ਇਨਕਮ ਟੈਕਸ ਵਿਭਾਗ ਦਾ ਨਵਾਂ ਰਿਕਾਰਡ, 31 ਜੁਲਾਈ ਤੱਕ ਦਾਖ਼ਲ ਹੋਏ 6.77 ਕਰੋੜ ਤੋਂ ਵੱਧ ITR

Tuesday, Aug 01, 2023 - 12:43 PM (IST)

ਇਨਕਮ ਟੈਕਸ ਵਿਭਾਗ ਦਾ ਨਵਾਂ ਰਿਕਾਰਡ, 31 ਜੁਲਾਈ ਤੱਕ ਦਾਖ਼ਲ ਹੋਏ 6.77 ਕਰੋੜ ਤੋਂ ਵੱਧ ITR

ਨਵੀਂ ਦਿੱਲੀ - ਕੱਲ ਯਾਨੀ 31 ਜੁਲਾਈ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਸੀ ਅਤੇ ਇਸ ਦਿਨ ਤੱਕ ITR ਫਾਈਲ ਕਰਨ ਦਾ ਨਵਾਂ ਰਿਕਾਰਡ ਬਣਿਆ ਹੈ। ਆਮਦਨ ਕਰ ਵਿਭਾਗ ਦੀ ਵੈੱਬਸਾਈਟ www.incometax.gov.in 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 31 ਜੁਲਾਈ ਦੀ ਅੱਧੀ ਰਾਤ 12 ਵਜੇ ਤੱਕ ਦੇਸ਼ 'ਚ ਵਿੱਤੀ ਸਾਲ 2022-23 ਦੀ ਅਸੈਸਮੈਂਟ ਲਈ 6,77,42,303 ਕਰੋੜ ਆਮਦਨ ਟੈਕਸ ਰਿਟਰਨ ਦਾਖ਼ਲ ਕੀਤੇ ਗਏ ਹਨ। ਦੇਸ਼ ਵਿੱਚ ਸਾਲ 2023-24 ਲਈ 6.77 ਕਰੋੜ ਤੋਂ ਵੱਧ ਆਈਟੀਆਰ ਫਾਈਲਿੰਗ ਹੋਈ ਹੈ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ।

ਇਹ ਵੀ ਪੜ੍ਹੋ : ਮਣੀਪੁਰ ਵਿਚ ਵਿਗੜੇ ਹਾਲਾਤ ਦਾ ਅਸਰ ਲੁਧਿਆਣੇ ਦੇ ਹੌਜਰੀ ਉਦਯੋਗ 'ਤੇ, ਨਹੀਂ ਮਿਲਿਆ ਸਰਦੀਆਂ ਦਾ ਕੋਈ ਆਰਡਰ

ਪਿਛਲੇ ਸਾਲ ਕਿੰਨੇ ਕੀਤੇ ਗਏ ਸਨ ITR ਫਾਈਲ 

ਇਹ ਵਿਅਕਤੀਗਤ ਟੈਕਸਦਾਤਾਵਾਂ ਅਤੇ ਇਕਾਈਆਂ ਲਈ ਆਮਦਨ ਕਰ ਦਾਇਰ ਕਰਨ ਦਾ ਇੱਕ ਵੱਡਾ ਰਿਕਾਰਡ ਹੈ। ਇਨਕਮ ਟੈਕਸ ਵਿਭਾਗ ਦੇ ਟਵੀਟ ਅਨੁਸਾਰ, ਪਿਛਲੇ ਸਾਲ ਯਾਨੀ ਵਿੱਤੀ ਸਾਲ 2021-22 ਵਿੱਚ ਇਸ ਸ਼੍ਰੇਣੀ ਲਈ ਕੁੱਲ 5.83 ਕਰੋੜ ਆਈਟੀਆਰ ਫਾਈਲ ਕੀਤੇ ਗਏ ਸਨ ਅਤੇ ਇਸ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਵਿੱਚ 1 ਕਰੋੜ ਤੋਂ ਵੱਧ ਟੈਕਸ ਰਿਟਰਨ ਫਾਈਲ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤਾ ਨਵਾਂ ਆਂਕੜਾ, 6 ਕਰੋੜ ਤੋਂ ਵੱਧ ਲੋਕਾਂ ਨੇ ਭਰੀ ITR

ITR ਫਾਈਲਿੰਗ ਦੇ ਹੋਰ ਅੰਕੜੇ ਵੀ ਜਾਣੋ

ਦੇਸ਼ ਵਿੱਚ ਇਸ ਸਾਲ 31 ਜੁਲਾਈ ਤੱਕ, ਮੁਲਾਂਕਣ ਸਾਲ 2023-24 ਲਈ 3,44,16,658 ਕਰੋੜ ਆਈ.ਟੀ.ਆਰ. ਦੀ ਤਸਦੀਕ ਅਤੇ ਪ੍ਰਕਿਰਿਆ ਕੀਤੀ ਜਾ ਚੁੱਕੀ ਹੈ ਅਤੇ 5,62,59,216 ਕਰੋੜ ਆਈਟੀਆਰ ਦਾ ਵੈਰੀਫਿਕੇਸ਼ਨ ਹੋ ਚੁੱਕਾ ਹੈ।

ਕੱਲ੍ਹ ਸ਼ਾਮ 6 ਵਜੇ ਤੱਕ 6.50 ਕਰੋੜ ਆਈ.ਟੀ.ਆਰ

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਕੱਲ ਸ਼ਾਮ 6 ਵਜੇ ਤੱਕ ਆਈਟੀਆਰ ਫਾਈਲਿੰਗ ਦੇ ਅੰਕੜਿਆਂ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਸ ਸਮੇਂ ਤੱਕ 6.50 ਕਰੋੜ ਆਈਟੀਆਰ ਫਾਈਲ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : 7ਵੇਂ ਅਸਮਾਨ ’ਤੇ ਪਹੁੰਚ ਸਕਦੀਆਂ ਹਨ ਸੇਬ ਦੀਆਂ ਕੀਮਤਾਂ, ਉਤਾਪਦਨ 'ਚ ਇਸ ਕਾਰਨ ਆਈ ਗਿਰਾਵਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harinder Kaur

Content Editor

Related News