇਗੀ 22,000 ਕਰੋੜ ਰੁਪਏ ਦੀ ਬੂਸਟਰ ਡੋਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਕਿਹਾ ਸੀ ਕਿ ਭਾਰਤ ’ਚ ਪੇਟੈਂਟ ਅਰਜ਼ੀਆਂ ’ਚ ਵਾਧਾ ਇੱਥੋਂ ਦੇ ਨੌਜਵਾਨਾਂ ਦੇ ਵਧਦੇ ਇਨੋਵੇਟਿਵ ਉਤਸ਼ਾਹ ਨੂੰ ਦਰਸਾਉਂਦੀ ਹੈ ਅਤੇ ਇਹ ਆਉਣ ਵਾਲੇ ਸਮੇਂ ਲਈ ਇਕ ਹਾਂਪੱਖੀ ਸੰਕੇਤ ਹੈ। ਵਿਸ਼ਵ ਬੌਧਿਕ ਜਾਇਦਾਦ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਸਾਲ 2022 ਵਿਚ ਭਾਰਤੀਆਂ ਵਲੋਂ ਦਾਖਲ ਪੇਟੈਂਟ ਅਰਜ਼ੀਆਂ ’ਚ 31.6 ਫੀਸਦੀ ਦਾ ਵਾਧਾ ਹੋਇਆ। ਇਸ ਤਰ੍ਹਾਂ ਭਾਰਤ ਲਗਾਤਾਰ 11ਵੇਂ ਸਾਲ ਚੋਟੀ ਦੀਆਂ 10 ਪੇਟੈਂਟ ਅਰਜ਼ੀਆਂ ’ਚ ਅੱਗੇ ਰਿਹਾ।

ਇਹ ਵੀ ਪੜ੍ਹੋ :   ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਗਾਇਆ ਦੋਸ਼, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਹੂਲਤਾਂ ਲੈਣ ਲਈ ਦਿੱਤੀ ਫਿਰੌਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News